ਦੇ ਲਗੇ ਰਹਿਣ ਨੂੰ 'ਨਾਮ' ਆਖਦੇ ਹਨ ਜਦੋਂ (3) ਉਹ ਲੱਗਾ ਧਿਆਨ ਸਾਈਂ ਵਲੋਂ ਪਯਾਰ, ਵਲਵਲੇ ਤੇ ਜੀਵਨ ਰੌ ਨਾਲ ਭਰੇ ਤ੍ਰੰਗ ਲੈ ਲੈ ਖੀਵਾ ਹੁੰਦਾ ਹੈ, ਮਿਹਰ ਦੀ ਲਹਿਰ ਇਸ ਵਿਚ ਠਾਠਾਂ ਮਾਰਦੀ ਆਉਂਦੀ ਹੈ, ਉਸਨੂੰ ਨਾਮ ਆਖਦੇ ਹਨ। ਜਦੋਂ (4) ਇਸ ਰੰਗ ਵਿਚ ਰੰਗੇ ਹੋਇਆਂ ਘਟ ਘਟ ਵਿਚ, ਵਣ ਤ੍ਰਿਣ ਵਿਚ, ਪਯਾਰਾ ਹੀ ਪਯਾਰਾ ਦਿੰਦਾ ਹੈ, ਉਸ ਨੂੰ ਨਾਮ ਆਖਦੇ ਹਨ। (5) ਧਯਾਨ ਨੂੰ ਦ੍ਰਿਸ਼ਟਮਾਨ ਉਤੋਂ ਚੁੱਕਣ ਦੇ 'ਪ੍ਰਿਥਮ ਤਰੱਦਦ’ ਤੋਂ ਲੈ ਕੇ ਨਾਮੀ ਦੇ ਪ੍ਰਾਪਤ ਹੋ ਜਾਣ ਤਕ ਦੇ ਸਾਰੇ ਰੰਗ ਨੂੰ ਅਸੀਂ ਨਾਮ ਆਖਦੇ ਹਾਂ। ਨਾਮ ਨਿਰਾ ਰਟਣ ਮਾਤ੍ਰ ਨਹੀਂ ਨਾਮ ਰਟਣ ਹੈ, ਜਪ ਹੈ, ਸਿਮਰਣ ਹੈ। ਨਾਮ ਜੀਵਨ ਹੈ, ਨਾਮ ਮਿਹਰ ਹੈ, ਨਾਮ ਰੂਹ ਤੇ ਰੱਬ ਦਾ ਸੰਜੋਗ ਹੈ, ਉਸ ਨਾਲ ਪਯਾਰ, ਪ੍ਰੇਮ, ਤੰਗ, ਸੁਖ, ਰਸ, ਰੰਗ ਮਾਣਨ ਦਾ ਨਾਮ ਹੈ। ਅਸੀਂ ਜਦ 'ਨਾਮ' ਆਖਦੇ ਹਾਂ ਤਾਂ ਜੀਭ ਨਾਲ ਵਾਹਿਗੁਰੂ ਉਚਾਰਨ ਤੋਂ ਲੈ ਕੇ ਨਾਮ ਵਿਚ ਪ੍ਰਾਪਤ ਹੋ ਰੱਬੀ ਰੋ ਵਾਲੇ ਜੀਵਨ ਦੇ ਸਾਰੇ ਹੁਲਾਰਿਆਂ ਤੇ ਉਮਾਹਾਂ ਦਾ ਇਕ ਉੱਜਲ ਪ੍ਰਚਲਤ ਦਗ ਦਗ਼ ਕਰਦਾ ਸੂਰਜ ਦੇਖਦੇ ਹਾਂ। ਨਾਮ ਹੈ ਨਾਮੀ ਵਲ ਲੱਗਣਾ ਤੇ ਇਸ ਤੋਂ ਲੈ ਕੇ ਨਾਮ ਵਲੋਂ ਮਿਹਰ ਦਾ ਵਰੁਸਾਉ, ਹਾਂ ਉਸ ਵਲੋਂ ਉਤਰ ਰਹੇ ਪਿਆਰ, ਉਮਾਹ, ਅੰਦਰਲੀ ਸੋਝੀ ਤਕ ਦਾ ਨਾਉਂ 'ਨਾਮ' ਹੈ। ਸੋ ਤੁਸੀਂ ਵੇਖ ਲਓ ਜੋ ਤੁਸੀਂ ਨਾਮ ਜਪਦੇ ਸਾਓ, ਓਹ ਤੇ ਏਹ, ਕੁਛ ਫਰਕ ਰੱਖਦੇ ਹਨ?
110.
ਬ੍ਰਾਹਮਣ (ਠੰਢਾ ਸਾਹ ਲੈਕੇ)-ਆਪ ਧੰਨਯ ਹੋ। ਮੇਰੇ ਸੁੱਤੇ ਦੀ ਜਾਗ ਖੋਲ੍ਹੀ ਜੇ, ਮੈਂ ਤਾਂ ਨਿਰੇ ਮਟਰ ਮਟਰ ਸ਼ਿਵ ਸ਼ਿਵ ਕਰਨ ਨੂੰ ਕਿ ਲੋਕੀਂ ਪਏ ਸੁਣਨ ਕਿ ਭਗਤ ਹੈ ਤੇ ਜੀਭ ਤਾਲੂ ਨਾਲ ਪਈ ਵੱਜੇ ਦੰਦ ਪਏ ਦੰਦਾਂ ਨਾਲ ਖਾਣ ਖੜਕਾ ਤੇ ਹੱਥ ਨਾਲ ਪਿਆ ਮਣਕੇ ਤੇ ਮਣਕਾ ਠਾਹ ਠਾਹ ਵੱਜੇ, ਇਸਨੂੰ ਦੋ ਤ੍ਰੈ ਘੜੀ ਕਰ ਉੱਠਣਾ ਨਾਮ ਜਾਣਦਾ ਸਾਂ । ਹੁਣ ਪਤਾ ਲੱਗਾ ਕਿ ਜੀਭ ਨਾਲ ਜਪਣਾ ਨਿਸ਼ਫਲ ਹੈ।
ਗੁਰੂ ਜੀ-ਫੇਰ ਭੁੱਲ ਵਿਚ ਚਲੇ ਗਏ ਹੋ। ਜੀਭ ਨਾਲ ਜਪਣਾ ਸਫ਼ਲ ਨਾਮ ਹੈ। ਜਪਣਾ ਕਰਮ ਹੀ ਜੀਭ ਦਾ ਹੈ। ਪਿਆਰਿਆ! ਸਾਰੀ ਗਲ ਮੁੜ ਸਮਝ ਲੈ: 'ਨਾਮ' ਆਤਮ ਜਾਗ ਨੂੰ ਆਖੀਦਾ ਹੈ। ਮਨ 'ਮਾਇਆ' ਦੇ 'ਬਿਸਮਾਦ’