ਪ੍ਰੇਮ ਤੇ ਸ਼ੁਕਰ, ਬੇਨਤੀ ਤੇ ਰਸ ਨਾਲ ਤੜ੍ਹਕਦੇ ਹਨ, ਸਾਈਂ ਵੱਲ ਅੰਦਰੋਂ ਬਾਹੀਂ ਉਲਾਰ ਉਲਾਰ ਤਾਂਘਦੇ ਹਨ, ਕੇਵਲ ਓਹ ਜੀਉਂਦੇ ਹਨ, ਲੋਕ ਪ੍ਰਲੋਕ ਸੁਹੇਲੇ ਹਨ। ਨਾਮ ਬਿਨਾ ਮੁਰਦਿਹਾਨ ਹੈ, ਨਾਮ ਬਿਨਾਂ ਜਿੰਦ ਵਿਚ ਜਿੰਦ ਨਹੀਂ।
26.
ਸੁਲਤਾਨਪੁਰੇ ਤੋਂ ਤੁਰਨ ਵੇਲੇ ਆਪ ਨੇ ਪਹਿਲਾ ਸਬਕ ਇਹ ਸਿਖਾਇਆ ਸੀ ਕਿ ਜੋ ਭਜਨ ਬੰਦਗੀ ਅਰਦਾਸ ਸਿਮਰਨ ਕਰੋ, ਸੋ ਵਾਹਿਗੁਰੂ ਦੀ ਹਜ਼ੂਰੀ ਵਿਚ ਕਰੋ, ਗੈਰ ਹਾਜ਼ਰੀ ਦਾ ਕੀਤਾ ਪਰਵਾਨ ਨਹੀਂ। ਚਾਹੇ ਉਹ ਸ਼ੁਭ ਸੁਭਾਵ ਪੈਂਦਾ ਹੈ, ਪਰ ਹਜ਼ੂਰੀ ਵਿਚ ਕੀਤੇ ਬਿਨਾਂ ਉਸਦਾ ਪੂਰਾ ਲਾਭ ਨਹੀਂ ਹੁੰਦਾ। ਐਮਨਾਬਾਦ ਵਿਚ ਦੂਸਰਾ ਸਬਕ ਆਪ ਨੇ ਇਹ ਸਿਖਾਇਆ ਕਿ ਸਰੀਰ ਸੰਸਾਰ ਵਿਚ ਹੈ ਤੇ ਕਿਸੇ ਮਨੋ ਕਲਪਨਾ ਨਾਲ ਯਾ ਦਰਸ਼ਨ ਵਿਦਯਾ ਦੀ ਵੀਚਾਰ ਮਾਤ੍ਰ ਨਾਲ ਸਰੀਰ ਵਿਚੋਂ ਉਠ ਨਹੀਂ ਜਾਂਦਾ, ਤਾਂ ਤੇ ਮਨ ਨੂੰ ਸਾਧਦੇ ਹੋਏ ਸ਼ਰੀਰ ਨੂੰ ਧਰਮ ਦੀ ਕਿਰਤ ਵਿਚ ਕ੍ਰਿਯਾਮਾਨ ਰੱਖੋ। ਇਸ ਦੀ ਪਾਲਣਾ ਕਰੋ, ਪਰ ਕਮਾਮ ਕਿੱਲੇ ਘੜਨ ਤੋਂ ਪਾਤਸ਼ਾਹੀ ਤੱਕ ਧਰਮ ਦੀ ਕਿਰਤ ਹੈ, ਜੇ ਧਰਮ ਨਾਲ ਕੀਤਾ ਜਾਵੇ। ਤੇ ਧਰਮ ਕਿਰਤ ਤਾਂ ਸੁਹਾਗਵੰਤੀ ਹੈ ਜੇ ਨਾਮ ਦਾ ਨਿਵਾਸ ਹਿਰਦੇ ਵਿਚ ਹੋਵੇ। ਇਹ ਦੋ ਚੋਟੀ ਦੇ ਚਾਨਣ ਮੁਨਾਰੇ ਆਪਣੀ ਧਰਤੀ ਵਿਚ ਖੜੇ ਕਰਕੇ ਦਾਤਾ ਜੀ ਇਥੋਂ ਟੁਰ ਪਏ।
1. ਬੰਦਗੀ ਕਰੋ, ਭਜਨ ਕਰੋ, ਨਾਮ ਜਪੋ ਹਜ਼ੂਰੀ ਵਿਚ।
2. ਜੋ ਕਿਰਤ ਕਰੋ ਸੁਹਣੀ ਕਰੋ, ਧਰਮ ਨਾਲ ਕਰੋ, ਧਰਮ ਕਿਰਤ ਦੀ ਕਮਾਈ ਛਕੋ, ਫਿਰ ਨਾਮ ਜਪੋ। ਧਰਮ, ਕਿਰਤ ਤੇ ਨਾਮ ਇਕੱਠੇ ਰਖੋ।
27.
ਜੇ ਵਾਹਿਗੁਰੂ ਦੇ ਭੇਤਾਂ ਵਿਚੋਂ ਕਿਣਕਾ ਮਿਲ ਜਾਏ ਤਾਂ ਇਸ ਤਰ੍ਹਾਂ ਪ੍ਰਗਟ ਨਹੀਂ ਕਰੀਦਾ।
28.
ਅੰਨ ਛੱਡਣਾ ਪਖੰਡ ਕਰਨਾ ਹੁੰਦਾ ਹੈ, ਪਰ ਮਰਦਾਨਿਆਂ! ਮਨੁੱਖ ਨਿਰਾ ਉਸ ਅੰਨ ਨਾਲ ਨਹੀਂ ਜੀਉਂਦਾ। ਜੀਵਨ ਨਾਮ ਦੇ ਆਸਰੇ ਬੀ ਹੈ। ਜਪੀਦਾ