ਇਹ ਵਰਤਾਰਾ ਅਜੋਕੇ ਪੂੰਜੀਵਾਦੀ ਸਮਾਜ ਦਾ ਇਕ ਬਾਹਰਮੁਖੀ ਨੇਮ ਹੈ, ਜੋ ਕਿਸੇ ਦੀ ਇੱਛਾ ਦਾ ਮੁਥਾਜ ਨਹੀਂ। ਇਹ ਪ੍ਰਕਿਰਿਆ ਬਸਤਰ ਦੇ ਜੰਗਲਾ ਵਿਚ ਹੀ ਸ਼ੁਰੂ ਹੋ ਚੁੱਕੀ ਹੈ। ਜੇਕਰ ਅੱਜ ਬਸਤਰ ਦੇ ਆਵਿਦਾਸੀ ਆਂਧਰਾ ਦੇ ਵਿਕਸਿਤ ਖੇਤੀ ਖੇਤਰਾਂ ਵੱਲ ਮਿਰਚਾ ਤੋੜਨ ਜਾ ਰਹੇ ਹਨ (ਪੰਨਾ 136) ਤਾਂ ਕੱਲ੍ਹ ਨੂੰ ਉਹ ਸੱਨਅਤੀ ਕੇਂਦਰਾਂ ਵੱਲ ਵੀ ਰੁਖ਼ ਕਰਨਗੇ ਅਤੇ ਅਜਿਹਾ ਹੋ ਵੀ ਰਿਹਾ ਹੈ। ਕਾਮਰੇਡ ਸੋਮਨਾ ਸ਼ਾਇਦ ਵਧੇਰ ਯਥਾਰਥਵਾਦੀ ਹੈ। ਉਹ ਸਵਾਲ ਉਠਾਉਂਦਾ ਹੈ, 'ਕੀ ਸਰਮਾਏ ਦਾ ਹੱਲਾ ਏਥੋਂ ਦੇ ਵਿਕਾਸ ਨੂੰ ਕੁਦਰਤੀ ਰੂਪ ਵਿਚ ਚੱਲਣ ਦੇਵੇਗਾ? ਕਤਈ ਨਹੀਂ (ਪੰਨਾ 160)। ਪੂੰਜੀਵਾਦੀ ਪ੍ਰਬੰਧ ਇਕ ਹਮੇਸ਼ਾ ਫੈਲਦੇ ਰਹਿਣ ਵਾਲਾ ਪ੍ਰਬੰਧ (Ever Expanding System) ਹੈ। ਇਹ ਪੱਛੜੇ ਤੋਂ ਪੱਛੜੇ ਖੇਤਰਾਂ ਨੂੰ ਵੀ ਆਪਣੇ ਭਵਰ ਵਿਚ ਖਿੱਚ ਲੈਂਦਾ ਹੈ। ਇਹ ਬਹੁਤਿਆ ਦੀ ਖਿੰਡੀ ਹੋਈ ਜਾਇਦਾਦ ਦੇ ਛੋਟੇ-ਛੋਟੇ ਟੁਕੜਿਆਂ ਨੂੰ ਕੁਝ ਹੱਥਾਂ ਵਿਚ ਕੇਂਦਰਤ ਕਰਦਾ ਹੈ ਅਤੇ ਵੱਡੀ ਬਹੁਗਿਣਤੀ ਨੂੰ ਨਿੱਕੀ-ਮੋਟੀ ਨਿੱਜੀ ਜਾਇਦਾਦ ਤੋਂ ਮੁਕਤ ਕਰਕੇ ਆਪਣੇ ਕਥਰਪੁੱਟਾਂ ਪ੍ਰੋਲੇਤਾਰੀਆ) ਦੀ ਫੌਜ ਤਿਆਰ ਕਰਦਾ ਹੈ । ਪੂੰਜੀਵਾਦ ਖੁਦ ਹੀ ਉਹ ਹਾਲਤਾਂ ਤਿਆਰ ਕਰਦਾ ਹੈ, ਜਦੋਂ ਲੁੱਟਣ ਵਾਲੇ ਲੁੱਟ ਲਏ ਜਾਂਦੇ ਹਨ।
ਇਸ ਪ੍ਰਕਿਰਿਆ ਨੂੰ ਰੋਕਣ ਦਾ ਪੁੱਠਾ ਗੇੜਾ ਦੇਣ ਦੇ ਯਤਨ ਆਗਿਆਨਤਾ ਅਤੇ ਭੋਲੀਆਂ ਇਛਾਵਾਂ ਦੀ ਹੀ ਉਪਜ ਹੁੰਦੇ ਹਨ। ਹਾਂ ਵਕਤੀ ਤੌਰ 'ਤੇ ਇਸ ਪ੍ਰਕਿਰਿਆ ਵਿਚ ਰੁਕਾਵਟ ਪਾ ਕੇ ਇਸ ਦੀ ਰਫਤਾਰ ਧੀਮੀ ਕਰਕੇ ਇਸ ਪੂੰਜੀਵਾਦੀ ਲੋਕ-ਦੇਖੀ ਪ੍ਰਬੰਧ ਦੀ ਉਮਰ ਜ਼ਰੂਰ ਕੁਝ ਲੰਮੀ ਕੀਤੀ ਜਾ ਸਕਦੀ ਹੈ।
ਪੰਨਾ 95 ਉੱਪਰ ਸਾਨੂੰ ਇਕ ਹੋਰ ਗੰਭੀਰ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਸਾਨੂੰ ਸੱਭਿਆਚਾਰਕ ਤਬਦੀਲੀ ਬਾਰੇ ਇਸ ਲਹਿਰ ਦੇ ਆਗੂਆ ਦੀ ਅਜੀਬੋ-ਗਰੀਬ ਸਮਝ ਦੇ ਦੀਦਾਰ ਹੁੰਦੇ ਹਨ। ਲੇਖਕ ਦਾ ਕਹਿਣਾ ਹੈ 'ਦਾਦਾ ਲੱਗ ਸੱਭਿਆਚਾਰ ਵਿਚ ਤਬਦੀਲੀ ਦੀ ਕਾਹਲ ਵਿਚ ਨਹੀਂ ਹਨ। ਇਸ ਨੂੰ ਉਨ੍ਹਾਂ ਨੇ ਜ਼ਿੰਦਗੀ ਦੀ ਸਮੁੱਚੀ ਤੋਰ ਦੇ ਬਦਲ ਜਾਣ ਦੇ ਪ੍ਰਸੰਗ ਨਾਲ ਹੀ ਜੋੜਿਆ ਹੋਇਆ ਹੈ। ਨਵੀਆਂ ਜ਼ਰੂਰਤਾਂ ਆਪਣੇ-ਆਪ ਹੀ ਨਵੇਂ ਤੌਰ- ਤਰੀਕਿਆਂ, ਨਵੇਂ ਪਹਿਰਾਵਿਆ, ਵਿਚਾਰਾਂ ਅਤੇ ਰੀਤਾਂ ਨੂੰ ਜਨਮ ਦਿੰਦੀਆਂ ਜਾ ਰਹੀਆਂ ਹਨ। ਇਹ ਹੈ ਇਨ੍ਹਾਂ ਦੀ ਸੱਭਿਆਚਾਰਕ ਤਬਦੀਲੀ ਬਾਰੇ ਸਮਝ। ਅਖੇ ਨਵੀਆਂ ਜ਼ਰੂਰਤਾਂ ਆਪਣੇ ਆਪ ਹੀ ਨਵੇਂ ਤੌਰ-ਤਰੀਕਿਆਂ ਨਵੇਂ ਪਹਿਰਾਵਿਆ, ਵਿਚਾਰਾਂ ਅਤੇ ਰੀਤਾਂ ਨੂੰ ਜਨਮ ਦੇ ਰਹੀਆਂ ਹਨ। ਇਹ ਸੱਭਿਆਚਾਰਕ ਤਬਦੀਲੀ ਪ੍ਰਤੀ ਆਪਮੁਹਾਰਤਾਵਾਦੀ ਨਜ਼ਰੀਆ ਹੈ । ਇਹ ਮਹਾਨ