ਹੈ ਨਾ ਮੁਸਲਮਾਨ' ਅੱਜ ਸਿੱਖਾਂ ਨੂੰ ਵਧੀਕ ਕੰਨ ਦੇਕੇ ਸੁਣਨੀ ਚਾਹੀਏ ਕਿ ਗੁਰੂ ਬਾਬਾ ਅਰਸ਼ਾਂ ਤੋਂ ਆਉਂਦੇ ਸਾਰ ਜਾਂ ਬੋਲਿਆ ਤਾਂ ਕੀ ਬੋਲਿਆ ਤੇ ਉਸ ਦੇ ਚਾਨਣੇ ਵਿਚ ਅਸਾਂ ਅੱਜ ਕੀ ਅਮਲ ਕਰਨਾ ਹੈ, ਕੀ ਆਪਾ ਸੁਆਰਨਾ ਹੈ ਤੇ ਕੀ ਲਾਭ ਲੈਣਾ ਹੈ ? ਇਹ ਹੈ ਗੁਰੂ ਨੂੰ ਮੰਨਣਾ, ਗੁਰੂ ਨੂੰ ਹਾਜ਼ਰ ਜਾਣਨਾ, ਆਪਣੇ ਨਾਲ ਬੋਲਦਾ ਵੇਖਣਾ, ਸੁਣਕੇ ਅਮਲ ਕਰਨਾ ਤੇ ਸਿੱਖ ਬਣਨਾ।
23.
ਕਿੱਕਰ ਦੇ ਬੀਜ ਨੂੰ ਕੰਢੇ ਨਹੀਂ ਹੁੰਦੇ, ਪਰ ਜਦ ਬੀਜ ਦਿਓ ਬੂਟਾ ਉਗ ਪਵੇ ਤਾਂ ਕੰਡੇ ਸੂਲਾਂ ਆਪੇ ਨਿਕਲ ਪੈਂਦੇ ਹਨ। ਅਧਰਮ ਦਾ ਕੱਠਾ ਕੀਤਾ ਪੈਸਾ ਤੇ ਉਸਤੋਂ ਬਣੇ ਪਦਾਰਥ ਕਿਵੇਂ ਬੀ ਦੁਖਦਾਈ ਨਹੀਂ ਭਾਸਦੇ ਪਰ ਜਦ ਨਿਰਮਲ ਹਿਰਦਿਆਂ ਵਾਲੇ ਖਾਂਦੇ ਹਨ ਤਾਂ ਪੀੜਤ ਹੁੰਦੇ ਹਨ, ਅਧਰਮ ਦੇ ਕੰਡੇ ਚੁਭਦੇ ਹਨ।
24.
ਐਸ੍ਵਰਜ, ਪਰਤਾਪ, ਹੁਕਮ, ਪਦਾਰਥ ਧਨ ਧਾਮ ਜੇ ਧਰਮ ਦੀ ਕਮਾਈ ਨਹੀਂ ਤਾਂ ਕਿਸ ਕੰਮ?
25.
ਨਾਮ ਜਪ, ਦੇਖ ਧਰਮ ਦੀ ਕਿਰਤ ਸਾਈਂ ਨਾਮ ਬਿਨਾਂ ਸੁਹਾਗਣ ਨਹੀਂ ਹੁੰਦੀ। ਧਰਮ ਕਿਰਤ ਕਰਨ ਵਾਲੇ ਸੁਚੇ ਤਾਂ ਹੋ ਜਾਂਦੇ ਹਨ, ਪਰ ਕੁਸੰਗਾਂ ਕਰਕੇ ਤਾਮਸੀ ਬਿਰਤਿ ਵਿਚ ਚਲੇ ਜਾਂਦੇ ਹਨ। ਜੇ ਨਾਲ ਨਾਮ ਦੀ ਟੇਕ ਹੋਵੇ, ਨਾਮ ਦਾ ਚਾਨਣਾ ਹੋਵੇ ਨਾਮ ਦੀ ਠੰਢ ਹੋਵੇ, ਤਾਂ ਉਹੋ ਸਾਧੂ, ਉਹੋ ਸੰਤ, ਉਹੋ ਫ਼ਕੀਰ, ਉਹੋ ਮਹਾਤਮਾ ਹਨ। ਨਿਰੇ ਕਿਰਤੀ ਬੀ ਸਫ਼ਲ ਨਹੀਂ ਹਨ ਜੋ ਮੂਰਖਤਾ ਵਿਚ ਤੇ ਪਸ਼ੂਆਂ ਵਾਂਙੂ ਜੀਉਂਦੇ ਹਨ, ਚਾਹੇ ਸੁਖੀ ਤੇ ਬੇਫ਼ਿਕਰ ਹਨ। ਬਨਾਂ ਜੰਗਲਾਂ ਵਿਚ ਨਿਰੀ ਚੁੱਪ ਸਾਧ ਗਏ ਲੋਕੀ ਸਾਧ ਸੰਤ ਨਹੀਂ, ਉਹ ਤਾਂ ਟਿਕੇ ਹੋਏ ਯੰਤ੍ਰ ਹਨ, ਯੰਤ੍ਰ ਵਾਂਙੂੰ ਉਨ੍ਹਾਂ ਦੇ ਸਰੀਰ ਹਿਲਦੇ ਜੁਲਦੇ ਹਨ। ਪਰ ਹਾਂ, ਓਹ ਜੋ ਨਾਮ ਜਪਦੇ ਹਨ ਤੇ ਨਾਮ ਵਿਚ ਉਛਲਦੇ,