Back ArrowLogo
Info
Profile

ਅੰਦਰ ਦਰਸ਼ਨ ਦੀ ਸਿੱਕ ਨਹੀਂ, ਤਾਂਘ ਨਹੀਂ, ਉਹ ਤਾਂ ਮੁਰਦੇ ਸਾਮਾਨ ਹੈ। ਮੁਰਦੇ ਨੂੰ ਮਿਲਾਪ ਦੇ ਕੋਈ ਅਰਥ ਨਹੀਂ ਹੁੰਦੇ।

86.

ਸਾਡੇ ਸਾਰੇ ਅੰਤ ਵਾਲਿਆਂ ਦਾ ਕਾਲ (ਸਮਾਂ) ਛਿਨ ਛਿਨ ਕਰਕੇ ਲੰਘਦਾ ਹੈ, ਜੋ ਅਸੀਂ ਛਿਨ ਛਿਨ ਸੰਭਾਲ ਕਰੀਏ ਤਾਂ ਹਰ ਛਿਨ ਸੰਭਾਲਦਿਆਂ ਸਾਰੀਆਂ ਛਿਨਾਂ ਦੀ ਇਕ ਮਾਨੋ ਲੜੀ ਜੇਹੀ ਬਣ ਜਾਏਗੀ। ਇਸਨੂੰ ਕਹਾਂਗੇ 'ਸੰਭਾਲ ਦੀ ਲੜੀ'। ਇਹ ਲੜੀ ਇਕ ਤਰ੍ਹਾਂ ਦੀ ਲਗਾਤਾਰ ਹੋ ਜਾਏਗੀ; ਮਾਨੋਂ ਅਸਾਂ ਕਲ ਦੀ ਹਰ ਛਿਨ ਨੂੰ ਸੰਭਾਲ ਕੇ ਆਪਣੇ ਤੇ ਅਨੰਤ ਦੇ ਵਿਚਾਲੇ ਕਾਲ ਦੀ ਨਦੀ ਉੱਤੇ ਇਕ ਪੁਲ ਬੰਨ੍ਹ ਲਿਆ ਤੇ ਇਸ ਵਿੱਥ ਨੂੰ ਮਾਨੋਂ ਦੂਰ ਕਰ ਲਿਆ ਹੈ।

87.

ਇਸ ਲਗਾਤਾਰ ਹੋਂਦ ਦੇ ਅੰਦਰ ਅਭਿਆਸ ਕਰੋ, 'ਕਰਤਾਰ ਹੈ`, 'ਮੇਰੇ ਅੰਦਰ ਹੈ', 'ਹੈ' 'ਹੈ' ਚਿੰਤਨ ਕਰਦਿਆਂ, ਚੇਤੇ ਵਿਚ 'ਹੈ' ਵੱਸ ਜਾਏਗੀ। ਫਿਰ ਚੇਤੇ ਵਿਚ ਰਖੀ ਗਲ ਧੁਰ ਅੰਦਰਲੇ ਚਿੱਤ ਵਿਚ ਉਤਰ ਜਾਏਗੀ। ਕੋਈ ਦਿਨ ਐਸਾ ਆਵੇਗਾ ਕਿ ਇਹ ਪ੍ਰਵਾਹ ਲਗਾਤਾਰੀ ਹੋ ਜਾਏਗਾ, ਸੁਭਾਵਕ ਹੋ ਜਾਏਗਾ, ਸੁਤੇ ਸਿੱਧ ਟੁਰਦਾ ਰਹੇਗਾ, ਤਦੋਂ ਸਮਝੀ ਕਿ ਪਰਮੇਸ਼ਰ ਨੂੰ ਕੁਛ ਜਣਿਆ ਹੈ।

88.

ਗੁਰੂ ਜੀ-ਕਦੇ ਮੁੰਡੇ ਪੜ੍ਹਦੇ ਡਿੱਠੇ ਨੀ। ਇਕ ਇਕ ਪਦ ਨੂੰ ਕਿੰਨੀ ਕਿੰਨੀ ਵਾਰੀ ਘੋਖਦੇ ਹਨ। ਘੋਖਦਿਆਂ ਘੋਖਦਿਆਂ ਉਹ ਪਦ, ਉਸ ਦਾ ਅਰਥ ਉਨ੍ਹਾਂ ਦੇ ਚੇਤੇ ਵਿਚ ਬੈਠਦਾ, ਹੇਠਾਂ ਚਿਤ ਵਿਚ ਲਹਿ ਜਾਂਦਾ ਹੈ, ਫਿਰ ਕਦੇ ਨਹੀਂ ਭੁੱਲਦਾ, ਸੋ ਕਿਸੇ ਗਲ ਨੂੰ ਘੜੀ ਮੁੜੀ ਚੇਤੇ ਵਿਚ ਵਸਾਉਂਦਿਆਂ ਉਹ ਅੰਦਰ ਘਟ ਵਿਚ, ਦਿਲ ਦੇ ਹੇਠਲੇ ਪਰਤ ਵਿਚ ਬੈਠ ਕੇ ਪੱਕੀ ਹੋ ਜਾਂਦੀ ਹੈ, ਉਹੋ ਸਾਡਾ ਗਿਆਨ ਹੈ ਤੇ ਉਹੋ ਸੁਖ ਦੇਂਦਾ ਹੈ। ਸੋ ਜੋ ਗੱਲ ਇਕੋ ਵਾਰੀ ਸੁਣਕੇ ਚੇਤੇ ਵਿਚ ਨਹੀਂ ਵੱਸ ਜਾਂਦੀ ਉਸਨੂੰ ਜੀਭ ਨਾਲ ਦੁਹਰਾਈਦਾ ਹੈ, ਘੜੀ ਮੁੜੀ ਉਚਾਰੀਦਾ ਹੈ, ਰਟਨ ਕਰੀਦਾ ਹੈ, ਉਹ ਫਿਰ ਚੇਤੇ ਵਿਚ

35 / 57
Previous
Next