

ਸਮਰੇ ਲੋਕਾਂ ਨੂ ਆਪਣੇ ਇਲਾਕੇ ਵਿਚੋਂ ਕੱਢ ਦਿੱਤਾ। ਸਮਰੇ ਗੋਤ ਦੇ ਲੋਕਾਂ ਨੂੰ ਸਮਰਾਉ ਵੀ ਕਿਹਾ ਜਾਂਦਾ ਹੈ। 11 ਵੀਂ ਸਦੀ ਵਿੱਚ ਇੱਕ ਵਾਰ ਫਿਰ ਸਮਰੇ ਹਿੰਦੂਆਂ ਨੇ ਸਿੰਧ ਤੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਤਿੰਨ ਸੌ ਸਾਲ ਰਾਜ ਕੀਤਾ। ਚੌਦਵੀਂ ਸਦੀ ਦੇ ਵਿਚਕਾਰ ਰਾਜ ਦੀ ਵਾਗਡੋਰ ਸੱਮਾ ਕਬੀਲੇ ਦੇ ਹੱਥਾਂ ਵਿੱਚ ਚਲੀ ਗਈ। ਸੱਮਾ ਜੱਟ ਇਨ੍ਹਾਂ ਦੇ ਵੈਰੀ ਸਨ। ਸਮਰੇ ਗੋਤ ਦੀਆਂ ਕਈ ਮੂੰਹੀਆਂ ਹਨ। ਪਟਿਆਲੇ ਦੇ ਇਲਾਕੇ ਦੇ ਸਮਰੇ ਆਪਣੇ ਆਪ ਨੂੰ ਰਾਜਪੂਤ ਸਮਝਦੇ ਸਨ। ਪੰਜਾਬ ਵਿੱਚ ਸਮਰੇ ਗੋਤ ਦੇ ਜੱਟ ਸਿਰਸਾ, ਅੰਬਾਲਾ, ਜਲੰਧਰ, ਲੁਧਿਆਣਾ, ਸੰਗਰੂਰ ਆਦਿ ਖੇਤਰਾਂ ਵਿੱਚ ਵੀ ਕਾਫ਼ੀ ਰਹਿੰਦੇ ਹਨ। ਮਾਝੇ ਵਿੱਚ ਵੀ ਕੁਝ ਸਮਰੇ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ ਗੁੱਜਰਾਂਵਾਲਾ ਆਦਿ ਖੇਤਰ ਦੇ ਸਮਰੇ ਬਹੁਤੇ ਮੁਸਲਮਾਨ ਬਣ ਗਏ ਸਨ।
ਪੂਰਬੀ ਪੰਜਾਬ ਦੇ ਸਮਰੇ ਸਾਰੇ ਹੀ ਜੱਟ ਸਿੱਖ ਹਨ। ਹੋਰ ਜੱਟਾਂ ਵਾਂਗ ਇਹ ਵੀ ਬਾਹਰਲੇ ਦੇਸ਼ਾਂ ਵਿੱਚ ਬਹੁਤ ਗਏ ਹਨ। ਸਿੱਧੂ, ਸੰਧੂ ਤੇ ਗਿੱਲਾਂ ਆਦਿ ਦੇ ਮੁਕਾਬਲੇ ਸਮਰੇ ਗੋਤ ਦੀ ਗਿਣਤੀ ਬਹੁਤ ਹੀ ਘੱਟ ਹੈ। ਰੂਸੀ ਲੇਖਕ ਸੇਰੇਬਰੀਆ ਕੋਵ ਨੇ ਆਪਣੀ ਪੁਸਤਕ ਪੰਜਾਬੀ ਸਾਹਿਤ' ਦੇ ਆਰੰਭ ਵਿੱਚ ਲਿਖਿਆ ਹੈ ਕਿ ਪੰਜਾਬ ਬਹੁਤ ਸਦੀ ਪਹਿਲਾਂ ਪਰਸ਼ੀਆ ਦੇ ਰਾਜੇ ਡੇਰੀਅਸ ਨੇ ਸਿੰਧ ਦੇ ਸੱਜੇ ਕੰਢੇ ਦੇ ਇਲਾਕੇ ਨੂੰ ਆਪਣੇ ਨਾਲ ਮਿਲਾ ਲਿਆ ਸੀ। ਇਹ ਇਰਾਨ ਦਾ ਹਿੱਸਾ ਬਣ ਗਿਆ ਸੀ। ਸਮਰੇ ਜੱਟਾਂ ਨੇ ਅਰਬੀ ਹਮਲਾਵਰਾਂ ਦਾ ਵੀ ਕਈ ਵਾਰ ਮੁਕਾਬਲਾ ਕੀਤਾ ਸੀ। ਜੱਟ ਕਬੀਲੇ ਆਪਸ ਵਿੱਚ ਵੀ ਲੜਦੇ ਰਹਿੰਦੇ ਸਨ। ਆਪਸੀ ਲੜਾਈਆਂ ਕਾਰਨ ਹੀ ਜੱਟਾਂ ਦੀ ਸ਼ਕਤੀ ਘੱਟ ਗਈ ਤੇ ਕਈ ਜੱਟ ਕਬੀਲਿਆਂ ਨੂੰ ਸਿੰਧ ਛੱਡ ਕੇ ਪੰਜਾਬ ਵੱਲ ਆਉਣਾ ਪਿਆ। ਸਮਰੇ ਜੱਟਾਂ ਦਾ ਪੱਕਾ ਘਰ ਸਿੰਧ ਸੀ। ਸਮਰਾ ਵੀ ਜੱਟਾਂ ਦਾ ਇੱਕ ਉੱਘਾ ਗੋਤ ਹੈ। ਪ੍ਰਾਚੀਨ ਜੱਟ ਉਪ ਜਾਤੀਆਂ ਨੇ ਭਾਰਤ ਦੇਸ਼ ਦੀ ਰੱਖਿਆ ਲਈ ਸਿਕੰਦਰ, ਤੈਮੂਰ, ਨਾਦਰਸ਼ਾਹ, ਅਹਿਮਦਸ਼ਾਹ ਅਬਦਾਲੀ, ਮੁਹੰਮਦ ਬਿਨਕਾਸਮ, ਮਹਿਮੂਦ ਗਜ਼ਨਵੀ ਤੇ ਮੁਹੰਮਦ ਗੌਰੀ ਆਦਿ ਬਦੇਸ਼ੀ ਹਮਲਾਵਰਾਂ ਦਾ ਪੂਰੀ ਬਹਾਦਰੀ ਨਾਲ ਟਾਕਰਾ ਕੀਤਾ ਸੀ। ਕਦੇ ਵੀ ਦਿਲੋਂ ਹਾਰ ਨਹੀਂ ਮੰਨੀ ਸੀ। ਜੱਟ ਮਹਾਨ ਜਾਤੀ ਹੈ। ਪੂਰਬੀ ਪੰਜਾਬ ਦੇ ਸਾਰੇ ਸਮਰੇ ਸਿੱਖ ਧਰਮ ਨੂੰ ਮੰਨਦੇ ਹਨ ਕਿਉਂਕਿ ਇਹ ਮੱਤ ਪੰਜਾਬ ਦਾ ਲੋਕ ਧਰਮ ਬਣ ਗਿਆ ਹੈ। ਸਿੱਖਾਂ ਨੇ ਦੇਸ਼ ਤੇ ਧਰਮ ਦੀ ਰੱਖਿਆ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਰਤ ਦੇ ਸਾਰੇ ਧਰਮਾਂ ਦੀ ਫਿਲਾਸਫੀ ਦਿੱਤੀ ਹੋਈ ਹੈ। ਇਹ ਗ੍ਰੰਥ ਅਟਲ ਸੱਚਾਈਆਂ ਨਾਲ ਵੀ ਭਰਪੂਰ ਹੈ।
ਸਮਰਾ ਜੱਟਾਂ ਦਾ ਉੱਘਾ ਤੇ ਪ੍ਰਾਚੀਨ ਗੋਤ ਹੈ। ਸਮਰੇ ਜੱਟ ਸਾਰੀ ਦੁਨੀਆਂ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਹਨ। ਇਨ੍ਹਾਂ ਦੀ ਭਾਰਤ ਨੂੰ ਮਹਾਨ ਦੇਣ ਹੈ। ਸਮਰਾ ਜਗਤ ਪ੍ਰਸਿੱਧ ਗੋਤ ਹੈ।
ਸਿੱਵੀਆ : ਇਸ ਗੋਤ ਦਾ ਮੋਢੀ ਸਿਵੀ ਸੀ। ਉਸ ਦਾ ਪਿਤਾ ਉਸ਼ੀਨਰ ਸੀ। ਇਸ ਗੋਤ ਦੇ ਲੋਕ ਸਿੱਥੀਅਨ ਜੱਟਾਂ ਵਿਚੋਂ ਹਨ। ਇਹ ਪੰਜਾਬ ਵਿੱਚ ਈਸਵੀ ਸਦੀ ਤੋਂ 800 ਸਾਲ ਪਹਿਲਾਂ ਆਏ ਹਨ। ਇਹ ਪਸ਼ੂ ਪਾਲਕ ਤੇ ਲੜਾਕੇ ਵੀ ਸਨ। ਮਹਾਭਾਰਤ ਵਿੱਚ ਵੀ ਇੱਕ ਸਿਬੀ ਰਾਸ਼ਟਰ ਬਾਰੇ ਵਰਣਨ ਕੀਤਾ ਗਿਆ ਹੈ। 326 ਪੂਰਬ ਈਸਵੀ ਸਿਕੰਦਰ ਦੇ ਸਮੇਂ ਵੀ ਪੰਜਾਬ ਵਿੱਚ ਮਲੀ, ਸੰਘੇ ਕੰਗ, ਦਾਹੇ, ਬਿਰਕ ਤੇ ਸਿਬੀਏ ਆਦਿ 100 ਜੱਟ ਕਬੀਲੇ ਪੰਜਾਬ ਵਿੱਚ ਸਨ। ਸਭ ਨੇ ਰਲਕੇ ਮਹਾਨ ਸਿਕੰਦਰ ਦਾ ਟਾਕਰਾ ਕੀਤਾ ਸੀ। ਜੱਟ ਨਿਡਰ ਤੇ ਦਲੇਰ ਸਨ। ਆਰੰਭ ਵਿੱਚ ਸਿਬੀਆਂ ਭਾਈਚਾਰਾ ਦਰਿਆ ਚਨਾਬ ਅਤੇ ਰਾਵੀ ਦੇ ਵਿਚਕਾਰ ਦੇ ਖੇਤਰ ਵਿੱਚ ਆਬਾਦ ਹੋਇਆ। ਇਨ੍ਹਾਂ ਨੇ ਸਿਬੀਪੁਰਾ ਨਵਾਂ ਨਗਰ ਆਬਾਦ ਕੀਤਾ। ਇਸ ਨਗਰ ਨੂੰ ਹੁਣ ਸ਼ਾਹਕੋਟ ਕਿਹਾ ਜਾਂਦਾ ਹੈ। ਕਾਫ਼ੀ ਸਮੇਂ ਮਗਰੋਂ ਬਦੇਸ਼ੀ ਹਮਲਾਵਰਾਂ ਤੋਂ ਤੰਗ ਆ ਕੇ ਇਹ ਲੋਕ ਪੰਜਾਬ ਛੱਡ ਕੇ ਰਾਜਸਥਾਨ ਵੱਲ ਚਲੇ ਗਏ। ਕੁਝ ਦੱਖਣ ਵੱਲ ਕਾਵੇਰੀ ਦਰਿਆ ਦੇ ਨਾਲ?ਨਾਲ ਅੱਗੇ ਚਲੇ ਗਏ।
ਰਾਜਸਥਾਨ ਵਿੱਚ ਇਨ੍ਹਾਂ ਨੇ ਚਿਤੌੜ ਦੇ ਇਲਾਕੇ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਮੱਛਮਿਕ ਨਗਰੀ ਇਨ੍ਹਾਂ ਦੀ ਰਾਜਧਾਨੀ ਸੀ। ਮੁਸਲਮਾਨਾਂ ਦੇ ਹਮਲਿਆਂ ਤੋਂ ਤੰਗ ਆ ਕੇ ਇਹ ਲੋਕ ਫਿਰ 12ਵੀਂ ਸਦੀ ਦੇ ਲਗਭਗ ਪੰਜਾਬ ਦੇ ਮਾਲਵਾ ਖੇਤਰ ਚਲੇ ਗਏ। ਪੰਜਾਬ ਵਿੱਚ ਸਿਵੀਆਂ ਨਾਮ ਦੇ ਕਈ ਪਿੰਡ ਹਨ। ਪਿੰਡ ਰਾਮਗੜ੍ਹ ਸਿੱਬੀਆਂ ਵਿੱਚ ਇਸ ਗੋਤ ਦੇ ਵਡੇਰੇ ਦੀ ਨੈਰਾਤਿਆਂ ਸਮੇਂ ਪੂਜਾ ਕੀਤੀ ਜਾਂਦੀ ਹੈ।
ਕੁਝ ਸਿੱਬੀਏ ਫਰੀਦਕੋਟ ਤੋਂ ਅੱਗੇ ਮੋਰੀ, ਲੁਧਿਆਣੇ ਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਵੀ ਚਲੇ ਗਏ। ਮੋਗੇ ਵਿੱਚ ਫਤਿਹਗੜ੍ਹ ਸੀਵੀਆਂ ਅਤੇ ਅੰਮ੍ਰਿਤਸਰ ਵਿੱਚ ਬੁੱਟਰ ਸਿੱਵੀਆਂ ਇਸ ਗੋਤ ਦੇ ਪ੍ਰਸਿੱਧ ਪਿੰਡ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਰਾਏਕੋਟ ਦੇ ਇਲਾਕੇ ਵਿੱਚ ਵੀ ਇੱਕ ਸਿੱਵੀਆਂ ਪਿੰਡ ਹੈ। ਬਠਿੰਡੇ ਦੇ ਨਜ਼ਦੀਕ ਵੀ ਇੱਕ ਸਿਵੀਆਂ ਪਿੰਡ ਹੈ। ਸੰਗਰੂਰ ਤੋਂ ਤਿੰਨ ਕਿਲੋਮੀਟਰ ਤੇ ਪਿੰਡ ਰਾਮ ਨਗਰ ਸਿਵੀਆ ਵੀ ਸਿੱਬੀਆਂ ਗੋਤ ਦਾ ਉੱਘਾ ਪਿੰਡ ਹੈ। ਫਰੀਦਕੋਟ ਦੇ ਪਾਸ ਵੀ ਇੱਕ ਸਿਵੀਆ ਪਿੰਡ ਹੈ। ਮੁਕਤਸਰ ਦੇ ਇਲਾਕੇ, ਨੰਦਗੜ੍ਹ ਵੀ ਸਿਵੀਏ ਗੋਤ ਦਾ ਕਾਫ਼ੀ ਪ੍ਰਸਿੱਧ ਪਿੰਡ ਹੈ। ਸਿੱਬੀਆ ਬੇਸ਼ੱਕ ਇੱਕ ਪੁਰਾਣਾ ਗੋਤ ਹੈ ਪਰ ਪੰਜਾਬ ਵਿੱਚ ਸਿੱਬੀਏ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਸ ਗੋਤ ਬਾਰੇ ਇੱਕ ਪੁਰਾਣੀ ਦੰਦ ਕਥਾ ਵੀ ਪ੍ਰਚਲਿਤ ਹੈ ਕਿ ਇੱਕ ਵਾਰੀ ਇੱਕ ਵਿਆਹੀ ਹੋਈ ਔਰਤ ਨੂ ਜਨੇਪੇ ਦੀਆਂ ਪੀੜ੍ਹਾਂ ਸਮੇਂ ਮਰੀ ਸਮਝਕੇ ਕੁਝ ਲੋਕ ਉਸ ਨੂੰ ਸਿਵਿਆਂ ਵਿੱਚ ਲੈ ਗਏ ਜਦੋਂ ਉਸ ਇਸਤਰੀ ਨੂੰ ਸਿਵਿਆਂ ਵਿੱਚ ਜਾ ਕੇ ਰੱਖਿਆ ਹੀ ਸੀ ਤਾਂ ਉਸ ਸਮੇਂ ਉਸ ਦੇ ਇੱਕ ਪੁੱਤਰ ਪੈਦਾ ਹੋਇਆ ਸਿਵਿਆਂ ਵਿੱਚ ਜੰਮਿਆਂ ਹੋਣ ਕਾਰਨ ਉਸ ਦਾ ਨਾਮ ਸਿਵੀਆ ਰੱਖ ਦਿੱਤਾ ਇਸ ਦੀ ਬੰਸ ਦੇ ਲੋਕਾਂ ਨੂੰ ਅੱਗੇ ਤੋਂ ਦੁਨੀਆਂ ਸਿੱਵੀਆਂ ਕਹਿਣ ਲੱਗ ਪਈ। ਮਿਥਿਆਸ ਇੱਕ ਮਿੱਥੀ ਹੋਈ ਲੋਕ ਕਹਾਣੀ ਹੁੰਦੀ ਹੈ। ਪੰਜਾਬ ਵਿੱਚ ਸਿਵੀਆ ਗੋਤ ਦੇ ਬਹੁਤੇ ਜੱਟ ਮਾਲਵੇ ਵਿੱਚ ਹੀ ਹਨ। ਮਾਝੇ ਵਿੱਚ ਬਹੁਤ ਘੱਟ ਹਨ। ਸਿੱਬੀਏ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਇਨ੍ਹਾਂ ਦੇ ਰਾਜ ਦੇ ਸਿੱਕੇ ਵੀ ਮਿਲੇ ਹਨ। ਬਲਵੰਤ ਸਿੰਘ ਹਿਸਟੋਰੀਅਨ ਸਿਵੀਆਂ ਨੂੰ ਰਾਓ ਜੁੱਧਰ ਦੇ ਬੇਟੇ ਸ਼ਿਵ ਭੱਟੀ ਦੀ ਬੰਸ ਵਿਚੋਂ ਦੱਸਦਾ ਹੈ। ਜਦੋਂ ਬੀਕਾਨੇਰ ਦੇ ਖੇਤਰ ਤੇ ਗਠੋਰਾਂ ਦਾ ਰਾਜ ਹੋ ਗਿਆ ਤਾਂ ਭੱਟੀ ਭਾਈਚਾਰੇ ਦੇ ਕਾਫ਼ੀ ਲੋਕ ਬੀਕਾਨੇਰ ਇਲਾਕੇ ਛੱਡ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਪੰਜਾਬ ਕ੍ਰਿਸਾਨ ਕਬੀਲਿਆਂ ਦਾ ਘਰ ਸੀ। ਭੱਟੀ ਪੰਜਾਬ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਸਨ। ਸਿਵੀਏ ਵੀ ਇਸ ਭਾਈਚਾਰੇ