ਪ੍ਰੋਲਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਸਿੱਖਿਆਵਾਂ ਦਾ ਵੀ ਨਿਖੇਧ ਹੈ, ਭਾਵੇਂ ਇਸ ਲਹਿਰ ਦੇ ਆਗੂ ਮਾਰਕਸ ਤੋਂ ਲੈ ਕੇ ਮਾਓ ਤੱਕ ਦੀਆਂ ਕਸਮਾਂ ਖਾਂਦੇ ਹਨ।
ਵੈਸੇ ਵੀ ਮ.ਲ. ਗਰੁੱਪਾਂ ਦੀ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਪ੍ਰਤੀ ਸਮਝ ਬੇਹੱਦ ਸਤਹੀ ਅਤੇ ਕੱਚਘਰੜ ਹੈ। ਜ਼ਿਆਦਾਤਰ ਕੇਸਾਂ ਵਿਚ ਤਾਂ ਨਾਸਮਝੀ ਦਾ ਹੀ ਆਲਮ ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਸੱਭਿਆਚਰਕ ਇਨਕਲਾਬ ਦੀ ਵਾਗੋ ਤਾਂ ਰਾਜ ਸੱਤਾ ਹਥਿਆਉਣ ਦੇ ਬਾਅਦ ਵਿਚ ਆਉਂਦੀ ਹੈ। ਇਸ ਲਈ ਉਦੋਂ ਦੀ ਉਦੋਂ ਵੇਖੀ ਜਾਵੇਗੀ। ਉਪਰੋਕਤ ਹਵਾਲੇ ਵਿਚ ਇਸੇ ਸੋਚਣੀ ਦਾ ਇਜ਼ਹਾਰ ਹੁੰਦਾ ਹੈ।
ਨਵੀਆਂ ਕਦਰਾਂ-ਕੀਮਤਾਂ, ਨਵੇਂ ਵਿਚਾਰ, ਨਵਾਂ ਸੱਭਿਆਚਾਰ, ਨਵੀਆਂ ਸਮਾਜਿਕ-ਰਾਜਨੀਤਕ ਸੰਸਥਾਵਾਂ ਦੀ ਉਸਾਰੀ ਨਾਲ ਖੁਦ-ਬ-ਖੁਦ ਹੀ ਪੈਦਾ ਨਹੀਂ ਹੋ ਜਾਂਦਾ। ਸਗੋਂ ਕਮਿਊਨਿਸਟ ਪਾਰਟੀ ਵੱਲੋਂ ਜ਼ੋਰਦਾਰ ਸੁਚੇਤ ਕੋਸ਼ਿਸ਼ਾਂ ਨਾਲ ਹੀ ਅਜਿਹਾ ਸੰਭਵ ਹੋ ਪਾਉਂਦਾ ਹੈ, ਜੇਕਰ ਅਜਿਹਾ ਨਾ ਹੁੰਦਾ ਤਾਂ ਸਮਾਜਵਾਦ ਦੀ ਉਸਾਰੀ ਤੋਂ ਬਾਅਦ ਚੀਨ ਅੰਦਰ ਸੱਭਿਆਚਾਰਕ ਇਨਕਲਾਬ ਦੀ ਜ਼ਰੂਰਤ ਹੀ ਨਾ ਪੈਂਦੀ।
ਲੇਖਕ ਨੂੰ ਐਡਗਰ ਸਨੋਅ ਦੀ ਪੁਸਤਕ 'ਰੈਡ ਸਟਾਰ ਓਵਰ ਚਾਇਨਾ' ਪੜ੍ਹਨੀ ਚਾਹੀਦੀ ਹੈ ਅਤੇ ਆਪਣੇ ਜੰਗਲਨਾਮੇ ਦੀ ਤੁਲਨਾ ਉਸ ਨਾਲ ਕਰਨੀ ਚਾਹੀਦੀ ਹੈ। ਜੰਗਲਨਾਮਾ ਦੇ ਲੇਖਕ ਨੇ ਤਾਂ ਬਸਤਰ ਦੇ ਆਦਿਵਾਸੀਆਂ ਦੇ ਸੰਘਰਸ਼ ਦੀ ਅਗਵਾਈ ਕਰਨ ਵਾਲੀ ਪਾਰਟੀ ਦਾ ਨਾਂਅ ਲੈਣ ਤੋਂ ਵੀ ਗੁਰੇਜ਼ ਕੀਤਾ ਹੈ, ਪਰ ਐਡਗਰ ਸਨੋਅ ਨੇ ਚੀਨੀ ਕਮਿਊਨਿਸਟ ਪਾਰਟੀ ਦੀ ਪੂਰੀ ਰਾਜਨੀਤਕ ਸਮਝ ਹੀ ਆਪਣੀ ਕਿਤਾਬ ਵਿਚ ਪੇਸ਼ ਕੀਤੀ ਹੈ ਅਤੇ ਕਾਮਰੇਡ ਮਾਓ ਦੀ ਇਕ ਲੰਬੀ ਇੰਟਰਵਿਊ ਵੀ ਇਸ ਪੁਸਤਕ ਦਾ ਸ਼ਿੰਗਾਰ ਹੈ। ਜਿੱਥੇ ਜੰਗਲਨਾਮਾ ਦਾ ਲੇਖਕ ਆਵਿਦਾਸੀ ਜੀਵਨ ਦੀ ਇਕ ਰੁਮਾਨੀ ਤਸਵੀਰ ਪੇਸ਼ ਕਰਦਾ ਹੈ ਅਤੇ ਸੱਭਿਆਚਾਰਕ ਤਬਦੀਲੀ ਪ੍ਰਤੀ ਆਪਮੁਹਾਰਤਾਵਾਦੀ ਨਜ਼ਰੀਏ ਦੀ ਨੁਮਾਇਸ਼ ਲਾਉਂਦਾ ਹੈ, ਉੱਥੇ ਐਡਗਰ ਸਨੋਅ ਚੀਨ ਦੇ ਲਾਲ ਆਧਾਰ ਇਲਾਕਿਆਂ ਵਿਚ ਵਸਦੇ ਚੀਨੀ ਲੋਕਾਂ ਦੇ ਜੀਵਨ ਦੀ ਕੋਈ ਰੁਮਾਨੀ ਤਸਵੀਰ ਨਹੀਂ ਪੇਸ਼ ਕਰਦਾ ਅਤੇ ਦੱਸਦਾ ਹੈ ਕਿ ਉੱਥੇ ਲਾਲ ਸੈਨਾ ਕਿਵੇਂ ਲੋਕਾਂ ਦੀਆਂ ਪੱਛੜੀਆਂ ਕਦਰਾਂ-ਕੀਮਤਾਂ ਨਾਲ ਲੜਦੀ ਹੈ। ਐਡਗਰ ਸਨੋਅ ਤਾਂ ਇਕ ਕਮਿਉਨਿਸਟ ਵੀ ਨਹੀਂ ਸੀ ਤੇ ਇਸ ਦੇ ਬਾਵਜੂਦ ਉਸ ਨੇ ਚੀਨ ਵਿਚ ਹੋ ਰਹੇ