ਸਥਿਤੀ ਹੋਂਦ ਵਿਚ ਆ ਗਈ, ਤਾਂ ਦੁਸ਼ਮਣ ਨੂੰ ਡਾਹਢੀ ਤਕਲੀਫ ਹੋਵੇਗੀ ਅਤੇ ਗੁਰੀਲੇ ਵੀ ਜ਼ੋਰਦਾਰ ਤਾਕਤ ਬਣ ਕੇ ਉੱਭਰ ਆਉਣਗੇ। ਇਸੇ ਤਰ੍ਹਾਂ ਦੇ ਸੱਚ ਦਾ ਪ੍ਰਗਟਾਵਾ ਪੰਨਾ 31 ਉੱਪਰ ਵੀ ਮਿਲਦਾ ਹੈ, ਐਤੂ ਸ਼ੇਖਚਿੱਲੀ ਨਹੀਂ ਹੈ, ਭਾਵੇਂ ਕਿ ਉਹ ਸੁਪਨੇ ਸਾਜ਼ ਹੈ। ਉਹ ਇਨ੍ਹਾਂ ਸੁਪਨਿਆਂ ਨੂੰ ਹਕੀਕਤ ਵਿਚ ਢਾਲਣ ਦੀਆਂ ਯੋਜਨਾਵਾਂ ਘੜ ਰਿਹਾ ਹੈ। ਮਸਲਨ ਜੰਗਲ ਦੀ ਉਪਜ ਦੀ ਖਪਤ ਜੰਗਲ ਵਿਚ ਹੀ ਕਿਵੇਂ ਯਕੀਨੀ ਬਣਾਈ ਜਾਵੇ। ਇਹ ਇਕ ਮਹਾਨ ਸੁਪਨਾ ਹੈ, ਆਤਮ-ਨਿਰਭਰਤਾ ਅਤੇ ਸਵੈ-ਵਸੀਲਿਆਂ ਉੱਤੇ ਆਧਾਰਤ ਵਿਕਾਸ ਦਾ ਸੁਪਨਾ। ਜਿਵੇਂ 'ਇਹ ਮਾਓ ਦੋ ਚੀਨ ਵਿਚ ਵਾਪਰਿਆ।'
ਹਾਂ ਚੀਨ ਵਿਚ ਅਜਿਹਾ ਵਾਪਰਿਆ ਸੀ, ਪਰ ਚੀਨ ਦੇ ਕਿਸੇ ਜੰਗਲ ਵਿਚ ਨਹੀਂ। ਇਸੇ ਤਰ੍ਹਾਂ ਭਾਰਤ ਵਿਚ ਜਦੋਂ ਕਮਿਉਨਿਸਟ ਹਕੂਮਤ ਕਾਇਮ ਹੋਵੇਗੀ, ਤਾਂ ਇਹ ਇਕ ਆਤਮ-ਨਿਰਭਰ ਦੇਸ਼ ਦੇ ਰੂਪ ਵਿਚ ਦੁਨੀਆਂ ਦੇ ਨਕਸ਼ੇ ਉੱਪਰ ਉਭਰੇਗਾ। ਪਰ ਬੇਹੱਦ ਪੱਛੜੀਆਂ ਹੋਈਆਂ ਪੈਦਾਵਰੀ ਸ਼ਕਤੀਆਂ ਵਾਲੇ ਕਿਸੇ ਜੰਗਲੀ ਇਲਾਕੇ ਵਿਚ ਅਜਿਹਾ ਸੰਭਵ ਨਹੀਂ ਹੋ ਸਕਦਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਥੇ ਅਧਾਰ ਇਲਾਕੇ ਹੋਂਦ ਵਿਚ ਨਹੀਂ ਆ ਸਕਦੇ, ਕਿਉਂਕਿ ਰਾਜਨੀਤਕ ਸੱਤਾ ਉੱਪਰ ਕਬਜ਼ਾ ਸਵੈ-ਨਿਰਭਰ ਅਰਥਚਾਰੇ ਦੀ ਉਸਾਰੀ ਦੀ ਪੂਰਵ ਸ਼ਰਤ ਹੈ।
ਜੰਗਲਨਾਮਾ ਵਿਚ ਕਈ ਥਾਵਾਂ 'ਤੇ ਲੇਖਕ ਨੇ ਆਦਿਵਾਸੀ ਜੀਵਨ ਦੀ ਬਹੁਤ ਹੀ ਦਿਲਕਸ਼ ਤਸਵੀਰ ਪੇਸ਼ ਕੀਤੀ ਹੈ। ਆਦਿਵਾਸੀ ਜੀਵਨ ਮੁਕਾਬਲੇ ਲੇਖਕ 'ਸੱਭਿਅਕ ਸਮਾਜ' ਉੱਪਰ ਆਪਣੀ ਬੇਹੱਦ ਔਖ ਪ੍ਰਗਟ ਕਰਦਾ ਹੈ। ਜਿਵੇਂ ਪੰਨਾ 10 ਉੱਪਰ ਜਦੋਂ ਗੁਰੀਲਿਆਂ ਦੁਆਰਾ ਭੁਜੀਏ ਦਾ ਖਾਲੀ ਪੈਕਟ ਸਾਂਤ ਲੈਣ ਦਾ ਜ਼ਿਕਰ ਆਉਂਦਾ ਹੈ, ਤਾਂ ਉਹ ਸੱਭਿਅਕ ਸਮਾਜ ਉੱਪਰ ਇਸ ਤਰ੍ਹਾਂ ਨਜ਼ਲਾ ਝਾੜਦਾ ਹੈ, ਸੋ ਉਹ ਕਿਸੇ ਚੀਜ਼ ਨੂੰ ਬਰਬਾਦ ਨਹੀਂ ਕਰਦੇ, ਮੈਂ ਸੋਚਿਆ ਵੈਸੇ ਵੀ ਜੰਗਲ ਵਿਚ ਕਿਤੇ ਕੂੜੇ-ਕਰਕਟ ਦੇ ਢੇਰ ਨਹੀਂ ਹਨ। ਕੂੜਾ-ਕਰਕਟ 'ਸੱਭਿਅਕ ਮਨੁੱਖ ਦੀ ਨਿਸ਼ਾਨੀ ਹੈ। ਬਹੁਤਾਤ, ਅੱਯਾਸ਼ੀ ਅਤੇ ਫਿਰ ਕੂੜ-ਕਬਾੜ ਅਤੇ ਗੰਦਗੀ। 'ਸੱਭਿਅਕ ਮਨੁੱਖ ਗੋਆ ਦੇ ਸਮੁੰਦਰੀ ਕੰਢੇ ਉੱਤੇ ਜਾ ਕੇ ਵੀ ਗੰਦ ਪਾਵੇਗਾ ਅਤੇ ਰੋਹਤਾਂਗ ਦੇ ਬਰਫਾਨੀ ਦੌਰੇ ਉੱਤੇ ਵੀ। ਕਸਬਿਆਂ ਅਤੇ ਸ਼ਹਿਰਾਂ ਦੀ ਗੱਲ ਤਾਂ ਦੂਰ ਰਹੀ, ਹਿਮਾਲਾ ਅਤੇ ਐਂਟਾਕਰਟਿਕਾ ਦੇ ਗਲੇਸ਼ੀਅਰ ਵੀ ਇਸ ਦੀ ਮਿਹਰ ਤੋਂ ਨਹੀਂ ਬਚ, ਖੈਰ ਇਸ ਸੂਚੀ ਨੂੰ ਏਥੇ ਲੰਬਾ ਕਰਨ ਦੀ ਲੋੜ ਨਹੀਂ ਹੈ। ਜੰਗਲ ਵਿਚ ਪਾਲੀਥੀਨ ਇਕ ਦੁਰਲੱਭ ਵਸਤੂ ਵਾਂਗ ਹੈ। ਗੁਰੀਲੇ ਜਾਂ ਤਾਂ ਇਸ ਨੂੰ ਸਵੇਰੇ ਬਾਹਰ ਜਾਣ ਲੱਗ ਪਾਣੀ ਭਰਨ ਲਈ ਵਰਤਦੇ ਹਨ ਜਾਂ ਫਿਰ ਆਪਣੀਆਂ ਕਿਤਾਬਾਂ ਨੂੰ ਮੀਂਹ ਤੋਂ ਬਚਾਉਣ