ਸੁਰ ਹੋਈ ਰਹਿੰਦੀ ਹੈ ਤੇ ਜੋ 'ਸਰਬੱਤ ਦਾ ਭਲਾ ਕਰਨ ਵਿਚ ਦੇਹੀ ਨੂੰ ਸਫ਼ਲ ਕਰਦਾ ਹੈ ਉਸਦਾ ਆਇਆ ਸਫ਼ਲਾ ਹੈ।
40.
ਅਕਲ ਤੇ ਬੁੱਧਿ ਤੋਂ ਉਚੇਰੀ ‘ਸੁਤੇ ਸਿਧ ਦੀ ਸੋਝੀ' ਹੋ ਆਉਂਦੀ ਹੈ। ਆਪਾ ਇਸ ਜਗਤ ਦੇ ਮੂਲ ਨਾਲ ਹਰ ਵੇਲੇ ਇਕ ਸੁਰ ਹੋਇਆ ਰਹਿੰਦਾ ਹੈ, ਜਿਸਤੋਂ ਇਹ ਇਕ ਉੱਚਾ ਰਸ ਮਾਣਦਾ ਹੈ, ਜੋ ਰਸ ਕਿ ਪਸ਼ੂ ਬ੍ਰਿਤੀ ਦੇ ਰਸ ਨਾਲੋਂ ਬੀ ਤੇ ਮਨੁੱਖ ਬ੍ਰਿਤੀ ਦੇ ਮਨ ਅਰ ਦਿਮਾਗ ਦੇ ਰਸ ਕੋਲੋਂ ਬੀ ਉੱਚਾ ਹੁੰਦਾ ਹੈ ਤੇ ਓਹ ਆਪੇ ਵਿਚੋਂ ਆਉਂਦਾ ਹੈ।
41.
ਜੋ ਤੁਸੀਂ ਕਰਨੀ ਨਹੀਂ ਕਰਦੇ ਤਾਂ ਗੱਲਾਂ ਨਾਲ ਛਾਲਾਂ ਮਾਰਦੇ ਹੋ। ਮਨੁੱਖ ਪਸ਼ੂ ਹੈ, ਇਸਦੀ ਦੇਹ ਜਾਨਵਰਾਂ ਵਰਗੀ ਹੈ, ਇਸਦਾ ਜੰਮਣਾ, ਪਲਨਾ, ਖਾਣਾ, ਪੀਣਾ ਸਭ ਪਸ਼ੂਆਂ ਵਾਂਙੂ ਹਨ, ਦੇਹ ਹੁੰਦਿਆਂ ਇਹ ਖੇਡ ਜਾਰੀ ਰਹਿੰਦੀ ਹੈ। ਇਨ੍ਹਾਂ ਤੋਂ ਜੀਵ ਜਦ ਵੈਰਾਗ ਧਾਰਦਾ ਹੈ ਤੇ ਖਾਣਾ ਪੀਣਾ ਤੇ ਹੋਰ ਸਰੀਰਕ ਲੋੜਾਂ ਨੂੰ ਬਤਾਂ, ਹਠਾਂ, ਤਪਾਂ ਨਾਲ ਫ਼ਤਹ ਕਰਨ ਦੀ ਕਰਦਾ ਹੈ ਤਾਂ ਪੁੱਠਾ ਹੋ ਹੋ ਡਿਗਦਾ ਹੈ। ਏਹ ਸ਼ਰੀਰਕ ਲੋੜਾਂ ਹਨ, ਇਨ੍ਹਾਂ ਨੂੰ ਮਾਰਨਾ ਨਹੀਂ, ਸੰਜਮ ਵਿਚ ਕਰਨਾਂ ਹੈ। ਖਾਣ ਪੀਣ ਦੇ ਝਗੜਿਆਂ ਵਿਚ ਪੈਕੇ ਹੋਰ ਝੇੜੇ ਸੁਰਤ ਲਈ ਨਹੀਂ ਸਹੇੜਨੇ।
42.
ਸਾਡਾ ਸੁਭਾਵ ਜੋ ਜਾਨਵਰਾਂ ਨਾਲ ਸਾਂਝਾ ਹੈ ਇਕ ਮਾਨੋਂ ਖੱਟੇ ਦਾ ਬੂਟਾ ਹੈ ਉਸ ਪਰ ਜੋ ਬੁੱਧੀ ਤੇ ਸਿੱਧੀ ਦੀ ਤੱਕੀ ਹੁੰਦੀ ਹੈ ਉਹ ਦੇਉਤਾ ਸੁਭਾਵ ਦੀ ਪੇਉਂਦ ਲਗਦੀ ਹੈ, ਜਿਵੇਂ ਖੱਟੇ ਉਤੇ ਸੰਗਤਰੇ ਦੀ ਪੇਉਂਦ ਕਰੀਦੀ ਹੈ, ਇਸ ਤਰ੍ਹਾਂ ਜੋ ਖੱਟੇ ਦਾ ਮੂਲ ਪੇੜ ਹੈ, ਉਹ ਕੱਟੀਦਾ ਨਹੀਂ, ਉਹ ਹੇਠੋਂ ਰਸ ਲਿਆਉਂਦਾ ਤੇ ਪੇਉਂਦ ਨੂੰ ਦੇਂਦਾ ਹੈ, ਪੇਉਂਦ ਉਸ ਰਸ ਨੂੰ ਅੱਗੇ ਲਿਜਾਕੇ ਸੰਤਰੇ ਦਾ ਫਲ ਪੈਦਾ ਕਰਦੀ ਹੈ। ਹਾਂ ਜੇ ਖੱਟੇ ਦੀ ਕੋਈ ਟਾਹਣੀ ਫੁੱਟੇ ਤਾਂ ਉਹ ਕਟਦੇ ਰਹੀਦੀ ਹੈ। ਇਸ ਤਰ੍ਹਾਂ ਮਨੁੱਖ ਅਪਣੇ ਅੰਦਰਲੇ ਨੂੰ ਦੇਵ ਬਣਾ