ਕਈਆਂ ਨੇ ਤਾਂ ਜੰਗਲ ਕੱਟ ਕੇ ਜ਼ਮੀਨ ਹਾਸਲ ਕੀਤੀ ਹੈ। 'ਪੁਰਾਣੇ ਪਿੰਡਾਂ' ਦੇ ਪਟੇਲਾ (ਜਗੀਰਦਾਰਾਂ) ਦੀ ਜ਼ਮੀਨ ਆਦਿਵਾਸੀਆਂ ਵਿਚ ਵੰਡੀ ਗਈ ਹੈ ਜਾਂ ਨਹੀਂ, ਲੇਖਕ ਨੇ ਸਪੱਸ਼ਟ ਨਹੀਂ ਕੀਤਾ। ਇਹ ਤਾਂ ਸਪੱਸ਼ਟ ਹੈ ਕਿ ਨਾ ਤਾਂ ਕਬਾਇਲੀ ਜ਼ਮੀਨ ਮਿਲਣ ਤੋਂ ਪਹਿਲਾਂ ਹੀ ਮੁਜ਼ਾਰੇ ਕਿਸਾਨ ਸਨ ਅਤੇ ਨਾ ਹੀ ਜ਼ਮੀਨ ਮਿਲਣ ਤੋਂ ਬਾਅਦ। ਇਸ ਤੋਂ ਸਪੱਸ਼ਟ ਹੀ ਇਹ ਨਤੀਜਾ ਨਿੱਕਲਦਾ ਹੈ ਕਿ ਜੇਕਰ ਮੁਜ਼ਾਰੇ ਨਹੀਂ ਹਨ, ਜਗੀਰਦਾਰ ਵੀ ਨਹੀਂ ਹੋਣਗੇ, ਕਿਉਂਕਿ ਮੁਜ਼ਾਰੇ ਤੇ ਜਗੀਰਦਾਰ ਦੋਵੇਂ ਹੀ ਇਕ-ਦੂਜੇ ਦੀ ਹੋਂਦ ਮਿੱਥਦੇ ਹਨ। ਇੱਥੇ ਵੀ ਉਪਰੋਕਤ ਲਹਿਰ ਦੀ ਮੁੱਖ ਲੜਾਈ ਸਰਕਾਰ, ਠੇਕੇਦਾਰਾਂ ਤੇ ਸਰਕਾਰੀ ਅਧਿਕਾਰੀਆਂ ਨਾਲ ਹੁੰਦੀ ਰਹੀ ਹੈ ਅਤੇ ਅੱਜ ਵੀ ਹੈ ? ਤੇ ਫਿਰ ਜਗੀਰਦਾਰੀ ਕਿੱਥੇ ਹੈ ? ਜਾਪਦਾ ਹੈ ਸਿਰਫ ਇਸ ਲਹਿਰ ਦੇ ਆਗੂਆਂ ਦੇ ਦਿਮਾਗ ਵਿਚ ਹੀ ਜਗੀਰਦਾਰੀ ਜਿਹੀ ਕਿਸੇ ਸ਼ੈਅ ਦਾ ਵਜੂਦ ਹੈ, ਭਾਰਤ ਦੀ ਧਰਤੀ 'ਤੇ ਨਹੀਂ। ਕੋਈ ਕਹਿ ਸਕਦਾ ਹੈ ਕਿ ਜਗੀਰਦਾਰੀ ਖਤਮ ਕਰ ਦਿੱਤੀ ਗਈ ਹੈ। ਪਰ ਜਗੀਰਦਾਰੀ ਖਤਮ ਹੋਣ ਤੋਂ ਬਾਅਦ ਪੈਦਾ ਕੀ ਹੋਇਆ ਹੈ ? ਸਮਾਜਵਾਦ ਤਾਂ ਅਜੇ ਬਸਤਰ ਦੇ ਜੰਗਲਾਂ ਵਿਚ ਉੱਸਰਿਆ ਨਹੀਂ ਹੈ। ਸਪੱਸ਼ਟ ਹੈ ਕਿ ਪੂੰਜੀਵਾਦੀ ਹੀ ਪੈਦਾ ਹੋਇਆ ਹੈ। ਪਰ ਇਸ ਲਹਿਰ ਦੇ ਨੇਤਾ ਇਸ ਤੱਥ ਨੂੰ ਸਵੀਕਾਰ ਨਹੀਂ ਕਰਨਗੇ। ਛੋਟੇ ਮਾਲ ਉਤਪਾਦਕਾਂ ਦੇ ਸਾਗਰ ਵਿਚ ਘਿਰੇ ਬਸਤਰ ਦੇ ਆਦਿਵਾਸੀ ਵੀ ਛੋਟੇ ਮਾਲ ਉਤਪਾਦਕ ਬਣ ਗਏ ਹਨ, ਪਰ ਜ਼ਮੀਨ ਹਾਸਲ ਕਰਨ ਦੀ ਲੜਾਈ ਸੱਤਾ ਹਾਸਲ ਕਰਨ ਦੀ ਲੜਾਈ ਤੱਕ ਨਹੀਂ ਪਹੁੰਚ ਸਕੀ ਅਤੇ ਇਸ ਦੀ ਉਮੀਦ ਕਰਨਾ ਵੀ ਸਿਰੇ ਦਾ ਭਲਾਪਣ ਹੈ, ਇਹ ਹੀ ਤਾਂ 'ਹਥਿਆਰਬੰਦ ਸੁਧਾਰਵਾਦ' ਹੈ।
ਆਓ ਹੁਣ ਭਾਰਤੀ ਇਨਕਲਾਬ ਦੀ ਯੁੱਧਨੀਤੀ ਦੇ ਸਵਾਲ ਵੱਲ ਪਰਤਦੇ ਹਾਂ। ਪੰਨਾ 21 ਉੱਪਰ ਬੰਗਾਲੀ ਸਾਥੀ ਦੀ ਟਿੱਪਣੀ ਅਤੇ ਪੰਨਾ 43 ਉੱਪਰ ਕਾਮਰੇਡ ਸ੍ਰੀਕਾਂਤ ਦੀ ਟਿੱਪਣੀ ਤੋਂ ਇਹ ਗੱਲ ਸਾਫ ਝਲਕਦੀ ਹੈ ਕਿ ਲਮਕਵੇਂ ਲੋਕ ਯੁੱਧ ਰਾਹੀਂ ਇਲਾਕਾਵਾਰ ਸੱਤਾ ਹਥਿਆਉਣ ਦੀ ਯੁੱਧਨੀਤੀ ਹਿੰਦੁਸਤਾਨ ਵਿਚ ਕਾਮਯਾਬ ਨਹੀਂ ਹੋ ਸਕਦੀ। ਬੰਗਾਲੀ ਸਾਥੀ ਦਾ ਕਹਿਣਾ ਹੈ, 'ਲਹਿਰ ਦਾ ਜੰਗਲ ਤੋਂ ਬਾਹਰ ਹੋਰਨਾਂ ਹਿੱਸਿਆ ਅਤੇ ਮੈਦਾਨੀ ਇਲਾਕਿਆਂ ਵਿਚ ਫੈਲਣਾ ਜ਼ਰੂਰੀ ਹੈ ਅਤੇ ਨਾਲ ਹੀ ਜ਼ਰੂਰੀ ਹੈ ਸ਼ਹਿਰਾਂ ਵਿਚ ਇਨਕਲਾਬੀ ਕੰਮ ਦਾ ਪਸਾਰਾ' । ਇਸੇ ਤਰ੍ਹਾਂ ਕਾਮਰੇਡ ਸ੍ਰੀ ਕਾਂਤ ਦਾ ਕਹਿਣਾ ਹੈ 'ਵਿਕਾਸ' ਆਪਣੇ ਆਪ ਵਿਚ ਕੋਈ ਨਿਸ਼ਾਨਾ ਨਹੀਂ ਹੈ, ਸਗੋਂ ਇਨਕਲਾਬੀ ਲਹਿਰ ਦਾ ਇਕ ਪੂਰਕ ਹਿੱਸਾ ਹੈ, ਜਿਸ ਨੇ ਮੋੜਵੇਂ ਰੂਪ ਵਿਚ ਲਹਿਰ ਨੂੰ ਮਜ਼ਬੂਤ ਬਣਾਉਣਾ ਹੈ। ਇਸ ਨੂੰ ਲਹਿਰ ਦੇ ਫੈਲਣ ਤੋਂ ਬਿਨਾਂ ਨੇਪਰੇ ਨਹੀਂ