Back ArrowLogo
Info
Profile

ਕਿਹਾ ਜਾਂਦਾ ਹੈ, ਜੋ ਦੁਸ਼ਮਣ ਦੇ ਕੰਟਰੋਲ ਤੋਂ ਪੂਰੀ ਤਰ੍ਹਾਂ ਮੁਕਤ ਹੋਣ। ਕਿਸੇ ਖਿੱਤੇ ਨੂੰ ਗੁਰੀਲਾ ਜ਼ੋਨ ਜਾਂ ਆਧਾਰ ਇਲਾਕਾ ਵੀ ਉਦੋਂ ਹੀ ਐਲਾਨਿਆ ਜਾਂਦਾ ਹੈ, ਜਦੋਂ ਦੁਸ਼ਮਣ ਦੇ ਆਖਰੀ ਅਤੇ ਸਭ ਤੋਂ ਮਜ਼ਬੂਤ ਔਜ਼ਾਰ ਮਿਲਟਰੀ ਨਾਲ ਇਨਕਲਾਬੀ ਤਾਕਤਾਂ ਦੀ ਟੱਕਰ ਹੁੰਦੀ ਹੈ। ਜਿਸ ਖਿੱਤੇ ਵਿਚ ਮਿਲਟਰੀ ਨਾਲ ਟੱਕਰ ਰਾਹੀਂ ਇਨਕਲਾਬੀ ਤਾਕਤਾਂ ਯੁੱਧਨੀਤਕ ਸੰਤੁਲਨ ਦੀ ਹਾਲਤ ਵਿਚ ਪਹੁੰਚ ਜਾਣ ਉਸ ਨੂੰ ਗੁਰੀਲਾ ਜੋਨ ਐਲਾਨਿਆ ਜਾ ਸਕਦਾ ਹੈ, ਜੋ ਇਲਾਕਾ ਦੁਸ਼ਮਣ ਦੀ ਫੌਜ ਤੋਂ ਮੁਕਤ ਕਰਵਾ ਲਿਆ ਜਾਵੇ, ਉਸ ਨੂੰ ਆਧਾਰ ਇਲਾਕਾ ਕਿਹਾ ਜਾ ਸਕਦਾ ਹੈ।

ਇਸ ਰੋਸ਼ਨੀ ਵਿਚ ਉਪਰੋਕਤ ਲਹਿਰ ਨੂੰ ਵੇਖੀਏ ਤਾਂ ਇਹ ਪਿਛਲੇ ਢਾਈ ਦਹਾਕਿਆਂ ਤੋਂ ਭਾਰਤੀ ਰਾਜ ਸੱਤਾ ਦੇ ਮੁਕਾਬਲਤਨ ਸਭ ਤੋਂ ਕਮਜ਼ੋਰ ਪੁਰਜ਼ੇ ਪੁਲਿਸ ਨਾਲ ਹੀ ਬਚਾਅ ਦੀ ਲੜਾਈ ਵਿਚ ਰੁਝੀ ਹੋਈ ਹੈ। ਇਹ ਲਹਿਰ 'ਲੋਕ ਯੁੱਧ' ਦੇ ਕਿਸ ਪੜਾਅ 'ਚ ਹੈ, ਇਸ ਸਵਾਲ ਦੇ ਜਵਾਬ ਤੋਂ ਵੀ ਜੰਗਲਨਾਮਾ ਦਾ ਲੇਖਕ ਟਲਦਾ ਹੈ। ਪੂਰੀ ਕਿਤਾਬ ਪੜ੍ਹ ਕੇ ਲਗਦਾ ਹੈ ਕਿ ਲੇਖਕ ਕਾਫੀ ਹੰਢਿਆ ਵਰਤਿਆ ਸ਼ਖ਼ਸ ਹੈ, ਉਹ ਰਾਜਨੀਤਕ ਅਨਾੜੀ ਤਾਂ ਨਹੀਂ ਲਗਦਾ ਕਿ ਉਸ ਨੂੰ ਪਤਾ ਹੀ ਨਾ ਹੋਵੇ ਕਿ ਮਾਓਵਾਦੀ ਲੋਕ ਯੁੱਧ ਦੇ ਤਿੰਨ ਪੜਾਅ ਮੰਨੇ ਜਾਂਦੇ ਹਨ-ਯੁੱਧਨੀਤਕ ਬਚਾਅ, ਯੁੱਧਨੀਤਕ ਸੰਤੁਲਨ ਅਤੇ ਯੁੱਧਨੀਤਕ ਹਮਲਾ, ਤਾਂ ਫਿਰ ਇਹ ਲਹਿਰ ਲੋਕ ਯੁੱਧ ਦੇ ਕਿਸ ਪੜਾਅ 'ਚ ਹੈ? ਸਾਡਾ ਜਵਾਬ ਹੈ, ਪਹਿਲੇ 'ਚ ਵੀ ਨਹੀਂ, ਕਿਉਂਕਿ ਉੱਥੇ ਮਿਲਟਰੀ ਤਾਂ ਬਹੁਤ ਦੂਰ ਦੀ ਗੱਲ ਹੈ, ਅਜੇ ਤੱਕ ਭਾਰਤੀ ਹਾਕਮਾਂ ਨੂੰ ਅਰਧ-ਸੈਨਿਕ ਬਲ ਭੇਜਣ ਦੀ ਵੀ ਜ਼ਰੂਰਤ ਮਹਿਸੂਸ ਨਹੀਂ ਹੋਈ। ਜੰਗਲਨਾਮਾ ਵਿਚ ਵੀ ਸਿਰਫ ਪੁਲਿਸ ਦਾ ਹੀ ਵਾਰ-ਵਾਰ ਜ਼ਿਕਰ ਆਉਂਦਾ ਹੈ। ਕਿਸੇ ਲਹਿਰ ਦੀ ਤਾਕਤ ਦਾ ਪਤਾ ਇਸ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਦੁਸ਼ਮਣ ਉਸ ਨਾਲ ਕਿਵੇਂ ਸਿੱਝਦਾ ਹੈ। ਸਪੱਸ਼ਟ ਹੈ ਕਿ ਉਪਰੋਕਤ ਲਹਿਰ ਵਿਚ ਮਾਤਰਾਤਮਕ ਤਬਦੀਲੀਆਂ ਤਾਂ ਆਈਆਂ ਹਨ, ਭਾਵ ਲਹਿਰ ਦਾ ਫੈਲਾਅ (ਵੱਖ-ਵੱਖ ਦੂਰ-ਦੁਰਾਡੇ ਇਲਾਕਿਆਂ 'ਚ ਵੀ) ਤਾਂ ਹੋਇਆ ਹੈ, (ਜੋ ਇਲਾਕਾਵਾਰ ਸੱਤ੍ਹਾ ਹਥਿਆਉਣ ਦੀ ਯੁੱਧਨੀਤੀ ਦੇ ਹੀ ਉਲਟ ਹੈ) ਪਰ ਇਸ ਲਹਿਰ ਵਿਚ ਕੋਈ ਗੁਣਾਤਮਕ ਤਬਦੀਲੀ ਨਹੀਂ ਆਈ ਭਾਵ ਇਹ ਲੋਕ ਯੁੱਧ ਦੇ ਇਕ ਪੜਾਅ ਤੋਂ ਦੂਜੇ ਪੜਾਅ ਵਿਚ ਦਾਖਲ ਨਹੀਂ ਹੋਈ। ਅਸਲ ਵਿਚ ਇਹ ਲਹਿਰ ਸਥਾਨਕ ਪੱਧਰ ਉੱਪਰ ਕੁਝ ਸੁਧਾਰਾਂ ਲਈ ਹਥਿਆਰਬੰਦ ਕਾਰਵਾਈਆਂ ਤੋਂ ਅੱਗੇ ਨਹੀਂ ਵਧ ਸਕੀ। ਇਹ ਲੋਕਯੁੱਧ ਦਾ ਖਾਸਾ ਹੀ ਨਹੀਂ ਧਾਰਨ ਕਰ ਸਕੀ। ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ) ਦੇ ਚੇਅਰਮੈਨ ਕਾਮਰੇਡ ਚੰਡ ਨੇ ਠੀਕ ਹੀ ਕਿਹਾ ਹੈ ਕਿ ਇਹ 'ਹਥਿਆਰਬੰਦ ਸੁਧਾਰਵਾਦ' ਹੈ।

11 / 20
Previous
Next