ਜੰਗਲਨਾਮਾ - ਇਕ ਸਿਆਸੀ ਪੜਚੋਲ
ਸਤਨਾਮ ਦੁਆਰਾ ਲਿਖੀ ਕਿਤਾਬ 'ਜੰਗਲਨਾਮਾ' ਦੀ ਇਨ੍ਹੀਂ ਦਿਨੀਂ ਪੰਜਾਬ ਦੇ ਇਨਕਲਾਬੀ ਹਲਕਿਆ ਵਿਚ ਚਰਚਾ ਹੋ ਰਹੀ ਹੈ। ਇਕ ਧਿਰ ਵੱਲੋਂ ਜਿਸ ਜ਼ੋਰਦਾਰ ਢੰਗ ਨਾਲ ਇਸ ਕਿਤਾਬ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਥਾਵਾਂ 'ਤੇ ਇਸ ਉੱਪਰ ਗੋਸ਼ਟੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਨੇ, ਉਸ ਨਾਲ ਇਸ ਕਿਤਾਬ ਨੇ ਇਕ ਹੱਦ ਤੱਕ ਤਾਂ ਚਰਚਾ ਵਿਚ ਆਉਣਾ ਹੀ ਸੀ। ਕਿਤਾਬ ਬਾਰੇ ਲੇਖਕ ਦਾ ਕਹਿਣਾ ਹੈ 'ਜੰਗਲਨਾਮਾ' ਜੰਗਲਾ ਸੰਬੰਧੀ ਕੋਈ ਖੋਜ- ਪੁਸਤਕ ਨਹੀਂ ਹੈ, ਨਾ ਹੀ ਇਹ ਕਿਸੇ ਕਲਪਨਾਲੇਕ ਵਿਚੋਂ ਪੈਦਾ ਹੋਈ ਅੱਧੀ ਹਕੀਕਤ ਤੇ ਅੱਧਾ ਅਫਸਾਨਾ ਬਿਆਨ ਕਰਨ ਵਾਲੀ ਕੋਈ ਸਾਹਿਤਕ ਕਿਰਤ ਹੈ। ਇਹ ਬਸਤਰ ਦੇ ਜੰਗਲਾਂ ਵਿਚ ਵਿਚਰਦੇ ਕਮਿਊਨਿਸਟ ਗੁਰੀਲਿਆਂ ਦੀ ਰੋਜ਼ਾਨਾ ਜ਼ਿੰਦਗੀ ਦੀ ਇਕ ਤਸਵੀਰ ਅਤੇ ਉੱਥੋਂ ਦੇ ਕਬਾਇਲੀ ਲੋਕਾਂ ਦੇ ਜੀਵਨ ਅਤੇ ਜੀਵਨ ਹਾਲਤਾਂ ਦਾ ਇਕ ਵਿਵਰਣ ਹੈ, ਜਿਸ ਨੂੰ ਮੈਂ ਆਪਣੇ ਜੰਗਲ ਭਰਮਣ ਦੌਰਾਨ ਦੇਖਿਆ। ਸੋ ਤੁਸੀਂ ਇਸ ਨੂੰ ਕਿਸੇ ਡਾਇਰੀ ਦੇ ਪੰਨੇ ਕਹਿ ਸਕਦੇ ਹੋ ਜਾਂ ਸਵਰਨਾਮੇ ਦਾ ਨਾਂਅ ਦੇ ਸਕਦੇ ਹੋ।'
ਪਰ ਅਸਲ ਵਿਚ ਇਹ ਪੁਸਤਕ ਇਸ ਤੋਂ ਵਧੇਰੇ ਵੀ ਕੁਝ ਹੈ। ਇਹ ਭਾਰਤ ਵਿਚ ਨਕਸਲਬਾੜੀ ਦੀ ਘਟਨਾ ਤੋਂ ਬਾਅਦ ਕਮਿਊਨਿਸਟ ਲਹਿਰ ਵਿਚ ਆਏ ਖਿੰਡਾਅ ਦੀ ਉਪਜ ਮਲ ਖੇਮੇ ਦੀ ਇਕ ਧਿਰ ਵੱਲੋਂ ਬਸਤਰ ਦੇ ਜੰਗਲਾਂ ਵਿਚ 'ਜਲ, ਜੰਗਲ ਅਤੇ ਜ਼ਮੀਨ' ਉੱਪਰ ਆਦਿਵਾਸੀਆਂ ਦੇ ਹੱਕ ਲਈ ਕੀਤੀਆਂ ਜਾ ਰਹੀਆਂ ਹਥਿਆਰਬੰਦ ਕਾਰਵਾਈਆਂ ਦਾ ਬਿਆਨ ਵੀ ਹੈ ਅਤੇ ਇਹ ਸਾਬਤ ਕਰਨ ਦੀ ਅਸਿੱਧੀ ਕੋਸ਼ਿਸ਼ ਵੀ ਹੈ ਕਿ ਇਹ ਧਿਰ ਹੀ ਅਮਲ ਵਿਚ ਸਹੀ ਸਾਬਤ ਹੋਈ ਹੈ। ਬਸਤਰ ਦੇ ਜੰਗਲਾਂ ਵਿਚ ਚੱਲ ਰਹੇ ਅਮਲ ਨੂੰ ਇਸ ਦੀ ਗਵਾਹੀ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਇਹ ਅਸਿੱਧੀ ਕੋਸ਼ਿਸ਼ ਇਸ ਲਈ ਹੈ, ਕਿਉਂਕਿ ਪੂਰੀ ਕਿਤਾਬ ਵਿਚ ਲੇਖਕ ਨੇ ਉਸ ਧਿਰ ਦਾ ਨਾਂਅ ਤੱਕ ਨਹੀਂ ਲਿਆ ਅਤੇ ਨਾ ਹੀ ਭਾਰਤੀ ਸਮਾਜ, ਭਾਰਤੀ ਇਨਕਲਾਬ ਦੇ ਪ੍ਰੋਗਰਾਮ, ਯੁੱਧਨੀਤੀ ਅਤੇ ਦਾਅਪੇਚਾਂ ਬਾਰੇ ਉਸ ਦੀ ਸਮਝ ਦਾ ਹੀ ਕਿਧਰੇ ਕੋਈ ਜ਼ਿਕਰ ਕੀਤਾ ਹੈ। ਪੂਰੀ ਪੁਸਤਕ ਪੜ੍ਹਨ ਉਪਰੰਤ