ਹੈ ਨਾਮ ਅੰਨ ਦੇ ਆਧਾਰ ਨਾਲ, ਪਰ ਨਾਮ ਦਾ ਭੀ ਆਧਾਰ ਹੈ ਸਰੀਰ ਨੂੰ ਕੋਈ। ਇਹ ਗੱਲ ਕਦੇ ਤੈਨੂੰ ਵੀ ਵਾਪਰ ਕੇ ਦਿੱਸੇਗੀ।
29.
ਜੋ ਸ਼ਬਦ ਦਾ ਸੇਵਕ ਹੋਵੇ, ਜੋ ਨਾਮ ਜਪੇ, ਜੋ ਹੋਰਾਂ ਨੂੰ ਨਾਮ ਜਪਾਵੇ ਲੋਭ ਵਿਚ ਨਾ ਵਰਤੇਗਾ। ਜੋ ਲੋਭ ਵਿਚ ਵਰਤਦਾ ਦਿੱਸੇ ਉਹ ਸਾਂਈ ਦਾ ਸੇਵਕ ਨਹੀਂ ਹੈ। ਨਾਮ ਦੇ ਪਿਆਰੇ ਲੋਭੀ ਨਹੀਂ ਹੁੰਦੇ, ਧਰਮ ਵਿਚ ਵਰਤਦੇ ਹਨ, ਮਾਇਆ ਨੂੰ ਮੈਲ ਜਾਣਦੇ ਹਨ ਹੱਥਾਂ ਪੈਰਾਂ ਦੀ। ਲੋਭ ਦਾ ਵੇਸਾਹ ਨਹੀਂ ਕਰਨਾ ਕਿ ਇਹ ਸਾਈਂ ਦਾ ਘੱਲਿਆ ਹੈ ਕਿ ਸਾਈਂ ਦਾ ਬੰਦਾ ਹੈ। ਲੋਭ ਪਾਪ ਕਰਾਉਂਦਾ ਹੈ, ਝੂਠ ਨਾਲ, ਦਗੇ ਨਾਲ, ਘੱਟ ਤੋਲਕੇ, ਵੱਢੀ ਲੈਕੇ, ਝੂਠੀ ਸਾਖ ਭਰਕੇ, ਦੂਜੇ ਦਾ ਬੁਰਾ ਕਰਕੇ, ਮਾਲਕ ਨਾਲ ਧ੍ਰੋਹ ਕਰਕੇ। ਅਨੇਕਾਂ ਪਾਪਾਂ ਨਾਲ ਲੋਭ ਮਾਇਆ ਕੱਠੀ ਕਰਵਾਉਂਦਾ ਹੈ। ਜਿੱਥੇ ਲੋਭ ਹੈ, ਉੱਥੇ ਹੀ ਪਾਪ ਆ ਛਲਦਾ ਹੈ।
30.
ਗੁਰੂ ਜੀ— ਹੀਰੇ ਜਨਮ ਦੀ ਹਾਰ ਦੀ ਜਿਨ੍ਹਾਂ ਨੂੰ ਸਾਰ ਨਹੀਂ ਉਨ੍ਹਾਂ ਨੂੰ ਹਾਰ ਨਾਲ ਪੈ ਰਹੇ ਘਾਟੇ ਦੀ ਕੀ ਸਾਰ?
ਸ਼ਾਹਜ਼ਾਦਾ— ਹੀਰਾ ਜਨਮ ਕੀ ਹੁੰਦਾ ਹੈ? ਦੌਲਤ, ਮਾਲ, ਹਾਸਾ, ਖੇਡ ਤੇ ਖੁਸ਼ੀ ?
ਗੁਰੂ ਜੀ- ਹੀਰਾ ਜਨਮ ਮਾਨੁੱਖਾ ਦੇਹ ਹੈ, ਤੇ ਵਿਗੜਦਾ ਹੈ ਇਉਂ:
"ਖਸਮੁ ਵਿਸਾਰਿ ਕੀਏ ਰਸ ਭੋਗ॥
ਤਾਂ ਤਨਿ ਉਠਿ ਖਲੋਏ ਰੋਗ॥” (ਮਲਾਰ ਮ: ੧ ਪੰਨਾ ੧੨੫੬)
31.
ਏਹ ਰੱਸੇ ਜੋ ਦੁਇਆਂ ਲਈ ਵੱਟੇ ਨੇ, ਜਾਣ ਲਓ ਕਿ ਤੁਸਾਂ ਅਪਣੇ ਲਈ ਵੱਟੇ ਹਨ। ਇਹ ਛੁਰੇ ਜੋ ਲੋਕਾਂ ਲਈ ਤ੍ਰਿਖੇ ਕੀਤੇ ਨੇ, ਜਾਣ ਲਓ ਕਿ ਆਪਣੇ ਗਲੇ ਲਈ ਸਾਨ ਚਾੜ੍ਹ ਆਂਦੇ ਨੇ। ਵਿਖ ਦੇ ਪਿਆਲੇ ਜੋ ਹੋਰਾਂ