Back ArrowLogo
Info
Profile

56.

ਜਦੋਂ ਮਨ 'ਬੱਝ' ਦੇ ਘਰ ਜਾਂਦਾ ਹੈ ਤਦੋਂ ਪਹਿਲਾਂ ਕੋਈ ਕਾਰਣ ਵਰਤਦਾ ਹੈ। ਉਹ ਕਾਰਣ ਲੱਭੀਏ, ਉਸ ਕਾਰਣ ਦਾ ਹੀਜ ਪਿਆਜ ਫੋਲੀਏ ਤੇ ਪੜਤਾਲੀਏ। ਫੇਰ ਉਸਨੂੰ ਵੀਚਾਰ ਦੇ ਤੱਕੜ ਤੇ ਤੋਲੀਏ। ਠੀਕ ਤਰ੍ਹਾਂ ਤੋਲ ਚੁਕਿਆਂ ਹੀ ਕਈ ਵੇਰ ਬੱਝ ਦੂਰ ਹੋ ਜਾਂਦੀ ਹੈ। ਫੇਰ ਕੋਈ ਕਾਰਣ ਅਰੀਮ ਦਾ ਹੁੰਦਾ ਹੈ, ਪਰ ਹੁੰਦਾ ਅੰਦਰ ਹੀ ਹੈ। ਆਪਣੇ ਹੀ ਫੇੜਿਆਂ ਦੇ-ਕੋਈ ਭੁੱਲ ਗਏ, ਲੁਕ ਗਏ ਪਰ ਕੀਤੇ ਕਰਮਾਂ ਦੇ-ਨਿਸ਼ਾਨ ਅੰਦਰ ਹੁੰਦੇ ਹਨ, ਜੋ ਉਂਗਰ ਉਂਗਰ ਕੇ ਤੰਗ ਕਰਦੇ ਹਨ। ਕੀਤੇ ਕਰਮਾਂ ਦਾ ਹੀ ਦੁਖ ਸੁਖ ਹੁੰਦਾ ਹੈ, ਚਾਹੇ ਅਜ ਦੇ ਚਾਹੇ ਕਲ ਦੇ ਤੇ ਚਾਹੇ ਪਿਛਲੇ ਪਿਛਲੇਰੇ। ਏਦਾ ਦਾਰੂ ਹੈ ਨਾਮ, ਕੀਰਤਨ, ਬਾਣੀ ਦਾ ਪਾਠ, ਅਰਦਾਸ, ਸਤਿਸੰਗ, ਦਾਨ ਇਸ਼ਨਾਨ, ਸੁਹਣੇ ਸੁਹਾਵੇ ਨਦੀਆਂ, ਬਨਾਂ, ਨਹਿਰਾਂ, ਪਹਾੜਾਂ ਦੇ ਕੁਦਰਤੀ ਦਰਸ਼ਨ, ਅੰਮ੍ਰਿਤ ਵੇਲੇ ਦੇ ਨਾਦ, ਪੰਛੀਆਂ ਦੇ ਉਮਾਹ ਤੇ ਉਨ੍ਹਾਂ ਦੇ ਮਿੱਠੇ ਮਿੱਠੇ ਇਕ ਦੋ ਤ੍ਰੈ ਸੁਰੇ ਰਾਗ, ਇਸ਼ਨਾਨ। ਹਾਂ ਨਾਮ ਬਾਣੀ ਦਾ ਅਭਿਆਸ ਅਤੇ ਕਿਸੇ ਕੁਦਰਤੀ ਸੁੰਦਰਤਾ ਤੇ ਕੁਦਰਤ ਦੇ ਚਾਉ ਉਮਾਹ ਦੇ ਖੇੜੇ ਦੀ ਛੁਹ ਲੈਕੇ ਖਿੜ ਜਾਣਾ।

57.

ਤੂੰ ਕਿਤੋਂ ਅਨਾਦਰ ਲਿਆ ਹੈ। ਓਥੇ ਤੂੰ ਅਗੋਂ ਅਨਾਦਰ ਨਹੀਂ ਕੀਤਾ, ਪਰ 'ਹੋਊ ਪਰੇ' ਬੀ ਨਹੀਂ ਕਰ ਸਕਿਆ, ਸੋ ਤੇਰੇ ਅੰਦਰ 'ਨਾ ਜਰੀ ਜਾ ਸਕਣ ਵਾਲੀ ਤੇ 'ਨਾ ਸੁੱਟੀ ਜਾ ਸਕਣ ਵਾਲੀ’ ਨਿਜ ਅਪਮਾਨ ਦੀ ਪੀੜਾ ਨੱਪੀ ਗਈ ਹੈ। ਫੇਰ ਤੇਰੇ ਮਨ ਨੇ ਇਸ 'ਕਾਰਣ ਵਲ’ ਰੁਖ ਨਹੀਂ ਕੀਤਾ ਤੇ ਚੇਤੇ ਨੇ ਸਹਾਯਤਾ ਨਹੀਂ ਕੀਤੀ। ਸੋ ਮਲਕੜੇ ਤੇਰੇ ਨਾਮ ਵਾਲੀ ਖਿੜੀ ਸੁਰਤ ਦਬ ਗਈ ਹੈ ਤੇ ਨਾਲੇ ਹੀ ਖੇੜਾ ਟੁਰ ਗਿਆ ਹੈ।

58.

ਤੂੰ ਦੁੱਖ ਕਿਉਂ ਮੰਨਿਆ। ਦੁਖ ਅੰਦਰ ਵੜਿਆ ਤਾਂ ‘ਬੱਝ’ ਪਈ, ‘ਬੱਝ’ ਪਈ ਤਾਂ ਨਾਮ ਗਿਆ, ਨਾਮ ਗਿਆ ਤਾਂ ਖੇੜਾ ਗਿਆ, ਖੇੜਾ ਗਿਆ ਤਾਂ ਜੀਵਨ ਕੀ ਰਹਿ ਗਿਆ? ਨਿਰਾ ਬਲਣਾ। ਜਿਵੇਂ ਚੁਲ੍ਹੇ ਵਿਚ ਬਾਲਣ ਦੇ

22 / 57
Previous
Next