Back ArrowLogo
Info
Profile

108.

ਨਾਮ ਤੋਂ ਪਹਿਲੇ ‘ਨਾਮੀ' ਹੈ ਇਹ ਨਿਸ਼ਚਾ ਧਾਰੋ। ਖਯਾਲ ਕਰੋ ਕਿ 'ਨਾਮੀ ਹੈ'। ਇਸ ਦਿਸਦੇ ਤੇ ਵੱਸਦੇ ਸੰਸਾਰ ਵਿਚ ਇਸਦਾ ਮਾਲਕ ਤੇ ਪਾਲਕ ਵਸਦਾ ਹੈ, ਉਹ ਇਸ ਵਿਚ ਹੈ, ਪਰ ਦਿੱਸਦਾ ਨਹੀਂ। ਉਸਦਾ ਰੂਪ ਰੇਖ ਰੰਗ ਨਹੀਂ ਹੈ ਪਰ ਹੈ ਘਟਿ ਘਟਿ। ਉਹ ਨਿਰੰਕਾਰ ਹੈ। ਉਹ ਜੋਤ ਸਰੂਪ ਹੈ, ਸਾਡਾ ਅੰਦਰਲਾ ਭੀ ਜੋਤ ਹੈ । ਹਾਂ, ਨਿਰੰਕਾਰ ਮਿੱਟੀ ਅੰਧ ਵਾਂਙੂ ਨਹੀਂ ਉਹ ਜੀਉਂਦਾ ਜਾਗਦਾ ਸਦਾ ਸੁਰਜੀਤ ਆਤਮਤੱਤ ਹੈ। ਉਸ ਦੇ ਰੰਗ, ਉਸ ਦੇ ਕਰਨੇ, ਉਸ ਦੇ ਵੀਚਾਰ, ਉਸ ਦੇ ਤਰੰਗ ਉਹੀ ਜਾਣੇ ਕਿਉਂਕਿ ਓਹ ਸਾਡੇ ਵਰਗੇ ਨਹੀਂ। ਚਾਨਣੇ ਦੀ ਲਹਿਰ ਤੇ ਕਰਨੇ ਮਿੱਟੀ ਸਮਾਨ ਨਹੀਂ ਹੁੰਦੇ। ਉਹ ਜੋਤ ਹੈ, ਸਾਡੇ ਅੰਦਰ ਸਾਡਾ ਅੰਦਰਲਾ ਖਿੜਿਆ ਰਹੇਗਾ। ਨਹੀਂ ਤਾਂ ਬੁਝੇ ਦੀਵੇ ਵਾਂਙ ਢੱਠਾ ਜਿਹਾ ਤੇ ਸੋਚਾਂ ਵਿਚ ਦਿੱਸਣ ਵਾਲੇ ਦੀ ਤ੍ਰਿਸ਼ਨਾਂ ਵਿਚ ਮਨ ਰਹੇਗਾ ਤੇ ਦੁਖ ਪਾਏਗਾ। ਸੋ ਉਸ ਮਹਾਂਜੋਤੀ ਨਿਰੰਕਾਰ ਨਾਲ ਸਾਡੀ ਵਿੱਥ ਕਿਵੇਂ ਨਾ ਪਵੇ, ਇਹ ਸਾਡਾ ਪਰਮ ਪਰਮਾਰਥ ਹੈ। ਉਸ ਜੋਤੀ ਸਰੂਪ ਨੂੰ ਆਖੋ 'ਨਾਮੀ' ਤੇ ਉਸਦੇ ਨਾਉਂ ਨੂੰ ਆਖੋ 'ਨਾਮ' । ਸੋ ਨਾਮ ਵਿਚ ਨਾਮੀ ਦੀ ਭਾਵਨਾ ਧਾਰੇ, ਮਨ ਵਿਚ ਨਾਮ ਦਾ ਧਵਾ ਬੰਨੇ ਕਿ ਉਸਦਾ ਨਾਮ ਜਪਦੇ ਹਾਂ। ਹੁਣ ਸੋਚ ਕਰੋ ਕਿ ਜਦ ਕਿਸੇ ਦਾ ਨਾਮ ਲਈਏ ਤਾਂ ਧਯਾਨ ਨਾਮੀ ਵਲ ਚਲਾ ਜਾਂਦਾ ਹੈ ਕਿ ਨਾ? ਧਯਾਨ ਇਸ ਜਗਤ ਦਾ ਸਾਰਾ ਸਾਰ ਹੈ। ਜਿਸ ਕੰਮ ਵਲ ਧਯਾਨ ਹੈ ਉਹ ਹੋ ਰਿਹਾ ਹੈ, ਜਿਸ ਵੱਲੋਂ ਧਯਾਨ ਮੁੜਿਆ ਉਹ ਕੰਮ ਰਹਿ ਗਿਆ। ਹਾਲੀ ਧਯਾਨ ਹਲ ਤੇ ਬੌਲਦਾਂ ਵਿਚ ਦੇਂਦਾ ਹੈ ਤਾਂ ਵਲ ਵਹਿੰਦਾ ਹੈ। ਵਿਦਯਾਰਥੀ ਦਾ ਧਯਾਨ ਵਿਦਯਾ ਵਿਚ ਜਾਂਦਾ ਹੈ ਤਾਂ ਵਿੱਦਯਾ ਪੜ੍ਹੀ ਜਾਂਦੀ ਹੈ। ਪਰ ਸਾਡਾ ਧਯਾਨ ਦ੍ਰਿਸ਼ਟਮਾਨ ਤੋਂ ਉਚੇਰਾ ਨਹੀਂ ਉਠਦਾ, ਅਸਾਂ ਨਾਮੀ ਵਿਚ ਭਾਵਨਾ ਧਾਰਕੇ ਨਾਮ ਜਪਣਾ ਹੈ ਜਿਸ ਨਾਲ ਧਿਆਨ ਨੇ ਨਾਮੀ ਵਿਚ ਜਾਣਾ ਹੈ।

109.

ਸੋ (1) ਉਸ ਸਾਰੀ ਕ੍ਰਿਯਾ ਨੂੰ ਜੋ ਧਿਆਨ ਨੂੰ ਦ੍ਰਿਸ਼ਟਮਾਨ ਤੋਂ ਚੁੱਕਣ ਤੇ ਦ੍ਰਿਸ਼ਟਾ ਵਿਚ ਲਾਉਣ ਤੇ ਖਰਚ ਹੁੰਦੀ ਹੈ, 'ਨਾਮ' ਆਖਦੇ ਹਨ। ਜਦ ਨਾਮ ਦੁਆਰਾ ਧਯਾਨ ਸਾਈਂ ਵਲ ਲਗ ਗਿਆ, ਤਦ (2) ਉਸ ਧਿਆਨ

42 / 57
Previous
Next