" ਕੀ ਹੋਇਆ ਮੇਰੀਆਂ ਨੀਦਾਂ ਨੂੰ
ਤੇ ਕਿਥੇ ਮੇਰੇ ਖ਼ੁਆਬ ਗਏ
ਮੈਂ ਝੱਲੀ ਹੋਈ ਫਿਰਦੀ ਹਾਂ "
ਪਿਆਰ ਦੀਆਂ ਰੁੱਤਾਂ ਕਦੋਂ ਜ਼ੋਬਨ ਰੁੱਤੇ ਬਦਲ ਗਈਆਂ ਪਤਾ ਹੀ ਨਹੀਂ ਚੱਲਿਆ। ਸਰਵ ਤੇ ਪ੍ਰੀਤ ਦਿਨੋ-ਦਿਨ ਨਜ਼ਦੀਕ ਹੁੰਦੇ ਜਾ ਰਹੇ ਸਨ। ਮੌਸਮ ਬਦਲ ਗਿਆ, ਗਰਮੀ ਦੀਆਂ ਤੇਜ਼ ਧੁੱਪਾਂ ਪਿਆਰ ਦੀਆਂ ਰਾਹਾਂ ਤੇ ਪਹਿਰਾ ਦੇਣ ਵਾਸਤੇ ਦਿਨੋ-ਦਿਨ ਆਪਣਾ ਰੰਗ ਦਿਖਾਉਣ ਲੱਗੀਆਂ। ਉਨ੍ਹਾਂ ਦੀਆਂ ਮੁਲਾਕਾਤਾਂ ਕਈ ਕਈ ਦਿਨ ਬਾਅਦ ਹੁੰਦੀਆਂ। ਹੁਣ ਸਰਵ ਆਪਣੇ ਕੰਮ ਤੇ ਵੀ ਘੱਟ ਹੀ ਧਿਆਨ ਦੇਣ ਲੱਗਾ ਸੀ, ਹਰ ਵੇਲੇ ਪ੍ਰੀਤ ਦਾ ਚਿਹਰਾ ਉਸ ਦੀਆਂ ਅੱਖਾਂ ਦੇ ਸਾਹਮਣੇ ਘੁੰਮਦਾ ਰਹਿੰਦਾ ਖੇਤਾਂ ਵਿੱਚ ਕੰਮ ਕਰਦਿਆਂ ਉਸ ਨੂੰ ਇੰਝ ਲਗਦਾ ਜਿਵੇਂ ਉਹ ਹਰ ਪਲ ਉਸਦੇ ਸਾਹਮਣੇ ਹੋਵੇ। ਉਸ ਦਾ ਪਿਆਰ ਹਕੀਕੀ ਸੀ। ਉਸ ਦਾ ਪ੍ਰੀਤ ਨਾਲ ਪਿਆਰ ਹੋਣ ਕਰਕੇ ਉਹ ਵੀ ਪ੍ਰੀਤ ਦੇ ਮਾਪਿਆਂ ਵਿਚੋਂ ਆਪਣੇ ਰਿਸ਼ਤੇ ਲੱਭਣ ਲੱਗਾ ਸੀ ਪ੍ਰੀਤ ਹਰ ਰੋਜ਼ ਕਾਲਜ ਜਾਂਦੀ ਜਦੋਂ ਕਦੇ ਉਸ ਨੂੰ ਸਰਵ ਦੀ ਦੁਕਾਨ ਬੰਦ ਮਿਲਦੀ—ਉਹ ਉਦਾਸ ਹੋ ਜਾਂਦੀ ਕਾਲਜ ਵਿੱਚ ਸਾਰਾ ਦਿਨ ਉਦਾਸ ਰਹਿੰਦੀ ਕਿਉਂਕਿ ਪ੍ਰੀਤ ਦਾ ਸੂਰਜ ਤਾਂ ਸਰਵ ਸੀ। ਕਾਲਜ ਵਿਚ ਉਸ ਦੀ ਸਭ ਤੋਂ ਪਿਆਰੀ ਸਹੇਲੀ ਅੰਬਰ ਸੀ ਕਿਰਨ, ਪ੍ਰੀਤ ਤੇ ਅੰਬਰ ਤਿੰਨੇ ਸਾਰੀਆਂ ਪੱਕੀਆਂ ਸਹੇਲੀਆਂ ਸਨ। ਉਨ੍ਹਾਂ ਦੀਆਂ ਗੱਲਾਂ ਬਸ ਇਹ ਹੀ ਸਨ ਕਿ ਸਰਵ ਦਾ ਕੀ ਹਾਲ ਐ ?---ਉਹ ਉਹਨਾਂ ਲਈ ਹੀਰ ਰਾਂਝੇ ਨਾਲੋਂ ਘੱਟ ਨਹੀ ਸਨ ਕਿਉਂਕਿ ਪ੍ਰੀਤ ਦੀ ਜ਼ੁਬਾਨ ਉੱਤੇ ਸਰਵ ਹੀ ਰਹਿੰਦਾ ਸਿਆਣੇ ਕਹਿੰਦੇ ਨੇ ਪਾਗਲਪਨ ਦੀ ਕੋਈ ਹੱਦ ਨਹੀਂ ਹੁੰਦੀ, ਉਹ ਵੀ ਸਭ ਹੱਦਾਂ ਪਾਰ ਕਰ ਚੁੱਕੇ ਸਨ ਸਾਰੀ ਸਾਰੀ ਰਾਤ ਫ਼ੋਨ ਤੇ ਗੱਲਾਂ ਕਰਨਾਂ ਉਹਨਾਂ ਦੀ ਆਦਤ ਬਣ ਗਈ ਸੀ। ਉਹਨਾਂ ਦੇ ਸੁਪਨੇ ਉਸ ਹੱਦ ਤੱਕ ਚਲੇ ਗਏ ਕਿ ਸੁਪਨਿਆਂ ਦੇ ਘਰ ਬਣਾਉਣ ਲਗ ਪਏ ਸਨ । ਪ੍ਰੀਤ ਨੇ ਆਪਣੀ ਜਿੰਦਗੀ 'ਚ ਉਹ ਘਰ ਕਰ ਚੁੱਕਾ ਸੀ ਇਸ ਲਈ ਉਹਨਾਂ ਨੇ