ਚੜ੍ਹਾਇਆ ਜਾ ਸਕਦਾ ਅਤੇ ਨਾ ਹੀ ਸਿਰਫ਼ ਜੰਗਲ ਤੱਕ ਸੀਮਤ ਰੱਖਿਆ ਜਾ ਸਕਦਾ ਹੈ। ਸਵਾਲ ਉਠਦਾ ਹੈ ਕਿ ਸ਼ਹਿਰਾਂ ਅਤੇ ਮੈਦਾਨੀ ਇਲਾਕਿਆਂ ਵਿਚ ਲਹਿਰ ਦੇ ਫੈਲਾਅ ਦੀ ਜ਼ਰੂਰਤ ਕਿਉਂ ਮਹਿਸੂਸ ਹੋ ਰਹੀ ਹੈ ? ਲਹਿਰ ਦਾ ਵੇਲਾਅ ਤਾਂ ਆਮ ਬਗਾਵਤ ਦੀ ਯੁੱਧਨੀਤੀ ਦਾ ਹਿੱਸਾ ਹੈ, ਜਦੋਂ ਕਿ ਇਲਾਕਾਵਾਰ ਸੰਤਾ ਹਥਿਆਉਣ ਲਈ ਤਾਂ ਤਾਕਤਾਂ ਦਾ ਸੰਕੇਂਦਰਣ (Concentration) ਜ਼ਰੂਰੀ ਹੈ। ਲੋਕ ਮੁਕਤੀ ਦੇ ਕਾਜ ਲਈ ਜੂਝ ਰਹੇ ਇਨਕਲਾਬੀ ਕਾਡਰ ਅਤੇ ਤਜਰਬੇ 'ਚੋਂ ਇਹ ਗੱਲਾਂ ਸਿੱਖ ਰਹੇ ਹਨ ਕਿ ਲਹਿਰ ਦਾ ਫੈਲਾਅ ਜ਼ਰੂਰੀ ਹੈ। ਜੇਕਰ ਇਸ ਲਹਿਰ ਦੀ ਲੀਡਰਸ਼ਿਪ ਵੀ ਹੁਣ ਅਜਿਹੀਆਂ ਹੀ ਗੱਲਾਂ ਕਰਨ ਲੱਗੀ ਹੈ, ਤਾਂ ਇਸ ਨੂੰ ਅਨੁਭਵਵਾਦ ਦੀ ਸਿਖਰ ਹੀ ਕਿਹਾ ਜਾ ਸਕਦਾ ਹੈ।
ਇਸ ਲਹਿਰ ਦੀ ਅਗਵਾਈ ਕਰਨ ਵਾਲੀ ਧਿਰ ਇਹ ਲਮਕਵੇਂ ਲੋਕ ਯੁੱਧ ਰਾਹੀਂ ਇਲਾਕਾਵਾਰ ਸੱਤਾ ਹਥਿਆਉਂਦੇ ਹੋਏ ਹਿੰਦੁਸਤਾਨ ਦੀ ਰਾਜ ਸੱਤਾ ਉੱਪਰ ਕਾਬਜ਼ ਹੋਣ ਦੀ ਆਪਣੀ ਸੋਚ ਨੂੰ ਲਗਪਗ ਪਿਛਲੇ ਢਾਈ ਦਹਾਕਿਆ ਤੋਂ ਅਮਲੀ ਰੂਪ ਦੇਣ ਦੀਆਂ ਕੋਸ਼ਿਸ਼ਾਂ ਵਿਚ ਰੁੱਝੀ ਹੋਈ ਹੈ। ਪਰ ਕੀ ਇਸ ਧਿਰ ਨੂੰ ਇਕ ਚੌਥਾਈ ਸਦੀ ਵਿਚ ਹਿੰਦੁਸਤਾਨ ਦੇ ਛੋਟੇ ਤੋਂ ਛੋਟੇ ਹਿੱਸੇ ਉੱਪਰ ਵੀ ਕਬਜ਼ਾ ਕਰਨ ਵਿਚ ਕਾਮਯਾਬੀ ਮਿਲੀ ਹੈ? ਆਓ ਜੰਗਲਨਾਮਾ 'ਚੋਂ ਹੀ ਇਸ ਸਵਾਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਪੰਨਾ 100 ਉੱਪਰ ਲੇਖਕ ਲਿਖਦਾ ਹੈ, 'ਸਭ ਤੋਂ ਵੱਡੀ ਗੱਲ ਇਹ ਕਿ ਬਾਹਰ ਦੇ ਇਲਾਕਿਆਂ ਉੱਤੇ ਸਮੇਂ ਦੀ ਸਰਕਾਰ ਦਾ ਕਬਜ਼ਾ ਹੈ। ਇਸ ਦਾ ਮਤਲਬ ਇਹ ਕਿ ਜੰਗਲ ਦੇ ਅੰਦਰਲੇ ਇਲਾਕਿਆਂ ਉੱਪਰ 'ਗੁਰੀਲਾ ਲਹਿਰ' ਦਾ ਕਬਜ਼ਾ ਹੈ। ਪੰਨਾ 157 ਉੱਪਰ ਲੇਖਕ ਦਾ ਕਹਿਣਾ ਹੈ, 'ਅਜੇ ਇਹ ਇਲਾਕੇ ਗੁਗੋਲਾ ਆਧਾਰ ਇਲਾਕਿਆ ਦੀ ਪੱਧਰ ਦੇ ਨਜ਼ਦੀਕ ਹੀ ਪਹੁੰਚੇ ਹਨ। 'ਗੁਰੀਲਾ ਆਧਾਰ ਇਲਾਕੇ' ਇਹ ਗੁਰਬੰਦੀ ਸਾਡੇ ਸੁਣਨ ਵਿਚ ਪਹਿਲੀ ਵਾਰ ਆਈ ਹੈ, ਗੁਗੋਲਾ ਜ਼ਨ, ਅਧਾਰ ਇਲਾਕੇ ਆਦਿ ਸ਼ਬਦ ਤਾਂ ਜਾਣੇ-ਪਹਿਚਾਣੇ ਹਨ। ਸ਼ਾਇਦ ਇਨ੍ਹਾਂ ਇਲਾਕਿਆਂ ਵਿਚ ਉਪਰੋਕਤ ਲਹਿਰ ਦੀ ਅਸਲ ਸਥਿਤੀ ਬਿਆਨਣ ਵਿਚ ਲੇਖਕ ਨੂੰ ਮੁਸ਼ਕਿਲ ਆਉਂਦੀ ਹੋਵੇ, ਇਸੇ ਕਾਰਨ ਉਸ ਨੇ ਗੁਰੀਲਾ ਆਧਾਰ ਇਲਾਕੇ ਦੀ ਨਵੀਂ ਟਰਮ ਖੋਜ ਲਈ ਹੈ।
ਸਾਡੀ ਜਾਣਕਾਰੀ ਅਨੁਸਾਰ ਗੁਰੀਲਾ ਜਨ ਉਨ੍ਹਾਂ ਇਲਾਕਿਆਂ ਨੂੰ ਕਿਹਾ ਜਾਂਦਾ ਹੈ, ਜਿੱਥੇ ਇਨਕਲਾਬੀ ਤਾਕਤਾਂ ਅਤੇ ਦੁਸ਼ਮਣ ਦੀ ਬਰਾਬਰ ਤਾਕਤ ਮੌਜੂਦ ਹੋਵੇ। ਦੋਵੇਂ ਇਕ-ਦੂਜੇ ਨੂੰ ਫਿਲਹਾਲ ਖ਼ਤਮ ਕਰ ਸਕਣ ਤੋਂ ਅਸਮਰੱਥ ਹੋਣ, ਤਾਵ ਯੁੱਧਨੀਤਕ ਸੰਤੁਲਨ ਦੀ ਹਾਲਤ ਹੋਵੇ। ਆਧਾਰ ਇਲਾਕੇ ਉਨ੍ਹਾਂ ਇਲਾਕਿਆਂ ਨੂੰ