" ਯਾਰ ਤੂੰ ਮੇਰੇ ਲਈ ਇਹ ਸਭ ਕਿਉਂ ਕਰ ਰਿਹਾ ਏਂ "
" ਮੇਰੇ ਲਈ ਇਹ ਲਿਖ ਰਿਹਾ ਏਂ, ” ਆਪਣਾ ਟਾਇਮ ਖ਼ਰਾਬ ਕਰ ਰਿਹਾ ਏ " ਮੈਂ ਪਾਗਲ ਹੋ ਹੀ ਗਿਆ ਉਸ ਕੁੜੀ ਲਈ ” ਤੂੰ ਕੀ ਕਰੇਗਾਂ ਇਹ ਸਭ ਕਰਕੇ ਮੈਂ ਤਾਂ ਹੱਸ ਰਿਹਾ ਹਾਂ--" ਮੈਂ ਰੋ ਇਸ ਕਰਕੇ ਰਿਹਾ ਹਾਂ ਕਿ ਤੂੰ ਮੇਰੇ ਕਰਕੇ ਐਨੀ ਮਿਹਨਤ ਕਰ ਰਿਹਾ ਏਂ ਮੈਂ ਕਿਹਾ ਤੇਰਾ ਯਾਰ ਹਾਂ ਮੈਂ ਨੀਂ ਸੁਣੂੰਗਾ ਤਾਂ ਕੌਣ ਸੁਣੇਗਾ, ਯਾਰ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ ਬਸ ਆਪਣਾ ਫਰਜ ਨਿਭਾ ਰਿਹਾ ਹਾਂ ਬਸ ਯਾਰ ਹੋਰ ਦੱਸ ਅੱਗੇ ਕੀ ਹੋਇਆ ?
ਗੱਲਾਂ ਹੁੰਦੀਆਂ ਗਈਆਂ ਸੀਜ਼ਨ ਖ਼ਤਮ ਹੋ ਗਿਆ, ਸਰਵ ਆਪਣੇ ਘਰ ਆ ਗਿਆ ਇਕ ਦੋ ਦਿਨ ਫ਼ੋਨ ਤੇ ਗੱਲਾਂ ਹੋਈਆਂ ਪ੍ਰੀਤ ਨੇ ਉਸਨੂੰ ਮਿਣ ਲਈ ਕਿਹਾ ਤੇ ਤਰੀਖ਼ ਰੱਖ ਲਈ ਕਿ ਆਪਾਂ ਨੇ ਇਸ ਦਿਨ ਮਿਲਣਾ ਏ, ਦਿਨ ਬੀਤੇ, ਰਾਤ ਗਈ, ਉਹ ਦਿਨ ਆ ਗਿਆ ਜਿਸ ਦਿਨ ਉਨ੍ਹਾਂ ਰਾਤ ਨੂੰ ਮਿਲਣਾ ਸੀ ਪਰ ਉਸ ਦਿਨ ਪ੍ਰੀਤ ਦੇ ਦਾਦਾ ਜੀ ਦੀ ਮੌਤ ਹੋ ਗਈ ਉਹ ਮਿਲ ਨਾ ਸਕੇ, ਸਰਵ ਨੂੰ ਪ੍ਰੀਤ ਦੇ ਦਾਦਾ ਜੀ ਦੀ ਮੌਤ ਦਾ ਬਹੁਤ ਦੁੱਖ ਹੋਇਆ। ਉਹ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦੀ ਸੀ। ਪ੍ਰੀਤ ਦੇ ਦਾਦਾ ਵੀ ਉਸਨੂੰ ਬਹੁਤ ਪਿਆਰ ਕਰਦੇ ਸਨ ਉਸ ਨੂੰ ਕਾਲਜ ਵਿਚ ਜਾਣ ਲਈ ਪੈਸੇ ਵੀ ਦਿੰਦੇ ਤੇ ਉਸਨੂੰ ਪਿਆਰ ਨਾਲ ਲਾਡੋ ਆਖ ਬੁਲਾਉਦੇ ਸਮਾਂ ਕਿਸੇ ਦਾ ਮੁਥਾਜ਼ ਨਹੀਂ ਹੁੰਦਾ ਗੁਜ਼ਰ ਹੀ ਜਾਂਦਾ ਹੈ ਇਕ ਦਿਨ ਸਭ ਨੇ ਇਸ ਦੁਨੀਆਂ ਤੋਂ ਜਾਣਾ ਏ।
ਸਮਾਂ ਬੀਤ ਗਿਆ ਕੁਝ ਦਿਨ ਬੀਤੇ ਸਭ ਹੋ ਗਿਆ, ਜੋ ਹੋਣਾ ਸੀ ਅਫਸੋਸ ਰੀਤੀ ਰਿਵਾਜ਼ਾਂ ਦੀ ਭੇਟ ਚੜ੍ਹਿਆ ਸੰਸਾਰੀ ਲੋਕ ਗੁੱਜਰ ਚੁੱਕੇ ਇਨਸਾਨ ਦੀਆਂ ਯਾਦਾਂ ਰੋ-ਰੋ ਕੇ ਤਾਜ਼ਾ ਜਰੂਰ ਕਰਦੇ ਨੇ ਕਿ ਕੋਈ ਗਿਲਾ ਜਾਂ ਸ਼ਿਕਵਾ ਨਾ ਰਹਿ ਜਾਵੇ ਇਸ ਪਿੰਡ ਦੇ ਲੋਕੀ ਵਹਿਮੀ ਤੇ ਧੜਿਆਂ ਵਿਚ ਵੰਡੇ ਹੋਏ ਸਨ, ਉਹਨਾਂ ਦੇ ਖ਼ਿਆਲ ਵੱਖੋ-ਵੱਖਰੇ ਸਨ। ਪਿੰਡ ਦੇ ਬਜ਼ੁਰਗ ਸਾਰਾ ਦਿਨ ਤਾਸ਼ ਕੁੱਟਦੇ ਤੇ ਪਿੰਡ ਦੇ ਹਰ ਉਸ ਘਰ ਤੇ ਨਜ਼ਰ ਮਾਰਦੇ ਜਿਸ 'ਘਰ ਲੜਾਈ ਹੋਵੇ ਜਾਂ ਕਿਸੇ ਦਾ ਨੁਕਸਾਨ ਹੁੰਦਾ ਹੋਵੇ, ਉਹ ਹਰ ਗੱਲ ਨੂੰ ਪੂਰੀ ਤਰ੍ਹਾਂ ਉਡਾਉਂਦੇ ਚੁਗਲੀਆਂ ਕਰਦੇ, ਪਤਾ ਨਹੀਂ ਇਹ ਸਭ ਕਰਨ ਨਾਲ ਉਹਨਾਂ ਨੂੰ ਕੀ ਮਿਲਦਾ, ਚਲੋ ਸੱਥ ਦੀਆਂ ਗੱਲਾਂ ਤੇ ਪਾਣੀ ਦੀਆਂ ਛੱਲਾਂ ਕਦੇ ਨਹੀਂ ਮੁੱਕਦੀਆਂ ਪ੍ਰੀਤ ਨੇ ਸਰਵ ਦੇ ਪਿਆਰ ਨੂੰ ਕਲਮ ਨਾਲ ਪਰੋਇਆ ਉਸਨੇ ਕੁਝ ਜ਼ਜਬਾਤ ਕਲਮ ਦੇ ਰਾਹੀਂ ਬਿਆਨ ਕੀਤੇ ਤੇ ਇਕ ਡਾਇਰੀ ਲਿਖੀ, ਜਿਸ ਵਿਚ ਲਿਖਿਆ-