ਜਾਣਦੇ ਕਿ ਦਾਤੀ ਤੋਂ ਬਿਨਾਂ ਲੋਹੇ ਦਾ ਹੋਰ ਵੀ ਕੁਝ ਬਣ ਸਕਦਾ ਹੈ, ਜਿਨ੍ਹਾਂ ਲਈ ਦਿੱਲੀ ਕਿਸੇ ਬਲਾ ਤੇ ਘੱਟ ਨਹੀਂ, ਉਹ ਵਾਤਾਵਰਣ ਪ੍ਰਤੀ ਏਨੇ ਜਾਗਰੂਕ ਕਿਵੇਂ ਹੋ ਗਏ, ਜਿਵੇਂ ਲੇਖਕ ਉਨ੍ਹਾਂ ਨੂੰ ਪੇਸ਼ ਕਰ ਰਿਹਾ ਹੈ। ਦੂਜੇ ਪਾਸੇ ਵਿਕਾਸ ਦੇ ਕਈ ਪੜਾਵਾਂ ਵਿਚੋਂ ਹੋ ਕੇ ਇੱਥੇ ਪਹੁੰਚੇ 'ਸੱਭਿਅਕ' ਸਮਾਜ ਵਿਚ ਲੇਖਕ ਨੂੰ ਸਭ ਕਾਲਾ ਹੀ ਕਾਲਾ ਨਜ਼ਰ ਆਉਂਦਾ ਹੈ। ਜੇਕਰ ਅੱਜ ਸੱਭਿਅਕ ਸਮਾਜ ਵਾਤਾਵਰਣ ਨੂੰ ਤਬਾਹ ਕਰ ਰਿਹਾ ਹੈ ਚੋਰੀਆਂ, ਯਾਰੀਆਂ ਅਤੇ ਠੱਗੀਆਂ ਹੋ ਰਹੀਆਂ ਹਨ, ਤਾਂ ਇਸ ਦਾ ਕਾਰਨ ਇਹ ਹੈ ਕਿ ਇਹ ਸਮਾਜ ਅਜੇ ਵੀ ਜਮਾਤਾਂ ਵਿਚ ਵੰਡੇ ਹੋਏ ਸਮਾਜ ਹਨ। ਕਸੂਰ ਸੱਭਿਅਕ ਮਨੁੱਖ ਦਾ ਨਹੀਂ, ਕਸੂਰ ਪੈਦਾਵਾਰ ਦੇ ਸਾਧਨਾਂ ਉੱਪਰ ਕਾਬਜ਼ ਜਮਾਤਾਂ ਦਾ ਹੈ, ਜਿਨ੍ਹਾਂ ਦੀ ਮੁਨਾਫ਼ੇ ਦੀ ਹਵਸ ਲੋਕਾਂ ਦੇ ਜੀਵਨ ਅਤੇ ਵਾਤਾਵਰਣ ਨੂੰ ਤਬਾਹ ਕਰ ਰਹੀ ਹੈ। ਇਸ ਦਾ ਇਕੋ-ਇਕ ਹੱਲ ਜਮਾਤੀ ਸਮਾਜ ਨੂੰ ਖਤਮ ਕਰਕੇ ਇਕ ਜਮਾਤ ਰਹਿਤ, ਲੁੱਟ-ਰਹਿਤ ਸਮਾਜ ਦੀ ਸਿਰਜਣਾ ਹੀ ਹੈ। ਸੱਭਿਅਤਾ ਦੇ ਅੱਜ ਤੱਕ ਦੇ ਵਿਕਾਸ ਨੇ ਅਜਿਹੇ ਸਮਾਜ ਦੀ ਸਿਰਜਣਾ ਨੂੰ ਸਹਿਲ ਹੀ ਬਣਾਇਆ ਹੈ। ਅੱਜ ਦੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਜੰਗਲਾਂ ਵੱਲ ਪਰਤਣਾ ਨਹੀਂ ਹੈ, ਸਗੋਂ ਸਮਾਜ ਦੀ ਵਰਤਮਾਨ ਅਵਸਥਾ ਤੋਂ ਅਗਾਂਹ ਜਾਣ ਵਿਚ ਹੈ। ਲੇਖਕ ਨੇ ਤਾਂ ਆਦਿਵਾਸੀਆਂ ਦੁਆਰਾ ਕੱਪੜੇ ਨਾ ਪਹਿਨ ਸਕਣ ਦੀ ਮਜਬੂਰੀ ਨੂੰ ਵੀ ਸਕਾਰਾਤਮਕ ਬਣਾ ਦਿੱਤਾ ਹੈ। ਅਖੇ ਉਹ ਸੱਤਿਅਕ ਸਮਾਜ ਦੇ ਨੰਗੇਪਨ ਅਤੇ ਸ਼ਰਮ-ਬੇਸ਼ਰਮੀ ਜਿਹੇ ਸੰਕਲਪਾਂ ਦੇ ਝਮੇਲੇ ਤੋਂ ਦੂਰ ਹਨ। ਲੇਖਕ ਜੀ, ਮਨੁੱਖ ਨੇ ਕੱਪੜੇ ਕਿਸੇ ਸ਼ਰਮ ਕਾਰਨ ਨਹੀਂ, ਸਗੋਂ ਮੌਸਮ ਦੇ ਪ੍ਰਭਾਵਾਂ ਤੋਂ ਖੁਦ ਨੂੰ ਬਚਾਉਣ ਲਈ ਪਹਿਨਣੇ ਸ਼ੁਰੂ ਕੀਤੇ ਹਨ। ਹਾਂ, ਸੱਭਿਅਤਾ ਦੇ ਅਗਲੇਰੇ ਵਿਕਾਸ ਦੌਰਾਨ ਕੱਪੜਿਆਂ ਨਾਲ ਹੋਰ ਵੀ ਕਈ ਗੱਲਾਂ ਜੁੜ ਗਈਆਂ।
ਲੇਖਕ ਨੇ ਤਾਂ ਆਦਿਵਾਸੀ ਜੀਵਨ ਦੀ ਬਹੁਤ ਹੀ ਦਿਲਕਸ਼ ਤਸਵੀਰ ਪੇਸ਼ ਕੀਤੀ ਹੈ, ਪਰ ਉੱਥੇ ਨਿੱਤ ਅਜਿਹਾ ਕਠਿਨ ਜੀਵਨ ਜਿਊਣ ਵਾਲਿਆਂ ਲਈ ਇਹ ਜੀਵਨ ਏਨਾ ਦਿਲਕਸ਼ ਨਹੀਂ ਹੈ। ਪੰਨਾ 35 ਉੱਪਰ ਕੋਸਾ ਨਾਂਅ ਦਾ ਆਦਿਵਾਸੀ ਗੁਰੀਲਾ ਆਦਿਵਾਸੀ ਜੀਵਨ ਦੀ ਅਸਲੀਅਤ ਇੰਝ ਬਿਆਨ ਕਰਦਾ ਹੈ, 'ਤੁਸੀਂ ਜਾਨਣਾ ਚਾਹੋਗੇ ਕਿ ਅਸੀਂ ਇੱਥੇ ਕੀ ਖਾਂਦੇ ਹਨ, ਮੱਛੀ, ਚੋਲ, ਸ਼ਿਕਾਰ, ਵਲ ਆਦਿ ਬਹੁਤ ਲੁਭਾਉਣੀਆਂ ਚੀਜ਼ਾਂ ਲਗਦੀਆਂ ਹਨ। ਦੂਰ ਤੋਂ ਇੰਝ ਲੱਗਦਾ ਹੋਵੇਗਾ ਕਿ ਜੰਗਲ ਦੀ ਜ਼ਿੰਦਗੀ ਸਭ ਤੋਂ ਵਧੀਆ ਜ਼ਿੰਦਗੀ ਹੈ.. । ਤੁਸੀਂ ਜਦੋਂ ਕੈਂਪ ਤੋਂ ਬਾਹਰ ਨਿੱਕਲੇਗੇ ਤੇ ਪਿੰਡਾਂ ਵਿਚ ਘੁੰਮੇਗੇ ਤਾਂ ਤੁਹਾਨੂੰ ਕੋਈ ਵੀ ਆਦਮੀ ਜਾਂ ਔਰਤ ਵੱਡੀ ਉਮਰ ਦੇ ਨਹੀਂ ਮਿਲਣਗੇ, ਅਸੀਂ ਮੁਸ਼ਕਿਲ ਨਾਲ ਹੀ ਪੰਜਾਬ ਤੱਕ ਪਹੁੰਚਦੇ ਹਾਂ... ਮੌਤ