Back ArrowLogo
Info
Profile

ਬੈਠਾ ਰਹੁ, ਸਾਈਂ ਨਾਲੋਂ ਸਾਕਤ ਤਾਂ ਨਾ ਹੋਵੇਂਗਾ, ਇਕ ਸ਼ੈ ਤੇ ਅਮੋਲਕ ਸ਼ੈ ਤਾਂ ਪੱਲੇ ਰਹਿ ਜਾਏਗੀ ਨਾ।

65.

ਪਹਿਲਾਂ ਸਤਿਗੁਰ ਮਿਲੇ, ਫਿਰ ਸ਼ੱਕ ਸ਼ੁ ਭੇ ਦੂਰ ਹੋਣ, ਮਨ ਧਾਂਵਦੇ ਨੂੰ ਬੰਨ੍ਹ ਬੰਨ੍ਹ ਰਖੀਏ ਤੇ ਮਨ ਦੇ ਵਿਚ ਹੀ ਮਨ ਨਾਲ ਪਰਚਾ ਪਾਈਏ ਕਿ ਮਨ ਨਾਮ ਜਪੇ, ਅਰਥਾਤ ਨਾਮ ਜਪਦਿਆਂ ਜੇ ਮਨ ਭੱਜੇ ਤਾਂ ਮਨ ਹੀ ਹੋਵੇ ਰੋਕਣ ਵਾਲਾ। ਜੇ ਮਨ ਟਿਕੇ ਤਾਂ ਮਨ ਹੀ ਹੋਵੇ ਪਤੀਜਕੇ ਸੁਖੀ ਹੋਣ ਵਾਲਾ, ਫੇਰ ਅੰਮ੍ਰਿਤ ਦੇਂਦਾ ਹੈ। ਉਹ ਇਸ ਤਰ੍ਹਾਂ ਕਿ ਸਹਿਜ ਦੀ ਸਮਾਧੀ ਲਗ ਜਾਂਦੀ ਹੈ ਜੋ ਰਸ ਰੂਪ ਹੁੰਦੀ ਹੈ। ਹਠ ਦੀ ਸਮਾਧੀ ਨਹੀਂ ਪਰ ਸਹਿਜ ਦੀ ਸਮਾਧੀ, ਅਰਥਾਤ ਉਠਦੇ ਬਹਿੰਦੇ ਟੁਰਦੇ ਫਿਰਦੇ ਗ੍ਰਿਹਸਤ ਦੇ ਵਿਚ ਹੀ ਮਨ ਸੁਤੇ ਸਿਧ ਸਾਈਂ ਵਿਚ ਲਿਵ ਲਾਈ ਰੱਖੇ ਤੇ ਆਤਮ ਖੇੜੇ ਵਿਚ ਰਹੇ।

66.

ਕਈ ਲੋਕ ਫਿਰ ਪੈਸਿਆਂ ਤੋਂ ਬੁਲਾਰੇ ਚੇਲੇ ਰਖਦੇ ਹਨ ਜੋ ਲੋਕਾਂ ਵਿਚ ਕਰਾਮਾਤਾਂ ਦਾ ਰੌਲਾ ਪਾਉਂਦੇ ਹਨ ਤੇ ਭੋਲੇ ਲੋਕਾਂ ਨੂੰ ਫਸਾਉਂਦੇ ਹਨ। ਅਤੇ ਕਈ ਵੇਰ ਜੋਗੀਆਂ ਦੇ ਉਪਰ ਦੱਸੇ ਕਪਟ ਵਾਂਙੂ ਕਈ ਤਰ੍ਹਾਂ ਦੀਆਂ ਬਨਾਵਟਾਂ ਤੇ ਓਹ ਗਲਾਂ ਵਰਤਦੇ ਹਨ ਜੋ ਜਾਦੂ ਦੇ ਤਮਾਸ਼ਿਆਂ ਵਾਲੇ ਹਥ ਨਾਟਕਾਂ ਤੇ ਚਲਾਕੀਆਂ ਨਾਲ ਕਰਕੇ ਦਿਖਾਲਦੇ ਹਨ। ਮਾਯਾ ਡਾਢੀ ਹੈ, ਮੋਖ ਦੀ ਇੱਛਾ ਵਾਲੇ ਸਾਧਕ, ਸੰਤ, ਜੱਗਯਾਸੂ, ਮਹਾਤਮਾ ਕਦੇ ਏਸ ਰਸਤੇ ਨਾ ਪੈਣ। ਸਾਈਂ ਨਾਲ ਲਿਵ ਲੱਗੇ, ਜੀਵਨ ਦੇ ਅਮਲ ਸਚ ਪਰ ਟਿਕਣ, ਫਿਰ ਜੋ ਕਰਤਾਰ ਕਰੇ ਸੌ ਹੋਵੇ। ਸਾਧਕ ਪੁਰਖ ਅਪਣੇ ਨਾਮ ਰੰਗ ਵਿਚ ਰਹੇ, ਕਿਸੇ ਦੇ ਭਲੇ ਲਈ ਕਰਤਾਰ ਆਪ ਇਸ ਵਿਚ ਹੋਕੇ ਕੁਛ ਕੌਤਕ ਕਰੇ ਤਾਂ ਹੰਕਾਰ ਨਾ ਕਰੇ, ਸਗੋਂ ਡਰੇ ਕਿ ਇਹ ਕੌਤਕ ਕਿਤੇ ਮੈਨੂੰ ਹੋਰ ਵਡੀ ਹਉਮੈਂ ਵਿਚ ਨਾ ਫਸਾ ਦੇਵੇ। ਆਪ ਨਾਮ ਜਪੇ। ਜੋ ਹੋਰਨਾਂ ਨੂੰ ਜਪਾਵੇ ਤਾਂ ਹੁਕਮ ਸਮਝਕੇ, ਹੁਕਮ ਹੋਣ ਤੇ ਜਪਾਵੇ, ਕਰਾਮਾਤ ਦੀ ਇੱਛਾ ਵਿਚ ਕਿ ਦਿਖਾਵੇ ਵਿਚ ਕਦੇ ਨਾ ਪਏ। ਜਗਤ ਵਿਚ ਜੋਗੀਆਂ ਦੇ ਉਪਰ ਕਹੇ ਹਾਲ ਵਾਂਙੂ ਅਜਕਲ ਬੀ ਕਈ ਪਖੰਡ ਹੋ ਰਹੇ ਹਨ, ਜੱਗਯਾਸੂਆਂ ਨੂੰ ਸਮਝਕੇ ਟੁਰਨਾ ਚਾਹੀਏ।

27 / 57
Previous
Next