ਹਿੱਸੇ ਨੂੰ ਖਪਾ ਰਿਹਾ ਹੈ।
ਬੰਗਾਲੀ ਸਾਥੀ ਦਾ ਇਹ ਕਹਿਣਾ ਵੀ ਬਿਲਕੁਲ ਦਰੁਸਤ ਹੈ ਕਿ ਸੰਚਾਰ ਸਾਧਾਨਾਂ ਦਾ ਜਾਲ ਪਹਿਲਾਂ ਨਾਲੋਂ ਕਿਤੇ ਸੰਘਣਾ ਹੋ ਗਿਆ ਹੈ। ਖਾਸ ਕਰਕੇ ਪਿਛਲੇ ਡੇਢ ਦਹਾਕੇ ਵਿਚ ਤਾਂ ਸੰਚਾਰ ਸਾਧਾਨਾਂ ਦਾ ਹੈਰਾਨੀਜਨਕ ਵਿਕਾਸ ਹੋਇਆ ਹੈ। ਸੰਚਾਰ ਸਾਧਨਾਂ ਦਾ ਇਹ ਵਿਕਾਸ ਭਾਰਤ ਵਿਚ ਪੂੰਜੀਵਾਦੀ ਵਿਕਾਸ ਦੀਆਂ ਲੋੜਾਂ 'ਚੋਂ ਹੀ ਉਪਜਿਆ ਹੈ ਅਤੇ ਇਹ ਪੂੰਜੀਵਾਦੀ ਵਿਕਾਸ ਦਾ ਪ੍ਰਗਟਾਵਾ ਹੀ ਹੈ।
ਅਸਾਵਾਂ ਆਰਥਿਕ ਵਿਕਾਸ ਵੀ ਪੁੱਜੀਵਾਦੀ ਵਿਕਾਸ ਦਾ ਇਕ ਲਾਜ਼ਮੀ ਲੱਛਣ ਹੈ। ਪੱਛੜੇ ਹੋਏ ਇਲਾਕਿਆਂ ਤੋਂ ਸੱਨਅਤੀ ਖੇਤਰਾਂ ਅਤੇ ਵਿਕਸਿਤ ਖੇਤੀ ਦੇ ਖੇਤਰਾਂ ਵੱਲ ਨੂੰ ਲੋਕਾਂ ਦਾ ਪ੍ਰਵਾਸ ਪੂੰਜੀਵਾਸੀ ਦੇਸ਼ਾਂ 'ਚ ਆਮ ਵਰਤਾਰਾ ਹੈ, ਜੋ ਕਿ ਭਾਰਤ ਵਿਚ ਵੀ ਵੱਡੇ ਪੱਧਰ 'ਤੇ ਵਾਪਰ ਰਿਹਾ ਹੈ । ਯੂ.ਪੀ., ਬਿਹਾਰ, ਰਾਜਸਥਾਨ ਮੱਧ ਪ੍ਰਦੇਸ਼ ਆਦਿ ਤੋਂ ਕਰੋੜਾਂ ਦੀ ਸੰਖਿਆ ਵਿਚ ਲੋਕਾਂ ਦਾ ਵਿਕਸਿਤ ਸਨੱਅਤੀ ਅਤੇ ਖੇਤੀ ਖੇਤਰਾਂ ਵੱਲ ਨੂੰ ਪ੍ਰਵਾਸ ਸਭ ਦੇ ਸਾਹਮਣੇ ਹੈ। ਬਸਤਰ ਦੇ ਜੰਗਲ ਵੀ ਇਸ ਵਰਤਾਰੇ ਤੋਂ ਅਛੂਤ ਨਹੀਂ ਰਹੇ। ਪੰਨਾ 136 ਉਪਰ ਲੇਖਕ ਲਿਖਦਾ ਹੈ, 'ਜਨਵਰੀ-ਫਰਵਰੀ ਵਿਚ ਪਿੰਡ ਦੇ ਬਹੁਤ ਸਾਰੇ ਆਦਮੀਆਂ ਨੇ ਆਂਧਰਾ ਦੇ ਉੱਤਰੀ ਜ਼ਿਲ੍ਹਿਆਂ ਵਿਚ ਮਿਰਚਾਂ ਤੋੜਨ ਚਲੇ ਜਾਣਾ ਸੀ। ਸੋ ਤਿੰਨ-ਚਾਰ ਮਹੀਨਿਆਂ ਲਈ ਉਸ ਸੰਘ ਦਾ ਕੰਮ ਤਕਰੀਬਨ ਠੱਪ ਹੀ ਹੋ ਜਾਣਾ ਸੀ। ਜੇਕਰ ਲੇਖਕ ਬਸਤਰ ਦੇ ਜੰਗਲਾਂ ਵਿਚ ਲੋਕਾਂ ਦੇ ਪੈਦਾਵਾਰੀ ਸੰਬੰਧਾਂ ਵਿਚ ਆਈਆਂ ਤਬਦੀਲੀਆਂ ਦੇ ਨਜ਼ਰੀਏ ਤੋਂ ਵਧੇਰੇ ਘੋਖ-ਪੜਤਾਲ ਕਰਦਾ, ਤਾਂ ਉਸ ਨੂੰ ਹੋਰ ਵੀ ਅਨੇਕਾਂ ਅਜਿਹੇ ਤੱਥ ਮਿਲ ਸਕਦੇ ਸਨ।
ਪੰਨਾ 98 ਉੱਪਰ ਲੇਖਕ ਦਾ ਕਹਿਣਾ ਹੈ, 'ਜ਼ਮੀਨ ਹਰ ਕਬਾਇਲੀ ਕੋਲ ਹੈ। ਅਜੇ ਉਹ ਕੁਝ ਸਾਲਾਂ ਤੋਂ ਟਿਕ ਕੇ ਖੇਤੀ ਕਰਨ ਲੱਗੇ ਹਨ, ਨਹੀਂ ਤਾਂ ਉਹ ਹਰ ਸਾਲ ਨਵੀਂ ਥਾਂ ਜਾ ਕੇ ਖੇਤੀ ਕਰਿਆ ਕਰਦੇ ਸਨ । ਗੁਗੋਲਿਆਂ ਨੇ ਦੂਰ-ਦੂਰ ਦੇ ਕਬਾਇਲੀਆਂ ਨੂੰ ਉੱਥੇ ਲਿਆ ਕੇ ਵਸਾਇਆ ਹੈ ਅਤੇ ਜ਼ਮੀਨ ਵੰਡੀ ਹੈ। ਹੁਣ ਉਨ੍ਹਾਂ ਨੂੰ ਲਹਿਰ ਵੱਲੋਂ ਹੀ ਜ਼ਮੀਨ ਮਾਲਕੀ ਦੇ ਪਟੇ ਵੰਡੇ ਜਾ ਰਹੇ ਹਨ। ਪੁਰਾਣੇ ਪਿੰਡਾਂ ਵਿਚਲੇ ਪਟੇਲਾਂ (ਜਗੀਰਦਾਰਾਂ) ਵਿਚੋਂ ਕੁਝ ਸ਼ਹਿਰਾਂ ਵਿਚ ਜਾ ਵੱਸੇ ਹਨ।... ਸੱਤ- ਅੱਠ ਸਾਲ ਪਹਿਲਾਂ ਹਰ ਘਰ ਨੂੰ ਕਿਹਾ ਗਿਆ ਸੀ ਕਿ ਉਹ ਜਿੰਨੇ ਵੀ ਹਿੱਸੇ ਉਪਰ ਖੇਤੀ ਕਰ ਸਕਦੇ ਹਨ, ਓਨਾ ਹੀ ਜੰਗਲ ਕੱਟ ਲੈਣ ਅਤੇ ਜ਼ਮੀਨ ਨੂੰ ਵਰਤੋਂ ਵਿਚ ਲੈ ਆਉਣ। ਇਸ ਹਵਾਲੇ ਤੋਂ ਸਪੱਸ਼ਟ ਹੈ ਕਿ ਕਬਾਇਲੀ ਮੁਜ਼ਾਰੇ ਕਿਸਾਨ ਨਹੀਂ ਸਨ।