ਵਾਸਤੇ ਇਨ੍ਹਾਂ ਵਿਚ ਰੱਖ ਲੈਂਦੇ ਹਨ। ਕਬਾਇਲੀ ਆਪਣੀਆਂ ਨਦੀਆਂ ਨੂੰ ਗੰਦਾ ਨਹੀਂ ਕਰਦੇ, ਕਿਉਂਕਿ ਉਹ ਇਨ੍ਹਾਂ ਵਿਚੋਂ ਪੀਣ ਵਾਸਤੇ ਪਾਣੀ ਲੈਂਦੇ ਹਨ। ਉਹ ਕੁਦਰਤੀ ਟਾਇਲਟ ਪੇਪਰ ਦੀ ਵਰਤੋਂ ਕਰਦੇ ਹਨ, ਪੱਤਿਆ ਦੀ। ਸੈਰ-ਸਪਾਟੇ ਵਾਲੀ ਸੱਨਅਤ ਦੀ ਵਬਾ ਅਜੇ ਉੱਥੇ ਨਹੀਂ ਪਹੁੰਚੀ, ਨਹੀਂ ਤਾਂ ਹਰ ਤਰ੍ਹਾਂ ਦੀ ਗੰਦਗੀ ਨੇ ਉਨ੍ਹਾਂ ਜੰਗਲਾਂ ਦੇ ਕੁਦਰਤੀ ਅਤੇ ਸਮਾਜਿਕ ਵਾਤਾਵਰਨ ਵਿਚ ਜ਼ਹਿਰ ਘਲ ਦਿੱਤੀ ਹੁੰਦੀ।... ਇਹ ਵੀ ਚੰਗਾ ਹੈ ਕਿ ਸੱਭਿਅਕ ਤੇ ਕੇਂਦਰ ਲੋਕਾਂ ਨੇ ਅਜੇ ਉੱਧਰ ਰੁਖ ਨਹੀਂ ਕੀਤਾ। ਨਹੀਂ ਤਾਂ ਦਿੱਲੀ ਅਤੇ ਕਲਕੱਤੇ ਵਰਗੇ ਫੋਨ ਉੱਸਰ ਪੈਂਦੇ। ਇਕ ਚੀਜ਼ ਜਿਸ ਨੇ ਸਾਰੇ ਭਰਮਣ ਦੌਰਾਨ ਮੈਨੂੰ ਟੁੰਬਿਆ ਉਹ ਇਹ ਸੀ ਕਿ ਕਬਾਇਲੀ ਲੋਕ ਨਾ ਤਾਂ ਨਦੀਆਂ ਨੂੰ ਬੇਇੱਜ਼ਤ ਕਰਦੇ ਹਨ, ਨਾ ਹੀ ਉਨ੍ਹਾਂ ਦੀ ਪੂਜਾ ਕਰਦੇ ਹਨ, ਨਾ ਉਨ੍ਹਾਂ ਨੂੰ ਪਾਪ ਕਰਨੇ ਪੈਂਦੇ ਹਨ, ਨਾ ਹੀ ਉਨ੍ਹਾਂ ਨੂੰ ਧੋਣ ਅਤੇ ਪਸ਼ਚਾਤਾਪ ਕਰਨ ਦਾ ਸੰਸਕਾਰੀ ਜ਼ਖਮ ਉਠਾਉਣਾ ਪੈਂਦਾ ਹੈ। ਉਹ ਸਿੱਧੇ- ਸਾਦੇ, ਨਿਰਛਲ, ਨਿਰਮਲ ਅਤੇ ਬੇਬਾਕ ਲੋਕ ਹਨ ਅਤੇ ਸੱਭਿਅਕ ਸਮਾਜ ਦੀਆਂ ਪੇਚੀਦਗੀਆਂ-ਬਾਰੀਕੀਆਂ, ਚੋਰੀਆਂ, ਯਾਰੀਆਂ ਤੇ ਠੱਗੀਆਂ ਤੋਂ ਨਿਰਲੇਪ ਜੀਵਨ ਬਸਰ ਕਰ ਰਹੇ ਹਨ। ਕੱਪੜੇ ਵੀ ਉਹ ਢਾਈ ਕੁ ਹੀ ਪਹਿਨਦੇ ਹਨ ਜਾਂ ਪਹਿਨਦੇ ਹੀ ਨਹੀਂ, ਸੋ ਨੰਗੇਪਣ ਅਤੇ ਸ਼ਰਮ ਤੇ ਬੇਸ਼ਰਮੀ ਸੰਬੰਧੀ 'ਸੱਭਿਅਕ ਸਮਾਜ ਦੇ ਝਮੇਲੇ ਤੋਂ ਅਜੇ ਦੂਰ ਹਨ।
ਕਿਤਾਬ ਦੇ ਸ਼ੁਰੂ ਵਿਚ ਹੀ ਆਦਿਵਾਸੀ ਜੀਵਨ ਦਾ ਇਹ ਰੋਮਾਂਚਕ ਵਿਵਰਣ ਪੜ੍ਹ ਕੇ ਅਤੇ 'ਸੱਭਿਅਕ ਸਮਾਜ ਪ੍ਰਤੀ ਲੇਖਕ ਦੀ ਔਖ ਜਾਣ ਕੇ ਇੰਝ ਲਗਦਾ ਹੈ ਜਿਵੇਂ ਲੇਖਕ ਨੇ ਇੱਥੇ ਹੀ ਜੰਗਲਾਂ ਦੇ ਸਾਫ-ਸੁਥਰੇ ਵਾਤਾਵਰਣ ਵਿਚ ਕੁਦਰਤ ਨਾਲ ਇਕ ਸੁਰ ਹੋ ਕੇ ਸਿੱਧੇ ਹੀ ਰਹਿਣ ਦਾ ਮਨ ਬਣਾ ਲਿਆ ਹੋਵੇ। ਪਰ ਪੁਸਤਕ ਦੇ ਅੰਤ ਵਿਚ 'ਅਲਵਿਦਾਈ ਸਿਰਲੇਖ ਪੜ੍ਹ ਕੇ ਬਹੁਤ ਹੈਰਾਨੀ ਹੁੰਦੀ ਹੈ ਅਤੇ ਇਹ ਹੈਰਾਨੀ ਹੋਰ ਵੀ ਵੱਧ ਜਾਂਦੀ ਹੈ, ਜਦੋਂ ਲੇਖਕ ਆਪਣੀ ਕਾਪੀ, ਪੈਂਸਲ ਅਤੇ ਕਿੱਟ ਇਕ ਆਦਿਵਾਦੀ ਕੁੜੀ ਨੂੰ ਫੜਾ ਕੇ, ਗੰਦੇ, ਪਾਪੀ, ਚੰਰੀਆਂ, ਯਾਰੀਆਂ, ਠੱਗੀਆਂ ਨਾਲ ਭਰੇ ਅਖੌਤੀ ਸੱਭਿਅਕ ਸਮਾਜ ਵੱਲ ਨੂੰ ਹੀ ਫਿਰ ਵਾਪਸ ਪਰਤ ਆਉਂਦਾ ਹੈ। ਹੈ ਨਾ ਅਜੀਬ ਵਿਡੰਬਨਾ।
ਆਦਿਵਾਸੀ ਜੇਕਰ ਕੁਦਰਤੀ ਟਾਇਲਟ ਪੇਪਰ ਪੱਤਿਆਂ ਦੀ ਵਰਤੋਂ ਕਰਦੇ ਹਨ, ਜੇਕਰ ਉਨ੍ਹਾਂ ਦੀਆਂ ਨਦੀਆਂ ਦਾ ਪਾਣੀ ਅਤੇ ਵਾਤਾਵਰਣ ਗੰਦਗੀ ਤੋਂ ਬਚਿਆ ਹੋਇਆ ਹੈ, ਤਾਂ ਇਹ ਉਨ੍ਹਾਂ ਦੀ ਵਾਤਾਵਰਣ ਪ੍ਰਤੀ ਉੱਨਤ ਚੇਤਨਾ ਦਾ ਪ੍ਰਤੀਕ ਨਹੀਂ ਹੈ। ਉਹ ਆਦਿਵਾਸੀ, ਜਿਨ੍ਹਾਂ ਕਦੇ ਟਰੇਨ ਨਹੀਂ ਵੇਖੀ, ਜੋ ਨਹੀਂ