ਗੁਆਚਣੋਂ ਤਾਂ ਬਚ ਰਹਿੰਦਾ ਹੈ, ਨਾ ਸਹੀ ਪਾਰ ਉਤਾਰਾ, ਬੰਦਾ ਡੁਬਦਾ ਤਾਂ ਨਹੀਂ। ਇਹ ਜਿਹੜਾ ਪੜ੍ਹ ਗੁੜ੍ਹ, ਸਮਝ ਬੁੱਝ ਕੇ ਫੇਰ ਮਨ ਦੀਆਂ ਆਸਾਂ ਤ੍ਰਿਸ਼ਨਾਂ ਦੇ ਮਗਰ ਉੱਠ ਭੱਜਣਾ ਹੈ, ਵਿਸ਼ੇ ਵਿਕਾਰਾਂ ਦੇ ਹਥ ਵਿਕੇ ਰਹਿਣਾ ਹੈ, ਇਹ ਤਾਂ ਮਨੁੱਖ ਹੋਕੇ ਬੈਲ ਦਾ ਜੀਵਨ ਹੈ, ਵਿਕਾਰਾਂ ਦੇ ਹੱਥ ਰੱਸੀ ਹੈ ਤੇ ਸਾਡੇ ਮਨ ਨੂੰ ਨੱਥ ਪਾਈ ਹੈ।
82.
ਇਕ ਸਾਈਂ ਤੋਂ ਜੁ ਮੰਗਿਆ, ਹੁਣ ਕਿਸੇ ਹੋਰਸ ਤੋਂ ਕਾਸਨੂੰ ਮੰਗਣਾ ਹੋਇਆ?
83.
ਗੁਰੂ ਜੀ: ਕੀ ਤੂੰ ਪਰਮੇਸ਼ਰ ਨੂੰ ਜਾਣਿਆ ਹੈ?
ਝੰਡਾ: (ਕੁਛ ਹਰਿਆਨ ਹੋਕੇ) ਜੀਉ! ਜਾਣਿਆਂ ਹੈ ਤਾਂ ਸਤਿਸੰਗ ਵਲ ਚਿਤ ਨੂੰ ਰੁਚੀ ਰਹਿੰਦੀ ਹੈ।
ਗੁਰੂ ਜੀ: ਜੇ ਜਾਣਿਆਂ ਹੈ ਤਾਂ ਵਿਆਕੁਲ ਕਾਸ ਨੂੰ ਹੋਇਆ ਕਰਦਾ ਹੈਂ? ਵਿਆਕੁਲਤਾ ਤਾਂ ਨਾ ਜਾਣਨੇ ਦੀ ਨਿਸ਼ਾਨੀ ਹੈ। ਜਿਸ ਜਾਤਾ ਹੈ ਉਹ ਕਿਉਂ ਘਾਬਰਦਾ ਹੈ?
ਜਿਸ ਘਟ ਵਿਚ ਪਰਮੇਸ਼ੁਰ ਦੀ ਜਾਣ ਆਈ ਹੈ, ਉਥੇ ਫੇਰ ਘਬਰਾ ਨਹੀਂ। ਉਹ ਜੋਤਿ ਸਰੂਪ ਹੈ, ਗਿਆਨ ਸਰੂਪ ਹੈ।
84.
ਜਦੋਂ ਤੂੰ ਸਵੇਰੇ ਉੱਠਕੇ ਮਨ ਦੀਆਂ ਦੌੜਾਂ ਨੂੰ ਠੱਲ੍ਹਦਾ ਹੈਂ, ਭਗਵੰਤ ਵੱਲੇ ਖਿਆਲ ਨੂੰ ਮੋੜਦਾ ਹੈਂ, ਤਦੋਂ ਤਾਂ ਉਸ ਵਲ ਧਿਆਨ ਪੈਂਦਾ ਹੈ, ਪਰ ਜਦੋਂ ਕੰਮ ਕਾਜ ਵਿਚ ਮਗਨ ਹੁੰਦਾ ਹੈਂ, ਸਾਰਾ ਦਿਨ, ਤਦੋਂ ਮਨ ਉਸ ਕੰਮ ਵਿਚ ਹੁੰਦਾ ਹੈ ਮਗਨ, ਤਦੋਂ ਤੂੰ ਕੰਮ ਕਾਜ ਨੂੰ ਜਾਣਦਾ ਹੈਂ, ਭਗਵੰਤ ਨੂੰ ਨਹੀਂ ਜਾਣਦਾ।
85.
ਨਿਰਾਸ ਬੀ ਨਾ ਹੋ, ਜੋ ਤੈਨੂੰ ਲਗਨ ਲੱਗੀ ਹੈ, ਜੋ ਤੈਨੂੰ ਭਗਵੰਤ ਦੇ ਮਿਲਾਪ ਦੀ ਤ੍ਰਿਖਾ ਹੈ ਸੋ ਭੀ ਧੰਨਤਾ ਜੋਗ ਹੈ, ਉਸੇ ਨੇ ਮਿਲਾਉਣਾ ਹੈ। ਜਿਸਦੇ