46.
ਨਾਮ ਨਾਲ ਅਨੇਕ ਚਿੰਤਨ ਤੋਂ ਇਕ ਚਿੰਤਨ ਵਿਚ, ਹਾਂ ਇਕ ਵਯਾਪਕ ਜਯੋਤਿ ਦੇ ਚਿੰਤਨ ਵਿਚ ਆ ਜਾਈਦਾ ਹੈ। ਇਹ 'ਇਕ ਚਿੰਤਨ' ਜਿਉਂ ਜਿਉਂ ਵਧੇਗਾ, ਸੱਤਯਾ ਵਧੇਗੀ, ਦ੍ਰਿਸ਼ਟੀ ਖੁੱਲ੍ਹੇਗੀ, ਪ੍ਰਤੀਤ ਹੋਵੇਗਾ ਕਿ ਸਿਮਰਣ ਦੇ ਮੂਲ ਦਾ ਅਰਥ ਹੈ ਯਾਦ ਕਰਨਾ, ਪ੍ਰਸੰਨ ਹੋਣਾ, ਪਯਾਰ ਕਰਨਾ। ਸਿਮਰਣ ਦਾ ਫਲ ਹੈ, ਬ੍ਰਿਤੀ ਦਾ ਉਦੇ ਹੋਣਾ, ਸਿਮਰਦੇ ਹਾਂ ਸਾਂਈਂ ਨੂੰ, ਉਸ ਨਾਲ ਪਯਾਰ ਉਪਜਦਾ ਹੈ, ਓਹ ਅਨੰਦ ਸਰੂਪ ਹੈ ਉਸਨੂੰ ਪਯਾਰ- ਬ੍ਰਿਤੀ ਨਾਲ ਸਿਮਰਿਆਂ ਆਨੰਦ ਆਉਂਦਾ ਹੈ।
47.
ਫ਼ਕੀਰੀ ਹੈ ਮਨ ਦਾ ਮੁੰਨਣਾ ਨਾ ਕਿ ਸਰੀਰ ਦਾ। ਮਨ ਦੇ ਮੁੰਨੇ ਬਿਨਾਂ ਫ਼ਕੀਰੀ ਦੀ ਜੁਗਤਿ ਪ੍ਰਾਪਤ ਨਹੀਂ ਹੁੰਦੀ। ਮਨ ਦੇ ਮੁੰਨੇ ਜਾਣ ਦੀ ਜੁਗਤਿ ਇਹ ਹੈ ਕਿ ਇਸ ਨੂੰ ਕੱਟ ਕੇ ਗੁਰੂ ਦੇ ਅੱਗੇ ਧਰ ਦੇਵੇ, ਅਰਥਾਤ ਆਪਣੀ ਮਨ ਦੀ ਮੱਤ ਤਾਂ ਸਾਰੀ ਤਿਆਗ ਦੇਵੇ ਤੇ ਗੁਰੂ ਦੀ ਮੱਤ ਨੂੰ ਆਪਣੀ ਬਣਾ ਲਵੇ।
48.
ਇਹੋ ਪੁਰਖ ਬੈਰਾਗੀ ਹੁੰਦਾ ਹੈ ਤੇ ਇਹੋ ਗੁਰੂ ਦੇ ਵਚਨਾਂ ਦਾ ਪਰਖਣਹਾਰ ਹੁੰਦਾ ਹੈ। ਗੁਰੂ ਦੀ ਮੱਤ ਤੇ ਟੁਰਕੇ ਜਦ ਉਹ ਆਪ ਸੁਖੀ ਹੋ ਜਾਂਦਾ ਹੈ ਤਾਂ ਹੋਰਨਾਂ ਲਈ ਬੀ ਸੁਖਦਾਈ ਹੋ ਜਾਂਦਾ ਹੈ। ਉਸ ਦੀ ਪਰਖਣਾ ਵਿਚ ਇਹ ਗੱਲ ਆ ਜਾਂਦੀ ਹੈ ਕਿ ਗੁਰੂ ਦੀ ਮੱਤ ਸਚ ਮੁੰਚ ਉੱਚੀ ਸ਼ੈ ਹੈ। ਫਿਰ ਉਹ ਗੁਰੂ ਮੱਤ ਪਰ ਟੁਰ ਕੇ, ਪਰਖਣਾ ਨਾਲ ਨਿਸਚੇ ਕਰਕੇ ਕਿ ਮੈਂ ਠੀਕ ਰਾਹੋ ਟੁਰ ਰਿਹਾ ਹਾਂ, ਗੁਰਮੁਖ ਹੋ ਜਾਂਦਾ ਹੈ। ਪਰ ਐਸਾ ਗੁਰਮੁਖ ਮਨ ਨੂੰ ਜਿੱਤ ਲੈਣ ਵਾਲਾ ਵਿਹਲਾ ਹੁੰਦਾ ਹੈ। ਗੁਰਮੁਖ ਆਪਣੀ ਹਉਂ ਤੇ ਖ਼ੁਦਗਰਜ਼ੀ ਦੇ ਭਰੇ 'ਮੈਂ' 'ਮੇਰੀ' ਵਾਲੇ ਵਿਤਕਰੇ ਵਾਲੇ ਰਸਾਂ ਤੋਂ ਉੱਚਾ ਹੋ ਜਾਂਦਾ ਹੈ।
49.
ਅਗਯਾਨ ਹਨੇਰਾ। ਗਯਾਨ ਚਾਨਣਾ ਹੈ, ਸੋ ਫ਼ਕੀਰ ਦਿਨ ਰਾਤ ਹਿਰਦੇ ਵਿਚ ਟਿਕੇ ਰਹਿਣ ਵਾਲਾ ਪੂਰਨ ਗਯਾਨ ਪੈਦਾ ਕਰੇ। ਅਗ, ਪੌਣ, ਪਾਣੀ ਦੇ ਜੋਰਾਂ ਹੇਠ ਧਰਤੀ ਉਤੇ ਬ੍ਰਿਛ ਵਾਂਙੂ ਉੱਗ ਕੇ ਖੜੇ ਰਹਿਣ ਤੇ ਸਹਿਨ