ਲਈ ਘੱਲੇ ਨੇ, ਜਾਣ ਲਓ ਕਿ ਤੁਸਾਂ ਆਪ ਪੀਣੇ ਹਨ। ਡਰੋ ਕਿ ਇਨ੍ਹਾਂ ਨਾਲ ਤੁਹਾਡਾ ਆਪਾ ਅੰਦਰੋ ਅੰਦਰ ਮੰਦਾ ਹੁੰਦਾ ਜਾਂਦਾ ਹੈ, ਤੁਹਾਡਾ ਆਪਾ ਬੁਰਾ ਬਣਦਾ ਜਾਂਦਾ ਹੈ। ਹਾਂ, ਆਪਣੀਆਂ ਕੀਤੀਆਂ ਆਪਣੇ ਤੇ ਉਲਟਦੀਆਂ ਹਨ। ਡਰੋ ਉਸ ਦਰਗਾਹ ਤੋਂ ਜੋ ਆਪਣੀਆਂ ਕੀਤੀਆਂ ਜ਼ਰੂਰ ਇਕ ਦਿਨ ਮੋੜਕੇ ਆਪਣੇ ਗਲੇ ਪਾ ਦੇਂਦੀ ਹੈ।
32.
ਨਿਤਾਣੇ, ਆਲਸੀ ਤੇ ਦਲਿੱਦਰੀ ਲੋਕ, ਜੋ ਨੇਕੀ ਬਦੀ ਕੁਛ ਨਹੀਂ ਕਰਦੇ, ਉਨ੍ਹਾਂ ਵਿਚ ਬਲ ਨਹੀਂ ਹੁੰਦਾ।
33.
ਸ੍ਰੀ ਗੁਰੂ ਜੀ-ਮਨ ਹੈ ਭੁੱਖਾ, ਇਸਨੂੰ ਹੈਨ ਲੋੜਾਂ, ਤੇ ਲੋੜਾਂ ਤੋਂ ਵੱਧ ਦੀ ਮੰਗ-ਤ੍ਰਿਸ਼ਨਾ। ਸੋ ਰਯਾਜ਼ਤ ਕਰਦਿਆਂ ਜਦ ਨੇਕ ਨਾਮੀ ਹੋ ਜਾਵੇ ਯਾ ਕੋਈ ਰਿਧੀ ਸਿਧੀ ਫੁਰ ਪਵੇ ਤਾਂ ਮਨ ਉਨ੍ਹਾਂ ਵਿਚ ਹੀ ਵਸ ਜਾਂਦਾ ਹੈ, ਮਨ ਹੋਇਆ ਲਓ ਲਈ ਦੀ ਅਤ੍ਰਿਪਤ ਭੁੱਖ ਵਾਲਾ। ਇਹ ਹੈ ਖੁੜੱਲ ਸਾਧਕਾਂ ਦੀ। ਮਰਦਾਨਾ-ਬਚੇ ਕੀਕੂੰ ? ਢਹਿ ਪਵੇ ਤਾਂ ਨਿਕਲੇ ਕੀਕੂੰ ?
ਗੁਰੂ ਜੀ-ਪਹਿਲਾਂ ਸਿਞਾਣਕੇ ਟੁਰੇ ਨਾ। ਸੇਧ ਬੰਨੇ ਕਰਤਾਰ ਦੀ, ਵਾਸ਼ਨਾਂ ਨੂੰ ਕਰੇ ਵੱਸ, ਆਪਾ ਜਿੱਤੇ, ਫੇਰ ਸਾਧਨਾ ਕਰੇ, ਟਕੇ ਧਰੇ ਕਰਤਾਰ ਤੇ, ਉਸੇ ਦੇ ਪਿਆਰ ਨੂੰ ਸਭ ਕੁਛ ਸਮਝੇ, ਜਗਤ ਦੇ ਪਦਾਰਥਾਂ ਤੇ ਤਾਕਤਾਂ ਤੋਂ ਵੈਰਾਗ ਧਰੇ। ਫੇਰ ਨਹੀਂ ਫਸਦਾ ਏਸ ਖੁੜੱਲ ਵਿਚ।
34.
ਮਨੁਖ ਮਿੱਟੀ ਤੋਂ ਬਣਿਆ ਹੈ, ਸੋ ਮਿੱਟੀ ਨਾਲ ਏਸ ਦਾ ਪਿਆਰ ਹੈ। ਇਕ ਮਿਟੀ ਦਾ ਤਾਂ ਸਰੀਰ ਹੈਸੂ, ਇਕ ਇਹ ਮਿਟੀ ਦਾ ਹੋਰ ਮੰਡਪ ਉਸਾਰ ਕੇ ਵਿਚ ਵੜ ਬੈਠਦਾ ਹੈ, ਫੇਰ ਬਫਾਉਂਦਾ ਹੈ ਕਿ ਮੈਂ ਹਾਂ ਮਾਲਕ, ਪਰ ਤਲਬ ਸਾਈਂ ਦੀ ਆਈ ਨਹੀਂ ਕਿ ਦੁਇ ਮੜੋਲੀਆਂ ਮਿੱਟੀ ਦੀਆਂ ਛੱਡ ਤੁਰਦਾ ਹੈ। ਮਿੱਟੀ ਵਿਚ ਫਸ ਬੈਠਣਾ ਮਿੱਟੀ ਵਰਗੀ ਅਕਲ ਦਾ ਕੰਮ ਹੈ। ਫ਼ਕੀਰ ਉੱਜਲ ਮਤ ਹੁੰਦਾਹੈ, ਉਹ ਮਿੱਟੀ ਤੋਂ ਵੱਖ ਹੋ ਕੇ ਮਿੱਟੀ ਨੂੰ ਵੇਖਦਾ ਹੈ ਕਿ