ਉਸ ਨੇ ਦੁਬਾਰਾ ਫ਼ੋਨ ਕੀਤਾ ਤਾਂ ਅੱਗੋਂ ਪ੍ਰੀਤ ਨੇ ਚੁੱਕਿਆ ਹੈਲੋ ਦੀ ਆਵਾਜ਼ ਆਈ ਸਰਵ ਦਾ ਨਾਮ ਲੈ ਉਸਨੇ ਕਿਹਾ ਮੈਂ ਪ੍ਰੀਤ ਬੋਲ ਰਹੀ ਹਾਂ, ਉਸ ਦੀ ਅਵਾਜ਼ 'ਚੋਂ ਆਪਣਾ ਨਾਮ ਸੁਣ ਉਹ ਪ੍ਰੀਤ ਝਨਾ ਵਿੱਚ ਗੋਤੇ ਖਾਣ ਲਗਾ। ਇੰਝ ਲੱਗ ਰਿਹਾ ਸੀ ਕਿ ਉਹ ਸਦੀਆਂ ਤੋਂ ਉਸਦੀ ਅਵਾਜ਼ ਸੁਣਨ ਲਈ ਤਰਸ ਰਹੀ ਹੋਵੇ। ਉਸਨੇ ਸਰਵ ਨੂੰ ਪਹਿਲਾ ਸਵਾਲ ਕੀਤਾ ਕਿ ਉਹ ਸਭ ਤੋਂ ਵੱਧ ਕਿਸ ਨੂੰ ਪਿਆਰ ਕਰਦਾ ਏ ਤਾਂ ਸਰਵ ਸੋਚਾਂ ਵਿੱਚ ਪੈ ਗਿਆ ਤੇ ਕਿਹਾ ਜਿਸ ਨੇ ਮੈਨੂੰ ਤੇਰੇ ਲਈ ਪੈਦਾ ਕੀਤਾ ਏ, ਉਹ ਏ ਮੇਰੀ ਮਾਂ, ਇਹ ਗੱਲ ਸੁਣ ਕੇ ਪ੍ਰੀਤ ਬਹੁਤ ਹੀ ਖ਼ੁਸ਼ ਹੋਈ ਤੇ ਉਸਨੇ ਕਿਹਾ ਮੈਨੂੰ ਤੇਰੀ ਇਹ ਗੱਲ ਬਹੁਤ ਹੀ ਵਧੀਆ ਲੱਗੀ ਆਖ ਪ੍ਰੀਤ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ। ਉਹ ਗੱਲਾਂ ਵਿੱਚ ਅਜਿਹੇ ਗੁਆਚੇ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਦੋਂ ਪ੍ਰੀਤ ਦੀ ਮੰਮੀ ਆ ਗਈ। ਮੰਮੀ ਨੂੰ ਦੇਖ ਪ੍ਰੀਤ ਨੇ ਫ਼ੋਨ ਕੱਟ ਦਿੱਤਾ। ਸਰਵ ਦੇ ਦਿਲ ਨੂੰ ਸਕੂਨ ਮਿਲ ਗਿਆ ਸ਼ੁਕਰ ਏ ਰੱਬਾ ਮੇਰੀ ਝੋਲੀ ਮੇਰਾ ਪਿਆਰ ਪਾਇਆ, ਉਹ ਆਪੇ ਵਿੱਚ ਬੋਲ ਉਠਿਆ ਤੇ ਪ੍ਰੀਤ ਦੇ ਪੈਰ ਵੀ ਧਰਤੀ ਉੱਤੇ ਨਹੀਂ ਲੱਗ ਰਹੇ ਸਨ। ਜਿਵੇਂ ਉਸਨੂੰ ਕੋਈ ਰੱਬ ਮਿਲ ਗਿਆ ਹੋਵੇ ਉਸਦੀ ਚੜ੍ਹਦੀ ਜਵਾਨੀ ਮਹਿਕਾਂ ਖਿਲਾਰ ਰਹੀ ਸੀ ਦਿਲ ਦੀ ਬੰਜਰ ਜ਼ਮੀਨ ਤੇ ਜਿਵੇਂ ਸਦੀਆਂ ਬਾਅਦ ਕੋਈ ਕਲੀ ਖਿਲ ਗਈ ਹੋਵੇ ਜਿਵੇਂ ਉਸਦੇ ਸੁਪਨਿਆਂ ਦਾ ਰਾਜ ਕੁਮਾਰ ਮਿਲ ਗਿਆ ਹੋਵੇ ਤੇ ਹੱਸਦੀ ਨੇ ਕਿਹਾ –