Back ArrowLogo
Info
Profile

67.

ਇਹ ਪੂਰਨ ਅਨਭਉ ਹੈ, ਜਦੋਂ ਦਿੱਸਦੇ ਵੱਸਦੇ ਜਗਤ ਤੋਂ ਧਿਆਨ ਉੱਠਕੇ ਵਿਸਮਾਦ ਦੇ ਘਰ ਚੜ੍ਹਦਾ ਹੈ, ਆਪਾ ਆਪੇ ਵਿਚ ਆਉਂਦਾ, ਲੀਨ ਹੁੰਦਾ ਤੇ ਆਪੇ ਵਿਚ ਜਗਾਦਾ ਹੈ; ਝਲਕਾ ਅਨੰਤ ਅਪਾਰ ਦਾ ਵਜਦਾ ਹੈ, ਤਦੋਂ ਹੱਦਾਂ ਬੰਨੇ ਹੇਠ ਰਹਿ ਜਾਂਦੇ ਹਨ। ਇਹ ਝਲਕਾ ਮਨ ਪਰ ਇਕ ਅਸਰ ਛਡ ਜਾਦਾ ਹੈ, ਜਿਸ ਨਾਲ ਟੁਰਦੇ, ਫਿਰਦੇ, ਵਸਦੇ ਜਗਤ ਵਿਚ ਵਾਹਿਗੁਰੂ, ਕਰਤਾਰ, ਨਿਰੰਕਾਰ, ਧੰਨ ਨਿਰੰਕਾਰ ਦਾ ਜਲਵਾ ਆਪਾ ਅਨਭਉ ਕਰਾਉਂਦਾ ਰਹਿੰਦਾ ਹੈ। ਫੇਰ ਜੀਵ ਦਿੱਸਦੇ ਨੂੰ ਵੇਖਕੇ ਭੁੱਲਦਾ ਨਹੀ, ਦਿੱਸਦਾ ਹੈ, ਵਿੱਚ ਵਸਦਾ ਕਰਤਾਰ ਦਿੱਸਦਾ ਹੈ। 'ਇਹ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ' ਤੇ ਦੇਖਣਹਾਰ ਉਸ 'ਵਿਚ ਵਸਦੇ' ਪਿਆਰ ਤੋਂ ਬਲਿਹਾਰ ਹੁੰਦਾ ਹੈ : 'ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ॥

68.

ਇੰਦ੍ਰਿਆਂ ਨੂੰ ਵਿਕਾਰਾਂ ਤੋਂ ਰੋਕਣਾ ਹੈ, ਮਨ ਨੂੰ ਨੀਵਿਆਂ ਖਿਆਲਾਂ ਵਿਚ ਨਹੀਂ ਜਾਣ ਦੇਣਾ। ਸਭ ਅਵਗੁਣ ਤਿਆਗਣੇ ਤੇ ਸ਼ੁਭ ਗੁਣ ਧਾਰਨੇ ਹਨ, ਪਰ ਇਕ ਪਤੀ ਪਰਮੇਸ਼ਰ ਦਾ ਮਨ ਵਿਚ ਧਵਾ ਬੰਨ੍ਹਕੇ ਉਸ ਨਾਲ ਪ੍ਰੇਮ ਕਰਨਾ ਹੈ। ਪ੍ਰੋਜਨ ਬੁੱਧੀ ਨੂੰ ਨਿਰਮਲ ਕਰਨੇ ਦਾ ਹੈ, ਬੁੱਧੀ ਦੀ ਨਿਰਮਲਤਾ ਲਈ ਵੈਰਾਗ ਵਿਵੇਕ ਵਰਤਣੇ ਹਨ। ਮਨ ਉਤੇ ਇਸ ਨਿਰਮਲ ਬੁਧਿ ਦਾ ਚਰਾਗ਼ ਰੌਸ਼ਨ ਕਰਕੇ ਇਸ ਦੇ ਕੁੰਡੇ ਹੇਠ ਮਨ ਨੂੰ ਟੋਰਨਾ ਹੈ। ਐਸੇ ਪ੍ਰਬੁਧ ਹੋਏ ਮਨ ਦੇ ਵੱਸ ਵਿਚ ਇੰਦਰਿਆਂ ਨੂੰ ਟੋਰਨਾ ਹੈ, ਪਰ ਅੰਦਰ ਜੋ ਸਾਡੇ ਆਤਮਾਂ ਵਿਚ ਪ੍ਰਿਯ ਸਰੂਪਤਾ ਦੀ ਅੰਸ਼ ਹੈ, ਪ੍ਰੇਮ ਹੈ, ਉਸਨੂੰ ਬੀ ਵਰਤਣਾ ਹੈ, ਉਸਨੂੰ ਮਾਰਨਾ ਨਹੀਂ। ਉਸ ਨਾਲ ਮਨ ਦੇ ਰੁਖ਼ ਨੂੰ ਉਪਰਲੇ ਪਾਸੇ ਵਲ ਲਗੇ ਰਹਿਣ ਵਾਲਾ ਬਨਾਉਂਣਾ ਹੈ ਤੇ ਬੁੱਧੀ ਦਾ ਅਲੰਬ ਲੱਭਕੇ ਉਸਨੂੰ ਜੱਫਾ ਮਾਰਨਾ ਹੈ। ਬੁੱਧੀ ਨੇ ਜਦ ਨਿਸਚੇ ਕਰ ਲਿਆ ਕਿ ਜਗਤ ਦਾ ਮੂਲ ਮਾਲਕ ਪਾਲਕ ਇਕ ਅਕਾਲ ਪੁਰਖ ਹੈ ਤਾਂ ਹੁਣ ਉਸਦਾ ਅਲੰਬ ਇਹ 'ਏਕੰਕਾਰ' ਹੈ ਅਰਥਾਤ ਅਕਾਲ ਪੁਰਖ ਹੈ। ਜਦੋਂ ਮਨ ਬੁੱਧੀ ਵਾਹਿਗੁਰੂ ਵਿਚ ਰਾਗ ਕਰਕੇ, ਅਰਥਾਤ ਉਸਨੂੰ ਅਪਣਾ ਆਲੰਬ ਬਣਾਕੇ ਉਸ ਨਾਲ ਲਗਾਤਾਰੀ ਲਗਾਉ ਪਾ ਲੈਣਗੇ ਤਾਂ ਉਨ੍ਹਾਂ ਵਿਚ ਵਾਹਿਗੁਰੂ ਤੇ ਵਾਹਿਗੁਰੂ ਵਿਚ ਓਹ

28 / 57
Previous
Next