Back ArrowLogo
Info
Profile

125.

ਸ਼ੈਤਾਨ ਆਪਣਾ ਹੀ ਮਨ ਹੈ। ਆਪਣੇ ਦੋਸ਼ ਦੂਸਰੇ ਦੇ ਸਿਰ ਦਿੱਤਿਆਂ ਜੀ ਦੀ ਤੰਗੀ ਘਟ ਨਹੀਂ ਸਕਦੀ।

126.

ਤੂੰ ਜੋ ਦੁੱਖ ਦੇ ਬਾਨ ਚਾਲੇ ਪਾਏ ਸਨ ਉਹ ਗੇੜ ਖਾ ਕੇ ਆ ਰਹੇ ਹਨ ਤੇ ਚਲਾਉਣ ਵਾਲੇ ਨੂੰ ਹੀ ਵਿੰਨ੍ਹਣ ਵਾਲੇ ਹਨ।

127.

ਦੇਖ ਜਿਸ ਮਾਇਆ ਦੀ ਖ਼ਾਤਰ ਪਾਪ ਕਰਦੇ ਰਹੇ ਹੋ, ਓਹ ਸਹੁਰੀ ਕੀ ਸ਼ੈ ਹੈ। ਮਾਯਾ ਕਰਤੇ ਦੇ ਹੁਕਮ ਵਿਚ ਵਰਤਦੀ ਹੈ, ਉਸ ਹੁਕਮੀ ਦੇ ਨਾਲ ਪਿਆਰ ਪਾਓ।

128.

ਹੇ ਤਾਰਨਹਾਰ ਦਾਤਾ! ਮੈਂ ਆਪ ਨੂੰ ਕਈ ਵੇਰ ਮਨੁੱਖ ਸਮਝ ਕੇ ਲੜ ਭਿੜ ਲੈਂਦਾ ਹਾਂ, ਮੇਰੇ ਔਗੁਣ ਨਾ ਤੱਕੀਂ। ਜੇ ਤੂੰ ਮੈਨੂੰ ਮਿੱਤ੍ਰ ਬਣਾ ਕੇ ਤੇ ਆਪ ਮਨੁੱਖ ਬਣਕੇ ਲੜ ਨਾ ਲਾਉਂਦਾ ਤਾਂ ਮੇਰੇ ਅੰਦਰ ਪਿਆਰ ਕਿੱਥੋਂ ਜਾਗਣਾ ਸੀ? ਜੋ ਤੂੰ ਉੱਚਾ ਉੱਚਾ ਰਹਿੰਦਾ ਤਾਂ ਮੈਂ ਮਿਰਾਸੀ ਨੂੰ ਤੂੰ ਕਦ ਪਿਆਰਾ ਲੱਗਣਾ ਸੀ। ਜਿੱਥੇ ਤੇਰਾ ਵਾਸ ਹੈ ਉਹ ‘ਸੱਚਾ ਥੇਹ’ ਮੇਰੇ ਇਸ ਕਰਮਾਂ ਦੇ ਬੜੇ ਕਰੜੇ ਦੇਸ਼ ਤੋਂ ਐਨੀਂ ਵਿੱਥ ਉਤੇ ਹੈ ਕਿ ਮੈਨੂੰ ਓਸਦਾ ਕੀ ਪਤਾ ਲੱਗਣਾ ਸੀ ? ਜੇ ਤੂੰ ਆਪ ਆਕੇ ਜਗਾਇਆ, ਲੜ ਲਾਇਆ ਤੇ ਲਡਿਆਇਆ ਤਾਂ ਮੇਰੇ ਅੰਦਰ ਬੀ ਪ੍ਰੀਤ ਜਾਗੀ। ਪ੍ਰੀਤ ਅੰਤਰ ਮੈਂ ਭੁਲਦਾ ਬੀ ਢੇਰ ਹਾਂ, ਬਰਾਬਰੀ ਕਰ ਬੈਠਦਾ ਹਾਂ, ਘਬਰਾ ਕੇ ਸਿਦਕ ਤੋਂ ਡੋਲ ਖਲੋਂਦਾ ਹਾਂ, ਪਰ ਧੰਨ ਤੇਰਾ ਬਿਰਦ ਹੈ ਜੋ ਸਦਾ ਬਖਸ਼ਦਾ ਹੈ। ਹੇ ਉੱਚੇ ਸਤਿਗੁਰ ਨਾਨਕ! ਹੇ ਨੀਵਿਆਂ ਵਿਚ ਆਕੇ ਵੱਸਣ ਵਾਲੇ ਸਤਿਗੁਰ ਨਾਨਕ! ਹੇ ਨੀਵਿਆਂ ਨੂੰ ਉਚਿਆਂ ਕਰ ਲੈਣ ਵਾਲੇ ਸਤਿਗੁਰ ਨਾਨਕ! ਹੇ ਪਯਾਰੇ, ਹੇ ਪਯਾਰੇ, ਹੇ ਪਯਾਰੇ! ਮੈਂ ਵਾਰੇ, ਮੈਂ ਵਾਰੇ, ਮੈਂ ਵਾਰੇ! ਜੇ ਤੁੱਠਾ ਹੈਂ ਤਾਂ ਐਨਾਂ ਲੰਮਾ ਵਿਛੋੜਾ ਮੈਨੂੰ ਫੇਰ ਕਦੇ ਨਾ ਦੇਈਂ। ਮੇਰੇ ਲੂੰ ਲੂੰ ਵਿਚ ਜੋ ਤੇਰੀ ਖਿੱਚ ਹੈ,

49 / 57
Previous
Next