" ਜ਼ਿੰਦਗੀ ਜਿਉਣ ਲਈ ਸੱਜਣਾ
ਸਾਹ ਜ਼ਰੂਰੀ ਏ
ਦੋਸਤੀ ਕਰਨ ਲਈ ਸੱਜਣਾ ਬਾਹ ਜ਼ਰੂਰੀ ਏ
ਤੇਰਾ ਪਿਆਰ ਪਾਉਣ ਲਈ ਸੱਜਣਾ,
ਤੇਰੀ ਹਾਂ ਜ਼ਰੂਰੀ ਏ ।”
ਸਰਵ ਦੀ ਹਾਂ ਨੇ ਪ੍ਰੀਤ ਨੂੰ ਨਵੀਂ ਦੁਨੀਆਂ 'ਚ ਲੈ ਆਂਦਾ। ਪ੍ਰੀਤ ਭਾਵੇਂ ਸਰਵ ਵੱਲ ਘੱਟ ਦੇਖਦੀ ਸੀ ਪਰ ਉਹ ਪਹਿਲਾਂ ਤੋਂ ਹੀ ਉਸਨੂੰ ਪਿਆਰ ਕਰਦੀ ਸੀ ਕਦੇ ਦੱਸ ਨਾ ਸਕੀ ਕਿਉਂਕਿ ਉਸਨੂੰ ਜ਼ਮਾਨੇ ਦਾ ਡਰ ਸੀ ਪਰ ਸਰਵ ਦੇ ਪਿਆਰ ਨੇ ਉਸ ਦੀ ਦੁਨੀਆਂ ਹੀ ਬਦਲ ਦਿੱਤੀ। ਉਹਨਾਂ ਦੀ ਫ਼ੋਨ ਤੇ ਹਰ ਰੋਜ਼ ਗੱਲ ਹੋਣ ਲੱਗੀ। ਪ੍ਰੀਤ ਨੇ ਹਰ ਰੋਜ਼ ਕਾਲਜ ਆਉਣ ਤੋਂ ਬਾਅਦ ਸਰਵ ਨੂੰ ਫ਼ੋਨ ਕਰਨਾ, ਪਿਆਰ ਭਰੀਆਂ ਗੱਲਾਂ ਕਰ ਉਹ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦੇ। ਸਮਾਂ ਆਪਣੀ ਰਫ਼ਤਾਰ ਤੇ ਚਲ ਰਿਹਾ ਸੀ ਉਹ ਦੋਵੇਂ ਇਕ ਦੂਜੇ ਵਿਚ ਐਨਾ ਖੋ ਗਏ ਸਨ ਕਿ ਹੋਰ ਦੁਨੀਆਂ ਉਹਨਾਂ ਲਈ ਕੋਈ ਵੀ ਮਾਈਨੇ ਨਾ ਰੱਖਦੀ ਸੀ ਐਤਵਾਰ ਦਾ ਦਿਨ ਸੀ, ਪ੍ਰੀਤ ਸਰਵ ਨਾਲ ਗੱਲ ਕਰ ਰਹੀ ਸੀ ਕਿ ਅਚਨਚੇਤ ਹੀ ਪ੍ਰੀਤ ਦੇ ਚਾਚਾ ਆ ਪਹੁੰਚੇ ਉਨ੍ਹਾਂ ਨੂੰ ਪ੍ਰੀਤ ਤੇ ਕੁਝ ਸ਼ੱਕ ਜਿਹਾ ਹੋਇਆ ਅਤੇ ਉਹ ਉਸਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ, ਹਾਲੇ ਪ੍ਰੀਤ ਤੇ ਸਰਵ ਦੇ ਵਾਰੇ ਕਿਸੇ ਨੂੰ ਪਤਾ ਨਹੀਂ ਸੀ ਪਰ ਪ੍ਰੀਤ ਦੇ ਮਨ ਵਿੱਚ ਇਕ ਡਰ ਜਿਹਾ ਪੈਦਾ ਹੋ ਗਿਆ। ਸਰਵ ਨੇ ਉਸਨੂੰ ਹੌਂਸਲਾ ਦਿੱਤਾ ਤੇ ਉਸ ਦੇ ਜਨਮ ਦਿਨ ਤੇ ਗਿਫ਼ਟ 'ਚ ਮੋਬਾਇਲ ਦਿੱਤਾ ਸੀ ਉਨ੍ਹਾਂ ਦੀ ਉਸ ਦਿਨ ਇਹ ਪਹਿਲੀ ਖੁੱਲ੍ਹੀ ਗੱਲਬਾਤ ਸੀ । ਉਹ ਦੋਵੇਂ ਇਕ ਦੂਜੇ ਦੇ ਐਨਾ ਨਜ਼ਦੀਕ ਆ ਗਏ ਸਨ ਕਿ ਹੁਣ ਪਿਛੇ ਮੁੜਨਾ ਮੁਸ਼ਕਿਲ ਸੀ ਉਸ ਰਾਤ ਸਰਵ ਨੇ ਆਪਣੇ ਸਾਰੇ ਦਿਲ ਦੇ ਅਰਮਾਨ ਉਸ ਨਾਲ ਸਾਂਝੇ ਕੀਤੇ, ਚੰਦ ਚਾਂਨਣੀ ਰਾਤ ਵਿੱਚ ਉਹ ਇੱਕ ਦੂਜੇ ਨੂੰ ਤਕਦੇ ਰਹੇ, ਕਿ ਅੱਖ ਵੀ ਨਹੀਂ ਝਪਕੀ ਬਸ ਉਸ ਸੰਗ ਸਭ ਕੁਝ ਜਿਸ ਸੰਗ ਪ੍ਰੀਤ ਹੈ ਰਾਤ ਅੱਧੀ ਬੀਤ ਗਈ ਸੀ 12 ਕੁ ਵਜੇ ਸਰਵ ਪ੍ਰੀਤ ਦੇ ਘਰੋਂ ਚਲਾ ਗਿਆ। ਸਵੇਰ ਹੋਈ ਪ੍ਰੀਤ ਦੀ ਮਾਂ ਨੇ ਪ੍ਰੀਤ ਦੇ ਚਿਹਰੇ ਤੇ ਖ਼ੁਸ਼ੀ ਦੇਖੀ ਤੇ ਕਿਹਾ ਪ੍ਰੀਤ ਅੱਜ ਸਵੇਰੇ ਸਵੇਰੇ ਬੜੀ ਖ਼ੁਸ਼ ਏ, ਕੀ ਲੱਭ ਗਿਆ, ਪ੍ਰੀਤ ਥੋੜਾ ਸ਼ਰਮਾ ਕੇ ਕਮਰੇ ਵਿੱਚ ਚਲੀ ਗਈ। ਪਹਿਲਾਂ ਤਾਂ ਬਲਜੀਤ ਨੂੰ ਸ਼ੱਕ ਜਿਹਾ ਪਿਆ ਫੇਰ ਮਨ ਜਿਹਾ ਮਾਰ ਪ੍ਰੀਤ ਬਾਰੇ ਸੋਚਣ ਲੱਗੀ ਕਿ ਕੀ ਬਣਗਾ ਇਸ ਕੁੜੀ ਦਾ ਬਸ ਐਵੇਂ ਹੀ ਖਿੜੀ-ਖਿੜੀ ਜਿਹੀ ਰਹਿਣ ਲੱਗ ਪਈ ਪਹਿਲਾਂ ਤਾਂ ਐਵੇਂ ਨਹੀਂ ਸੀ। ਬਾਹਰੋਂ ਪ੍ਰੀਤ ਦੇ ਪਾਪਾ ਨੇ ਆਉਂਦਿਆਂ ਪੁੱਛਿਆ " ਬਲਜੀਤ ਕਿਹੜੀ ਸੋਚ ਡੁੱਬੀ ਏ, ਧੀਆਂ ਬੇਗਾਨਾ ਧਨ ਹੁੰਦੀਆਂ ਨੇ, ਇਹਨਾਂ