ਗੁਰੂ ਹੇ ਮੈਂ ਸਿੱਖ ਹਾਂ, ਚਾਹੇ ਨਾਮ ਗ੍ਰੀਕ ਸਿੱਖ ਹਾਂ, ਪਰ ਗੁਰੂ ਬਾਬਾ ਤੇਰਾ ਸਿੱਖ ਹਾਂ, ਮੈਨੂੰ ਅਪਣੇ ਨਾਮ ਦੇ ਸਕਦੇ ਹਜ਼ੂਰੀ ਦਾ ਪਾਠ, ਹਜ਼ੂਰੀ ਦੀ ਅਰਦਾਸ ਹਜ਼ੂਰੀ ਦਾ ਭਜਨ ਦਾਨ ਕਰੋ।"
19.
ਆਪ ਜਤਨ ਲਾਓ, ਬਾਹਰ ਜਾਂਦਾ ਮਨ ਵਰਜੋ, ਇਸਨੂੰ ਹੋੜੋ, ਮੱਤ ਦਿਓਸੁ ਕਿ ਹੇ ਸਦਾ ਹਿੱਲਣੇ ਤੇ ਨਾ ਟਿਕਣੇ, ਹੁਣ ਮੈਂ ਸ਼ਹਿਨਸ਼ਾਹਾਂ ਦੇ ਸ਼ਾਹ, ਕੋਟ ਬ੍ਰਹਿਮੰਡਾਂ ਦੇ ਠਾਕਰ ਅੱਗੇ ਅਰਦਾਸ ਲੈ ਕੇ ਆਇਆ ਹਾਂ ਹੁਣ ਸਾਰਾ ਢਹਿ ਪਉ ਉਸਦੀ ਸ਼ਰਨ, ਛੱਡ ਸੰਕਲਪ, ਵਿਕਲਪ, ਖਿਆਲ, ਆਸ ਅੰਦੇਸੇ, ਏਹ ਉਡਾਰੀਆਂ ਤੇਰੀਆਂ ਆਪਣਾ ਘਾਤ ਹੈ। ਆ ਆਪਣੇ ਘਰ, ਏਹੜ ਤੇਹੜ ਛਡ ਤੇ ਇਕ ਹਜ਼ੂਰੀ ਦੇ ਘਰ ਆਕੇ ਅਰਦਾਸ ਕਰ ਜੋ ਰੱਬ ਸੁਣੇਂ ਤੇ ਤੇਰਾ ਭੋਜਲ ਤਰਿਆ ਜਾਵੇ।
20.
ਸਾਡੇ ਮੋਹ ਮਾਇਆ ਤੇ ਪਦਾਰਥਾਂ ਦੇ ਪਿਆਰ ਸਾਰੇ ਬੁਤ ਪ੍ਰਸਤੀ ਹਨ। ਮਾਇਆ ਵਿਚ ਰਹਿਕੇ ਮਾਇਆ ਦੇ ਪੁਜਾਰੀ ਨਹੀਂ ਬਣਨਾ, ਇਸ ਦੇਵੀ ਦੀ ਪੂਜਾ ਨਹੀਂ ਕਰਨੀ।
21.
ਗੁਣਾਂ ਦਾ ਨਾਮ ਸਿੱਖੀ ਹੈ। ਗੁਣਾਂ ਦੇ ਧਾਰਨ ਤੇ ਰਹਿਣੀ ਦਾ ਨਾਮ ਸਿੱਖੀ ਹੈ। ਗੁਰੂ ਜੀ ਆਪ ਦੱਸਦੇ ਹਨ:
"ਵਿਣੁ ਗੁਣ ਕੀਤੇ ਭਗਤਿ ਨ ਹੋਇ॥" (ਜਪੁਜੀ) ਗੁਣ ਧਾਰਨੇ ਚਾਹੀਏ।
22.
'ਨਾ ਕੋਈ ਹਿੰਦੂ ਹੈ ਨਾ ਮੁਸਲਮਾਨ' ਉਹ ਕੂਕ ਇਹੋ ਸੀ ਕਿ ਬਨਾਵਟ, ਦਿਖਾਵਾ, ਜ਼ਾਹਰਦਾਰੀ, ਰਿਆਕਾਰੀ ਧਰਮ ਨਹੀਂ ਹੈ, ਮਜ਼ਹਬ ਨਹੀਂ ਹੈ, ਰਸਤਾ ਨਹੀਂ, ਪਰਮਾਰਥ ਨਹੀਂ ਹੈ। ਉਨ੍ਹਾਂ ਦੀ ਇਕ ਸੱਦ 'ਨਾ ਕੋਈ ਹਿੰਦੂ