ਹੋਏ ਨਾਉਂ ਦਾ ਜੋ ਕਦੇ ਪ੍ਰਸਿੱਧ ਨਹੀਂ ਸੀ ਤੇ ਫੇਰ ਪ੍ਰਸਿੱਧ ਹੋਕੇ ਲੋਕਾਂ ਦੇ ਦਿਲਾਂ ਤੋਂ ਲਹਿ ਗਿਆ, ਜਸ ਦੇਣ ਵਾਲੇ ਜਸ ਮੋੜਕੇ ਲੈ ਗਏ, ਅਭੈ ਪਦ ਵਾਲੇ ਦਾ ਕੀ ਘਟਿਆ। ਜੀਉ ਨਾ ਮਰੇਗਾ, ਨਾ ਕਸ਼ਟ ਪਾਏਗਾ, ਨਾ ਅਪਕੀਰਤੀ ਨਾਲ ਉਦਾਸ ਹੋਵੇਗਾ।
104.
ਜਿੱਥੇ 'ਨਾਮ' ਹੈ ਉਥੇ ਅਦਬ ਕਰਿਆ ਕਰ।
105.
ਨਾਮ ਜਪੁ। ਨਾਮ ਸਿਮਰ, ਨਾਮ ਧਯਾਉ, ਨਾਮ ਵਿਚ ਖੇਡ, ਇੱਲਤਾਂ ਛੱਡ ਦੇਹ।
106.
ਹੈਂਕੜ ਵਾਲੇ ਜ਼ੋਰ ਵਾਲੇ ਨਹੀਂ ਹੁੰਦੇ, ਜ਼ੋਰ ਅੰਦਰਲੇ 'ਟਿਕਾਉ' ਤੋਂ 'ਸੱਤ' ਦੀ ਦ੍ਰਿੜ੍ਹਤਾ ਪਰ ਹੁੰਦਾ ਹੈ। ਡਰ ਜਾਣਾ ਬੀ ਕਮਜ਼ੋਰੀ ਹੈ, ਪਰ ਡਰਾਉਣਾ ਵੀ ਦਲੀਲ ਕਮਜ਼ੋਰੀ ਦੀ ਹੈ। ਬੜੇ ਬੜੇ ਪਾਤਸ਼ਾਹ ਜੋ ਜ਼ੋਰ ਜ਼ੁਲਮ ਕਰਦੇ ਹਨ ਡਰਦੇ ਮਾਰੇ ਕਰਦੇ ਹਨ ਕਿ ਮਤਾਂ ਸਾਨੂੰ ਕੋਈ ਮਾਰ ਨਾ ਸੁੱਟੇ। ਨਿਰਭੈ ਹੋਣਾ, ਅਭੈ ਪਦ ਤੇ ਟਿਕਣਾ, ਨਾ ਡਰਣਾ ਨਾ ਡਰਾਉਣਾ ਇਹ ਤਾਕਤ ਹੈ ਜੋ ਸਰੀਰ, ਮਨ ਤੇ ਆਤਮਾ ਦੇ ਬਲੀ ਹੋਣ ਦੀ ਦਲੀਲ ਹੈ।
107.
ਮਨ ਮੰਨੇ ਨਾ ਤਾਂ ਮਨ ਟਿਕੇ ਕਿਵੇਂ? ਟਿਕੇ ਨਾ ਤਾਂ ਉੱਚਾ ਕਿਵੇਂ ਹੋਵੇ? ਉੱਚਾ ਨਾ ਹੋਵੇ ਤਾਂ ਸਾਈਂ ਤਾਰ ਨਾਲ ਸੁਰ ਹੋਵੇ ਕਿਵੇਂ? ਜੀਉਂਦੀ ਤਾਰ ਨਾਲ ਨਾ ਸੁਰ ਹੋਵੇ ਤਾਂ ਆਪ ਜੀਵੇ ਕਿਵੇਂ? ਜੇ ਜੀਵੇ ਨਾ ਉਹ ਪਰਮ ਪਰਮਾਰਥ ਪਾਵੇ ਕਿਵੇਂ?