Back ArrowLogo
Info
Profile

ਜੱਟਾਂ ਤੋਂ ਵੱਖ ਹੋਏ ਸਨ। ਜੱਟ ਹੀ ਸਭ ਤੋਂ ਪੁਰਾਤਨ ਕਬੀਲੇ ਹਨ। ਰਾਏ- ਇਸ ਬੰਸ ਦਾ ਮੋਢੀ ਰਾਇ ਸੀ। ਇਹ ਵੀ ਕੰਗਾਂ ਵਾਂਗ ਰਘੂਬੰਸੀ ਜੋਗਰੇ ਦੀ ਬੰਸ ਵਿਚੋਂ ਹਨ। ਨੱਤ ਜੱਟ ਵੀ ਇਨ੍ਹਾਂ ਦੇ ਭਾਈਚਾਰੇ ਵਿਚੋਂ ਹਨ। ਇਹ ਇਰਾਨ ਤੋਂ ਸਿੱਧ, ਰਾਜਸਤਾਨ, ਦਿੱਲੀ ਆਦਿ ਵਿੱਚ ਆਕੇ ਕਾਫ਼ੀ ਸਮਾਂ ਆਬਾਦ ਰਹੇ ਤਾਰੀਖੇ ਸਿੰਧ ਦੇ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ ਸੀ। ਇਹ ਰਾਏ ਭਾਈਚਾਰੇ ਵਿਚੋਂ ਸੀ। ਦਿਵਾ ਜੀ ਬਹੁਤ ਤਾਕਤਵਰ ਬਾਦਸ਼ਾਹ ਸੀ। ਇਸ ਦਾ ਰਾਜ ਕਸ਼ਮੀਰ, ਕੰਧਾਰ, ਸੁਰਾਸ਼ਟਰ ਅਤੇ ਕਨੌਜ ਤੋਂ ਵੀ ਅੱਗੇ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਭਾਰਤ ਦੇ ਛੋਟੇ ਛੋਟੇ ਰਾਜਿਆਂ ਨਾਲ ਵੀ ਇਸ ਦੀ ਮਿੱਤਰਤਾ ਸੀ। ਰਾਏ ਖਾਨਦਾਨ ਦੇ ਜੱਟਾਂ ਨੇ ਸਿੰਧ ਵਿੱਚ 137 ਸਾਲ ਤੱਕ ਰਾਜ ਕੀਤਾ। ਅਰਬੀ ਹਮਲੇ ਵੀ ਰੋਕੇ ਅਤੇ ਅਰਬੀਆਂ ਨੂੰ ਭਾਰਤ ਵਿੱਚ ਆਉਣ ਤੋਂ ਰੋਕੀ ਰੱਖਿਆ। ਇਸ ਖਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੋਰ ਫੇਰ ਕਰਕੇ ਚੱਚ ਬ੍ਰਾਹਮਣਾਂ ਨੇ ਸਿੰਧ ਤੇ ਕਬਜ਼ਾ ਕਰ ਲਿਆ। ਇਸ ਬ੍ਰਾਹਮਣ ਖਾਨਦਾਨ ਦਾ ਆਖ਼ਰੀ ਬਾਦਸ਼ਾਹ ਦਾਹਿਰ ਸੀ। ਇਹ ਜੱਟਾਂ ਨਾਲ ਬਹੁਤ ਘੱਟੀਆ ਸਲੂਕ ਕਰਦਾ ਸੀ। ਇਸ ਸਮੇਂ ਕਈ ਜੱਟ ਬੋਧੀ ਬਣ ਗਏ ਸਨ। ਅਰਬੀ ਹਮਲਾਵਰ ਮੁਹਿੰਮਦ-ਬਿਨ-ਕਾਸਮ ਨੇ ਇਸ ਫੁਟ ਦਾ ਫਾਇਦਾ ਉਠਾਕੇ ਤੇ ਕੁਝ ਜੱਟ ਕਬੀਲਿਆਂ ਨਾਲ ਸਮਝੌਤਾ ਕਰਕੇ ਸਿੰਧ ਦੇ ਰਾਜੇ ਦਾਹਿਰ ਨੂੰ ਹਰਾ ਕੇ ਸਿੰਧ ਤੇ ਕਬਜ਼ਾ ਕਰ ਲਿਆ ਸੀ। ਇਸ ਸਮੇਂ ਸਿੰਧ ਦੇ ਇਲਾਕੇ ਤੋਂ ਉੱਠ ਕੇ ਕਈ ਜੱਟ ਕਬੀਲੇ ਸਿਆਲਕੋਟ, ਅੰਮ੍ਰਿਤਸਰ ਤੇ ਰਾਜਸਤਾਨ ਵੱਲ ਚਲੇ ਗਏ। ਸੱਤਵੀਂ ਸਦੀ ਤੋਂ ਪਹਿਲਾਂ ਜੱਟ ਕਬੀਲੇ ਹੁੰਦੇ ਸਨ। ਰਾਜਪੂਤ ਨਹੀਂ ਹੁੰਦੇ ਸਨ। ਅਸਲ ਵਿੱਚ ਜੱਟ ਹੀ ਪੁਰਾਣੇ ਕਬੀਲੇ ਹਨ। ਜਦ ਰਾਜਸਤਾਨ ਵਿੱਚ ਭਿਆਨਕ ਕਾਲ ਪੈਂਦਾ ਸੀ ਤਾਂ ਕੁਝ ਜੱਟ ਕਬੀਲੇ ਪੰਜਾਬ ਵਿੱਚ ਫਿਰ ਵਾਪਸ ਆ ਜਾਂਦੇ ਸਨ। ਵਿਦੇਸ਼ੀ ਹਮਲਿਆਂ ਦੇ ਸਮੇਂ ਵੀ ਕਈ ਜੱਟ ਕਬੀਲੇ ਪੱਛਮੀ ਪੰਜਾਬ ਦੇ ਮਾਝੇ ਤੋਂ ਉੱਠ ਕੇ ਮਾਲਵੇ ਵਿੱਚ ਆ ਜਾਂਦੇ ਸਨ। ਸਿਆਲਕੋਟ ਤੇ ਸ਼ਾਹਪੁਰ ਦੇ ਖੇਤਰਾਂ ਦੇ ਰਾਇ ਜੱਟ ਭਾਰੀ ਗਿਣਤੀ ਵਿੱਚ ਮੁਸਲਮਾਨ ਬਣੇ ਸਨ। ਹੁਸ਼ਿਆਰਪੁਰ ਤੇ ਜਲੰਧਰ ਖੇਤਰ ਦੇ ਕੁਝ ਪਿੰਡਾਂ ਵਿੱਚ ਵੀ ਰਾਏ ਗੋਤ ਦੇ ਜੱਟ ਵਸਦੇ ਹਨ। ਇਹ ਉੱਘਾ ਤੇ ਪ੍ਰਭਾਵਸ਼ਾਲੀ ਗੋਤ ਹੈ। ਮਾਝੇ ਦੇ ਲੋਪੋਕੇ ਖੇਤਰ ਵਿੱਚ ਰਾਏ ਜੱਟਾਂ ਦਾ ਉੱਘਾ ਤੇ ਵੱਡਾ ਪਿੰਡ ਰਾਏ ਹੈ। ਇੱਕ ਰਾਏ ਚੱਕ ਪਿੰਡ ਗੁਰਦਾਸਪੁਰ ਖੇਤਰ ਵਿੱਚ ਵੀ ਹੈ। ਮਾਝੇ ਵਿੱਚ ਰਾਏ ਗੋਤ ਦੇ ਜੱਟ ਵੀ ਕਾਫ਼ੀ ਹਨ। ਦੁਆਬੇ ਵਿੱਚ ਵੀ ਰਾਏ ਜੱਟਾਂ ਦੇ ਕਈ ਪਿੰਡ ਹਨ। ਰੋਪੜ ਖੇਤਰ ਵਿੱਚ ਮਾਜਰੀ ਠੇਕੇਦਾਰਾਂ ਵੀ ਰਾਏ ਬਰਾਦਰੀ ਦਾ ਪ੍ਰਸਿੱਧ ਪਿੰਡ ਹੈ। ਲੁਧਿਆਣੇ ਖੇਤਰ ਵਿੱਚ ਘੁੜਾਣੀ ਕਲਾਂ, ਘੁੜਾਣੀ ਖੁਦਰ, ਮਾਜਰਾ ਆਦਿ ਕਾਫ਼ੀ ਪਿੰਡ ਰਾਏ ਜੱਟਾਂ ਦੇ ਹਨ। ਲੁਧਿਆਣੇ ਦੇ ਰਾਇ ਆਪਣਾ ਪਿਛੋਕੜ ਰਾਜਸਤਾਨ ਦਾ ਦੱਸਦੇ ਹਨ। ਇਹ ਲੋਕ ਰਾਜਸਤਾਨ ਵਿੱਚ ਭਾਰੀ ਕਾਲ ਪੈਣ ਕਾਰਨ ਹੀ ਪੰਜਾਬ ਵਿੱਚ ਆਏ ਸਨ। ਲੁਧਿਆਣੇ ਦੇ ਨਾਲ ਲੱਗਦੇ ਮੋਗਾ ਖੇਤਰ ਵਿੱਚ ਵੀ ਰਾਏ ਗੋਤ ਦੇ ਜੱਟ ਟਾਵੇਂ ਟਾਵੇਂ ਪਿੰਡਾਂ ਵਿੱਚ ਆਬਾਦ ਹਨ। ਅਸਲ ਵਿੱਚ ਰਾਏ ਜੱਟ ਘੱਟ ਗਿਣਤੀ ਵਿੱਚ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਰਾਏ ਗੋਤ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ। ਜੱਟ ਸਿੱਖ ਬਹੁਤ ਘੱਟ ਹਨ। ਰਾਏ ਗੋਤ ਦੇ ਕੁਝ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਅਕਬਰ ਬਾਦਸ਼ਾਹ ਦੇ ਸਮੇਂ ਵੱਡੇ ਚੌਧਰੀਆਂ ਨੂੰ ਰਾਏ ਦਾ ਖਿਤਾਬ ਦਿੱਤਾ ਜਾਂਦਾ ਸੀ। ਰਾਜਪੂਤ ਰਾਜੇ ਵੀ ਆਪਣੇ ਨਾਉਂ ਦੇ ਨਾਲ ਰਾਉ ਜਾਂ ਰਾਏ ਲਿਖਦੇ ਸਨ। ਅੰਗਰੇਜ਼ਾਂ ਦੇ ਸਮੇਂ ਵੀ ਕੁਝ ਰਈਸ ਹਿੰਦੂਆਂ ਨੂੰ ਰਾਏ ਬਹਾਦਰ ਦਾ ਵਿਸ਼ੇਸ਼ ਖਿਤਾਬ ਦਿੱਤਾ ਜਾਂਦਾ ਸੀ। ਇਨ੍ਹਾਂ ਦਾ ਗੋਤ ਰਾਏ ਨਹੀਂ ਹੁੰਦਾ ਸੀ। ਕੰਗ ਅਤੇ ਰਾਏ ਦੋਵੇਂ ਹੀ ਜੱਟਾਂ ਦੇ ਬਹੁਤ ਹੀ ਪੁਰਾਣੇ ਗੋਤ ਹਨ। ਰਾਅ ਸਿੱਖ ਅਤੇ ਰਾਏ ਜੱਟ ਇਕੋ ਬੰਸ ਵਿੱਚੋਂ ਨਹੀਂ ਹਨ। ਰਾਏ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ। ਬਹੁਤ ਜੱਟ ਰਾਜ ਘਰਾਣਿਆਂ ਵਿਚੋਂ ਹੀ ਹਨ। ਰਾਮ ਚੰਦਰ, ਕ੍ਰਿਸ਼ਨ, ਭਾਰਤ, ਕਨਿਸ਼ਕ, ਪੋਰਸ, ਹਰਸ਼, ਅਸ਼ੋਕ, ਸਲਵਾਨ, ਬਿਰਕਰਮਾਦਿੱਤ, ਭੇਜ ਅਤੇ ਸ਼ਿਵਾ ਜੀ ਮਰਹਟਾ ਆਦਿ ਸਾਰੇ ਜੱਟ ਰਾਜੇ ਹੀ ਸਨ। ਕੁਝ ਮਰਹੱਟੇ ਜੱਟਾਂ ਵਿਚੋਂ ਹਨ। ਰਾਏ ਗੋਤ ਦੇ ਜੱਟ ਸਿੰਧ ਘਾਟੀ ਦੇ ਪ੍ਰਾਚੀਨ ਜੱਟਾਂ ਵਿਚੋਂ ਹਨ। ਦਰਿਆ ਸਿੰਧ ਭਾਰਤ ਦੀ ਪੁਰਾਤਨ ਤੇ ਮਹਾਨ ਸਭਿਅਤਾ ਦੀ ਵਿਰਾਸਤ ਦਾ ਪ੍ਰਤੀਕ ਹੈ। ਸਿੰਧ ਘਾਟੀ ਹੀ ਜੱਟਾਂ ਦਾ ਮੁੱਢਲਾ ਘਰ ਸੀ।

ਜੱਟਾਂ ਦਾ ਇਤਿਹਾਸ 27

ਰੰਧਾਵਾ- ਇਸ ਬੰਸ ਦਾ ਮੋਢੀ ਰੰਧਾਵਾ ਸੀ। ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਸਿੱਧੂਆਂ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੁੱਧਰ ਦੀ ਬੰਸ ਵਿਚੋਂ ਹਨ ਪਰ ਇਹ ਇਨ੍ਹਾਂ ਦੋਵਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ। ਇਹ ਬਾਰ੍ਹਵੀਂ ਸਦੀ ਵਿੱਚ ਹੀ ਰਾਜਸਤਾਨ ਦੇ ਬੀਕਾਨੇਰ ਖੇਤਰ ਤੋਂ ਉੱਠਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਕੇ ਆਬਾਦ ਹੋਏ। ਮਾਨ ਜੱਟਾਂ ਨਾਲ ਰਿਸਤੇਦਾਰੀ ਪਾਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਚਹਿਲ ਇਨ੍ਹਾਂ ਨਾਲ ਈਰਖਾ ਕਰਨ ਲੱਗ ਪਏ। ਉਨ੍ਹਾਂ ਨੇ ਰੰਧਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅੱਗ ਲਾ ਦਿੱਤੀ। ਰੰਧਾਵਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵੱਲ ਚਲੇ ਗਏ। ਅੰਮ੍ਰਿਤਸਰ ਖੇਤਰ ਵਿੱਚ ਕੱਥੂ ਨੰਗਲ ਤੇ ਰਾਮਦਾਸ ਵੀ ਰੰਧਾਵੇ ਭਾਈਚਾਰੇ ਦੇ ਉੱਘੇ ਪਿੰਡ ਹਨ।

ਪੁਰਾਣੀ ਦੁਸ਼ਮਣੀ ਕਾਰਨ ਰੰਧਾਵੇ ਚਹਿਲਾਂ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਸਨ। ਕਜਲ ਰੰਧਾਵੇ ਦੀ ਬੰਸ ਦੇ ਲੋਕ ਬਟਾਲੇ ਦੇ ਖੇਤਰ ਵਿੱਚ ਚਲੇ ਗਏ। ਇਸ ਇਲਾਕੇ ਵਿੱਚ ਇਸ ਗੋਤ ਦਾ ਪੁਰਾਣਾ ਤੇ ਮੋਢੀ ਪਿੰਡ ਭਖੋਕੇ ਹੈ। ਇਸ ਬੰਸ ਦੇ ਕੁਝ ਲੋਕ ਕੁਝ ਸਮੇਂ ਪਿੱਛੋਂ ਪਿੰਡ ਵਹੀਲਾਂ ਵਿੱਚ ਆਬਾਦ ਹੋ ਗਏ। ਗੁਰਦਾਸਪੁਰ ਖੇਤਰ ਵਿੱਚ ਨੈਸ਼ਹਿਰਾ ਮਝਾ ਸਿੰਘ, ਧਾਰੋਵਾਲੀ ਤੇ ਬੂਲੇਵਾਲ ਆਦਿ ਪਿੰਡ ਵੀ ਰੰਧਾਵੇ ਭਾਈਚਾਰੇ ਦੇ ਹਨ। ਰੰਧਾਵੇ ਭੱਟੀਆਂ ਨੂੰ ਆਪਣਾ ਭਾਈਚਾਰਾ ਹੀ ਸਮਝਦੇ ਸਨ। ਬਟਾਲਾ ਸ਼ਹਿਰ ਵੀ ਰਾਮਦਿਉ ਭੱਟੀ ਨੇ ਹੀ ਵਸਾਇਆ ਸੀ। ਮਾਝੇ ਵਿਚੋਂ ਕੁਝ ਰੰਧਾਵੇ ਗੁਜਰਾਂਵਾਲਾ ਦੇ ਖੇਤਰ ਰਾਮਦਾਸ ਦੇ ਬਖਾਪੁਰ ਆਦਿ ਪਿੰਡਾਂ ਵਿੱਚ ਆਬਾਦ ਹੋ ਗਏ ਸਨ। ਪਖੋਂ ਰੰਧਾਵੇ ਦਾ ਪੋਤਾ ਅਜਿਤਾ ਰੰਧਾਵਾ ਗੁਰੂ ਨਾਨਕ ਦਾ ਸੇਵਕ ਸੀ ਜਦੋਂ ਗੁਰੂ ਸਾਹਿਬ ਨੇ ਕਰਤਾਰਪੁਰ ਆਬਾਦ ਕੀਤਾ ਤਾਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਪਖੋਕੇ ਪਿੰਡ ਵਿੱਚ ਅਜਿਤੇ ਰੰਧਾਵੇ ਦੇ ਪਾਸ ਰਹਿੰਦੇ ਸੀ। ਪੱਖੇ ਦੀ ਬੰਸ ਦੇ ਰੰਧਾਵੇ ਦੂਰ-ਦੂਰ ਤੱਕ ਫੈਲੇ ਹੋਏ ਹਨ। ਮਾਲਵੇ ਵਿੱਚ ਰੰਧਾਵਿਆਂ ਦਾ ਮੁੱਖ ਟਿਕਾਣਾ ਮਾਲਵੇ ਦਾ ਤਾਮਕੋਟ ਖੇਤਰ ਹੀ ਸੀ। ਚਹਿਲਾਂ ਨਾਲ ਦੁਸ਼ਮਣੀ ਕਾਰਨ ਜਦੋਂ ਰੰਧਾਵੇ ਤਾਮਕੋਟ ਦਾ ਇਲਾਕਾ ਛੱਡ ਕੇ ਆਪਣਾ ਆਪਣਾ ਸਮਾਨ ਗੱਡਿਆਂ ਤੇ ਲਦ ਕੇ ਚਲ ਪਏ ਤਾਂ ਰਸਤੇ ਵਿੱਚ ਉਨ੍ਹਾਂ ਦੇ ਗੱਡੇ

291 / 296
Previous
Next