ਸਰਵ ਵੀ ਹੁਣ ਕੰਮਾਂ ਕਾਰਾਂ ਵਿਚ ਥੋੜਾ ਉਲਝ ਗਿਆ ਸੀ, ਕਣਕ ਦੀ ਤੂੜੀ ਵਾਲੀ ਮਸ਼ੀਨ ਲੈ ਕੇ ਸਰਵ ਨੂੰ ਹਰਿਆਣੇ 'ਚ ਜਾਣਾ ਪਿਆ ਐਨੀ ਦੂਰ ਜਾਣ ਤੋਂ ਬਾਅਦ ਵੀ ਸਰਵ ਦਾ ਧਿਆਨ ਪ੍ਰੀਤ ਵੱਲ ਰਹਿੰਦਾ ਕੰਮ ਕਰਦੇ ਦੀਆਂ ਨਜ਼ਰਾਂ ਸਿਰਫ਼ ਫ਼ੋਨ ਵਿੱਚ ਹੀ ਰਹਿੰਦੀਆਂ, ਉਧਰ ਕਦੇ ਕਦੇ ਸਾਰਾ ਸਾਰਾ ਦਿਨ ਪ੍ਰੀਤ ਉਸਨੂੰ ਫ਼ੋਨ ਕਰੀਂ ਜਾਂਦੀ ਉਹ ਅੱਕ ਜਾਂਦਾ ਕਹਿੰਦਾ " ਤੂੰ ਫ਼ੋਨ ਨਾ ਕਰਿਆ ਕਰ ਮੈਨੂੰ ਸਾਰਾ ਦਿਨ ਤੰਗ ਕਰੀਂ ਜਾਨੀਂ ਏਂ, ਮੈਂ ਨਹੀਂ ਤੇਰੇ ਨਾਲ ਬੋਲਦਾ" ਗੁੱਸੇ ਵਿਚ ਆ ਕੇ ਫੋਨ ਕੱਟ ਦਿੰਦਾ ਉਸ ਨਾਲ ਗੁੱਸੇ ਹੋ ਜਾਂਦਾ। ਤਾਂ ਪ੍ਰੀਤ ਉਸਨੂੰ ਆਪਣੀ ਸਹੁੰ ਖਵਾ ਦੇਂਦੀ, ਪਰ ਓਹ ਨਹੀਂ ਮੰਨਦਾ ਫਿਰ ਮੈਸਿਜ ਭੇਜ ਮਨਾ ਲੈਂਦੀ---"
ਪ੍ਰੀਤ ਦਾ ਉਸ ਬਿਨਾਂ ਪਲ ਵੀ ਦਿਲ ਨਾ ਲੱਗਦਾ ਉਹਨੂੰ ਮਿਲਣ ਲਈ ਕਹਿੰਦੀ ਤਾਂ ਉਹ ਉਸ ਨੂੰ ਮਿਲਣ ਲਈ ਉੱਥੋਂ ਰਾਤਾਂ ਨੂੰ ਆਉਂਦਾ ਤੇ ਸਵੇਰੇ ਚਲਾ ਜਾਂਦਾ। ਸਰਵ ਦੀ ਜਿੰਦਗੀ ਇਕ ਰੇਲ ਵਾਂਗ ਬਣ ਗਈ ਸਾਰਾ ਸਾਰਾ ਦਿਨ ਕੰਮ ਕਰਨਾਂ ਰਾਤ ਨੂੰ ਪ੍ਰੀਤ ਨੂੰ ਮਿਲਣ ਜਾਣਾ ਤਾਂ ਸਰਵ ਦਾ ਪਾਪਾ ਉਸਨੂੰ ਘੂਰਦਾ ਕਹਿੰਦਾ ਸਾਰਾ ਦਿਨ ਫ਼ੋਨ ਤੇ ਗੱਲਾਂ ਨੀ ਮੁਕਦੀਆਂ ਫਿਰ ਰਾਤ ਨੂੰ ਘਰ ਚਲਾ ਜਾਂਦਾ ਏ ਕੀ ਕਰਦਾ ਏ, ਤਾਂ ਉਹ ਪਾਪਾ ਨੂੰ ਬਹਾਨਾ ਜਿਹਾ ਮਾਰ ਕੇ ਟਾਲ ਦਿੰਦਾ, ਉਨ੍ਹਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਉਸਦਾ ਪ੍ਰੀਤ ਨੂੰ ਮਿਲਣਾ ਉਸਦੀ ਇਕ ਆਦਤ ਜਿਹੀ ਬਣ ਗਈ ਸੀ, ਕਿਉਂਕਿ ਪ੍ਰੀਤ ਦਾ ਉਸ ਬਿਨਾਂ ਜੀਅ ਨਹੀਂ ਲਗਦਾ ਸੀ, ਅਚਾਨਕ ਹੀ ਉਹ ਮੇਰੇ ਕੋਲ ਬੈਠਾ ਹੱਸਣ ਲੱਗ ਪਿਆ, ਉਸ ਦਾ ਹਾਸਾ ਅਜ਼ੀਬ ਜਿਹਾ ਸੀ ਮੈਨੂੰ