ਹੋਈ ਅਤੇ ਮਨ ਨੂੰ ਬਹਿਲਾਉਂਦੀ ਹੋਈ।
"ਸਾਵਧਾਨ!"
ਬੰਦੂਕ ਮੋਢੇ 'ਤੇ
"ਰੈਜਮੈਂਟ!"
"ਬਟਾਲੀਅਨ"
"ਕੰਪਨੀ!”
“ਬਟਾਲੀਅਨ ਨੰਬਰ ਇੱਕ-ਫਾਰਵਰਡ ਮਾਰਚ !"
ਸ਼ਹਿਨਾਈਆਂ!
ਤੂ-ਤੂ-ਤੂ-ਤੜੂ!
ਘੰਟੀਆਂ!
ਟਨ-ਟਨ-ਟਨ।
ਕਾਲੇ ਚਮਕਦਾਰ ਬੂਟ ਪਾਈ ਕਪਤਾਨ ਸ਼ਵੇਤਸੋਵ ਬੜੀ ਸ਼ਾਨ ਨਾਲ ਨੱਚਦਾ ਹੈ। ਕਪਤਾਨ ਦਾ ਕਸਿਆ ਹੋਇਆ ਅਤੇ ਚਿਕਨਾ ਪਿਛਵਾੜਾ ਸੂਰ ਦੇ ਲੋਥੜੇ ਵਰਗਾ ਹੈ। ਉਸਦੇ ਪੈਰ ਤਾਲ ਦੇ ਰਹੇ ਹਨ -ਥਪ-ਥਪ।
"ਬਹੁਤ ਖੂਬ ਜਵਾਨੋ।"
"ਡਮ-ਡਮ-ਡਮ!"
"ਲੈਫਟੀਨੈਂਟ!"
"ਲੈਫਟੀਨੈਂਟ! ਜਨਰਲ ਸਾਹਿਬ ਤੁਹਾਨੂੰ ਯਾਦ ਕਰ ਰਹੇ ਹਨ।"
"ਕਿਸ ਲੈਫਟੀਨੈਂਟ ਨੂੰ ?"
“ਤੀਜੀ ਕੰਪਨੀ ਦੇ! ਲੈਫਟੀਨੈਂਟ ਗੋਵੋਰੂਖਾ-ਓਤ੍ਰੇਕ ਨੂੰ ਜਨਰਲ ਸਾਹਿਬ ਯਾਦ ਕਰ ਰਹੇ ਹਨ।"
ਜਨਰਲ ਘੋੜੇ 'ਤੇ ਸਵਾਰ ਹੈ। ਘੋੜਾ ਚੌਂਕ ਦੇ ਐਨ ਵਿਚਕਾਰ ਖੜ੍ਹਾ ਹੈ। ਜਨਰਲ ਦਾ ਚਿਹਰਾ ਲਾਲ ਅਤੇ ਮੁੱਛਾਂ ਚਿੱਟੀਆਂ ਹਨ।
"ਲੈਫਟੀਨੈਂਟ। ਇਹ ਕੀ ਹਿਮਾਕਤ ਹੈ?"
"ਹੀ-ਹੀ-ਹੀ! ਹਾ-ਹਾ-ਹਾ!"
“ਦਿਮਾਗ ਫਿਰ ਗਿਆ ਹੈ ? ਹੱਸਣ ਦੀ ਜੁਰੱਅਤ ? ਮੈਂ ਤੇਰਾ ਦਿਮਾਗ ਠਿਕਾਣੇ ਲਿਆ... ਤੂੰ ਕਿਸ ਨਾਲ ਗੱਲ ਕਰ ਰਿਹਾ ਹੈ ?"
"ਹੋ-ਹੋ-ਹੋ! ਓ ਹਾਂ, ਤੁਸੀਂ ਜਨਰਲ ਨਹੀਂ, ਬਿੱਲਾ ਹੋ, ਹਜੂਰ!"
ਜਨਰਲ ਘੋੜੇ 'ਤੇ ਸਵਾਰ ਹੈ। ਜਨਰਲ ਲੱਕ ਤੱਕ ਤਾਂ ਜਨਰਲ ਹੈ ਅਤੇ ਉਸ ਤੋਂ ਹੇਠਾਂ ਦਾ ਧੜ ਬਿੱਲੇ ਦਾ ਹੈ। ਕਿਸੇ ਵਧੀਆ ਨਸਲ ਦੇ ਬਿੱਲੇ ਦਾ ਵੀ ਨਹੀਂ ਹਰ ਘਰ ਦੇ ਪਿਛਵਾੜੇ ਨਜ਼ਰ ਆਉਣ ਵਾਲੇ ਸਧਾਰਨ ਨਸਲ ਦੇ ਮਟਮੈਲੇ ਅਤੇ ਧਾਰੀਦਾਰ ਬਿੱਲੇ ਦਾ।
ਉਸ ਨੇ ਆਪਣੇ ਪੰਜਿਆਂ ਨਾਲ ਰਕਾਬ ਦੱਬੀ ਹੋਈ ਹੈ।