ਪਰ ਅਜਿਹਾ ਕਿਉਂ ਨਹੀਂ ਹੋ ਸਕਿਆ? ਇਸ ਲਹਿਰ ਵਿਚ ਗੁਣਾਤਮਕ ਤਬਦੀਲੀ ਕਿਉਂ ਨਹੀਂ ਆ ਸਕੀ? ਕੀ ਲੋਕਾਂ ਨੇ ਕੁਰਬਾਨੀਆਂ ਘੱਟ ਕੀਤੀਆਂ ਹਨ ? ਕੀ ਖੂਨ ਘੱਟ ਡੁੱਲਿਆ ਹੈ? ਨਹੀਂ ਅਜਿਹਾ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਲਹਿਰ ਦੀ ਲੀਡਰਸ਼ਿਪ ਦੀ ਭਾਰਤੀ ਸਮਾਜ, ਭਾਰਤੀ ਇਨਕਲਾਬ ਦੇ ਪ੍ਰੋਗਰਾਮ, ਯੁੱਧਨੀਤੀ ਸੰਬੰਧੀ ਸਮਝ ਹੀ ਗਲਤ ਹੈ ਅਤੇ ਗਲਤ ਸਮਝ ਉੱਪਰ ਅਮਲ ਕਰਦਿਆਂ ਅਨ੍ਹੇਵਾਹ ਖੂਨ ਡੋਲ੍ਹਣ ਨਾਲ ਹੀ ਰਾਜ ਸੱਤਾ ਨਹੀਂ ਜਿੱਤੀ ਜਾ ਸਕਦੀ।
ਚੀਨ ਵਿਚ ਅਧਾਰ ਇਕਾਲੇ ਇਸ ਲਈ ਹੋਂਦ ਵਿਚ ਆ ਸਕੇ ਸਨ, ਕਿਉਂਕਿ ਚੀਨ ਇਕ ਬੇਹੱਦ ਪੱਛੜਿਆ ਹੋਇਆ ਜਗੀਰੂ ਮੁਲਕ ਸੀ, ਜਿੱਥੇ ਕੋਈ ਕੇਂਦਰੀਕ੍ਰਿਤ ਰਾਜ ਸੱਤਾ ਮੌਜੂਦ ਨਹੀਂ ਸੀ। ਚੀਨ ਦੇ ਵੱਖ-ਵੱਖ ਹਿੱਸਿਆਂ ਉੱਪਰ ਸਾਮਰਾਜੀ ਦੇਸ਼ਾਂ ਦਾ ਸਿੱਧਾ ਕੰਟਰੋਲ ਸੀ ਅਤੇ ਚੀਨ ਦੇ ਵਿਸ਼ਾਲ ਪੇਂਡੂ ਖੇਤਰਾਂ ਉੱਪਰ ਜਗੀਰੂ ਜੰਗੀ ਸਰਦਾਰਾਂ ਦਾ ਕਬਜ਼ਾ ਸੀ। ਸਾਮਰਾਜੀ ਆਪਣੇ ਹਿੱਤ ਵਿਚ ਇਨ੍ਹਾਂ ਜੰਗੀ ਸਰਦਾਰਾਂ ਨੂੰ ਆਪਸ ਵਿਚ ਲੜਾਉਂਦੇ ਰਹਿੰਦੇ ਸਨ, ਜਿਸ ਨਾਲ ਇਨ੍ਹਾਂ ਜੰਗੀ ਸਰਦਾਰਾਂ ਦੀ ਫੌਜੀ ਤਾਕਤ ਅਕਸਰ ਕਮਜ਼ੋਰ ਰਹਿੰਦੀ ਸੀ। ਅਜਿਹੀ ਹਾਲਤ ਵਿਚ ਲਾਲ ਸੈਨਾ ਵਾਸਤੇ ਇਕੱਲੇ-ਇਕੱਲੇ ਆਪਸੀ ਲੜਾਈਆਂ ਵਿਚ ਉਲਝੇ ਹੋਏ ਇਨ੍ਹਾਂ ਜੰਗੀ ਸਰਦਾਰਾਂ ਨੂੰ ਦਬੋਚਣਾ ਮੁਕਾਬਲਤਨ ਅਸਾਨ ਸੀ। ਉਸ ਸਮੇਂ ਦੇ ਚੀਨ ਵਿਚ ਆਵਾਜਾਈ ਅਤੇ ਸੰਚਾਰ ਦੇ ਸਾਧਨ ਵੀ ਨਾ-ਮਾਤਰ ਹੀ ਸਨ। ਅਜਿਹੀ ਹਾਲਤ ਵਿਚ ਦੁਸ਼ਮਣ ਦੀਆਂ ਸੇਨਾਵਾਂ ਲਈ ਇਕ ਥਾਂ ਤੋਂ ਦੂਜੀ ਥਾਂ ਪਹੁੰਚਣਾ ਵੀ ਬਹੁਤ ਮੁਸ਼ਕਿਲ ਸੀ।
ਪਰ ਹਿੰਦੁਸਤਾਨ 'ਚ ਤਾਂ ਹਾਲਤ ਇਸ ਦੇ ਠੀਕ ਉਲਟੀ ਹੈ। ਇੱਥੇ ਇਕ ਖੂੰਖਾਰ ਕੇਂਦਰੀਕ੍ਰਿਤ ਰਾਜ ਸੱਤਾ ਦੀ ਮੌਜੂਦਗੀ ਹੈ। ਆਵਾਜਾਈ ਅਤੇ ਸੰਚਾਰ ਦੇ ਬਹੁਤ ਵਿਕਸਿਤ ਸਾਧਨ ਹਨ। ਅਜਿਹੀ ਸਥਿਤੀ ਵਿਚ ਆਧਾਰ ਇਲਾਕੇ ਨਹੀਂ ਬਣਿਆ ਕਰਦੇ। ਅਜਿਹੀ ਰਾਜ ਸੱਤਾ ਨੂੰ ਲਮਕਵੇਂ ਲੋਕ ਯੁੱਧ ਰਾਹੀਂ ਨਹੀਂ, ਸਗੋਂ ਦੇਸ਼ ਵਿਆਪੀ ਆਮ ਬਗਾਵਤ ਜ਼ਰੀਏ ਹੀ ਉਲਟਾਇਆ ਜਾ ਸਕਦਾ ਹੈ । ਜੰਗਲਨਾਮਾ ਦੇ ਪ੍ਰਸ਼ੰਸਕਾਂ ਪ੍ਰਚਾਰਕਾਂ ਨੂੰ ਸਾਡੀ ਸਲਾਹ ਹੈ ਕਿ ਉਹ ਕਾਮਰੇਡ ਮਾਓ ਦੀ ਪੁਸਤਕ ਚੀਨ ਵਿਚ 'ਲਾਲ ਸੱਤਾ ਕਿਉਂ ਕਾਇਮ ਰਹਿ ਸਕੀ' ਜ਼ਰੂਰ ਪੜ੍ਹਨ। ਅੱਗੇ ਲੇਖਕ ਬਸਤਰ ਦੇ ਜੰਗਲਾਂ ਵਿਚ ਬਾਹਰੀ ਸੰਸਾਰ ਤੋਂ ਕੱਟੇ ਹੋਏ ਆਤਮ ਨਿਰਭਰ ਜੀਵਨ ਦਾ ਯੂਟੋਪੀਆ ਸਿਰਜਦਾ ਹੈ ਜਾਂ ਆਦਿਵਾਸੀ ਕਾਰਕੁਨਾਂ ਵੱਲੋਂ ਸਿਰਜੇ ਯੂਟੋਪੀਆ ਦੀ ਸੁਰ ਵਿਚ ਸੁਰ ਮਿਲਾਉਂਦਾ ਹੈ। ਪੰਨਾ 156-57 ਉੱਪਰ ਲੇਖਕ ਕਹਿੰਦਾ ਹੈ, 'ਏਥੇ ਗੁਰੀਲੇ ਸਵੈ-ਨਿਰਭਰ ਆਰਥਿਕਤਾ ਉਸਾਰਨ ਦੇ ਯਤਨਾਂ ਵਿਚ ਹਨ। ਜਦੋਂ ਇਹ ਜੰਗਲਨਾਮਾ