37.
ਕੋਈ ਕਿਰਤ ਕਰੋ, ਪਰ ਜੋ ਕਰੋ ਸੁਹਣੀ ਤਰ੍ਹਾਂ ਕਰੋ। ਕਮਾਓ, ਪਰ ਧਰਮ ਕਿਰਤ ਨਾਲ। ਹਾਂ ਕਮਾਈ ਕਰਨ ਵਿਚ ਮਨ ਲੋੜੀਏ, ਮਨ ਜਾਏਗਾ ਕੰਮਾਂ ਵੱਲ ਤਾਂ ਹਜ਼ੂਰੀ ਵਿਚ ਕੀਕੂੰ ਵੱਸੇਗਾ? ਹਾਂ, ਬਈ ਹਜ਼ੂਰੀ ਵਿਚ ਵੱਸੇਗਾ ਐਉਂ : ਹੱਥ ਨਾਲ ਕਾਰ ਕਰੋ, ਦਿਲ ਦੀ ਸਤਯਾ ਦੀ ਜਿੰਨੀ ਲੋੜ ਹੈ ਕਿਰਤ ਨੂੰ ਦਿਓ, ਸੁਹਣੀ ਤਰ੍ਹਾਂ ਦਿਓ, ਕਿੱਤੇ ਕੰਮ ਅਕਲ ਨਾਲ ਹੋਸ਼ ਨਾਲ ਕਰੋ, ਕਪਟ ਛਲ ਨਾਲ ਨਾ, ਦੂਸਰੇ ਦੇ ਬੁਰੇ ਦੀ ਨੀਯਤ ਨਾਲ ਨਾ, ਪਰ ਅਕਲ ਨਾਲ, ਸੋਚ ਨਾਲ ਕਿੱਤੇ ਵਿਚ ਧਿਆਨ ਦੇਕੇ। ਕਿੱਤਾ ਸੁਹਣਾ ਕਰੋ : ਪਰ ਵਿਚ ਵਿਚ ਵਿਹਲ ਆਉਂਦੀ ਹੈ, ਸਵੇਰਾ ਸੰਧਯਾ ਰਾਤ ਵਿਹਲ ਹੁੰਦੀ ਹੈ। ਪਹਿਲਾਂ ਵਿਹਲੇ ਵਿਹਲੇ 'ਵੇਲੇ' ਹਜ਼ੂਰੀ ਵਿੱਚ ਵਸਦਿਆਂ ਸਫਲ ਕਰੋ। ਫੇਰ ਹੱਥ ਕਾਰ ਵੱਲ ਟੁਰਿਆ ਰਹੇ, ਦਿਲ ਕਰਤਾਰ ਵੱਲ ਲਾਈ ਰੱਖੋ। ਸਮਾਂ ਪਾਕੇ ਦਿਲ ਹਜ਼ੂਰਿਓਂ ਬਾਹਰ ਨਹੀਂ ਆਇਆ ਕਰੇਗਾ। ਭੁੱਲ ਦਾ ਪਰਦਾ ਹੈ ਸਾਡੇ ਤੇ ਮਾਲਕ ਵਿਚ, ਭੁੱਲ ਕੱਢ ਦਿਓ, ਯਾਦ ਵਿਚ ਵੱਸੋ, ਯਾਦ ਹਜ਼ੂਰੀ ਵਿਚ ਰੱਖਦੀ ਹੈ। 'ਹਜ਼ਰੀ ਸਿੱਖਾਂ ਦਾ ਮੂਲ ਹੈ' ਇਹ ਸਮਝ ਕੇ ਪਰਮੇਸ਼ਰ ਦੇ ਨਾਮ ਜੱਪਣ ਨੂੰ ਇਸ 'ਹਜ਼ੂਰੀ ਦੇ ਅਭਯਾਸ' ਦੀ ਟੋਹਣੀ ਸਮਝੋ। ਨਾਮ ਦਾ ਪਰਚਾ ਮਨ ਨੂੰ ਗ਼ਾਫਲੀ ਤੋਂ ਕੱਢਦਾ ਹੈ ਤੇ ਹਜ਼ੂਰੀ ਵਿਚ ਲਿਆਉਂਦਾ ਹੈ, ਹਾਂ, ਨਾਮ ਹਜ਼ੂਰੀ ਵਾਸ ਹੈ।
38.
ਮਹਿਮਾਂ ਮਾਖੀ ਹੈ ਜੋ ਸੱਚ ਦੀ ਖੀਰ ਤੇ ਬਹਿਕੇ ਉਸਨੂੰ ਮਾੜੀ ਛੁਹ ਲਾਕੇ ਉਸਨੂੰ ਮਾੜਿਆਂ ਕਰਦੀ ਹੈ, ਸੱਚ ਦੇ ਸੇਵਕ ਨੂੰ ਸੱਚ ਦੀ ਓਟ ਹੈ। ਮਹਿਮਾਂ ਮਾਖੀ ਦੀ ਲੋੜ ਨਹੀਂ।
39.
ਰਾਜ ਦੁਖਾਂ ਦਾ ਮੂਲ ਹੈ ਪਰ ਜੇ ਰਾਜਾ ਰਾਜ ਨੂੰ ਪਰਜਾ ਦੀ ਸੇਵਾ ਸਮਝੇ ਤੇ ਉਸਨੂੰ ਅਪਣੀ ਉਲਾਦ ਜਾਣਕੇ ਪਾਲੇ ਤੇ ਮਨ ਦਾ ਰਉਂ ਸਾਈਂ ਦੀ ਹੋਂਦ ਨਾਲ ਲਾਈ ਰਖੇ ਤਾਂ ਰਾਜ ਵਿਚ ਝੱਲੇ ਦੁਖ ਪਰਉਪਕਾਰ ਲਈ ਹੋ ਜਾਂਦੇ ਹਨ। ਰਾਜ ਬੀ ਮਾਨੋਂ ਕਿਰਤ ਬਣ ਜਾਂਦਾ ਹੈ। ਜਿਸਦੀ ਸੁਰਤ ਸਾਂਈ ਨਾਲ