9.
ਹਰ ਕਮਾਮ ਵਾਲੇ ਨੂੰ ਕੰਮ ਕਰਦਿਆਂ, ਸੋਚਦਿਆਂ, ਸਾਰਾ ਦਿਨ ਵਿਚੋਂ ਵਿਚੋਂ ਵਿਹਲ ਮਿਲਦੀ ਰਹਿੰਦੀ ਹੈ। ਜਿਵੇਂ ਵਪਾਰੀ ਦੇ ਇਕ ਗਾਹਕ ਦੇ ਜਾਣ ਤੇ ਦੂਸਰੇ ਦੇ ਆਉਣ ਵਿਚ ਸਮਾਂ ਮਿਲਦਾ ਹੈ। ਓਹ ਕੰਮਾਂ ਵਾਲੇ ਸਮੇਂ ਵਿਚੋਂ ਵਿਹਲ ਦੀਆਂ ਮਿਲਦੀਆਂ ਵਿੱਥਾਂ ਨੂੰ ਸੰਭਾਲੇ ਤਾਂ ਦੇਖੋ ਕਿੰਨਾਂ ਸਮਾਂ ਮਿਲਦਾ ਹੈ। ਇਸ ਤਰ੍ਹਾਂ ਵਿਹਲ ਵਾਲੇ ਸਮਿਆਂ ਵਿਚ ਸਮ੍ਹਾਲਾ ਕਰਦਿਆਂ ਯਾਦ ਮਨ ਵਿਚ ਲਹਿਕੇ ਕਿਸੇ ਸੁਰਤ ਦੇ ਡੂੰਘੇ ਪਰਤਾਂ ਵਿਚ ਬੈਠ ਜਾਂਦੀ ਹੈ। ਜਿੱਥੇ ਸਾਡੇ ਮਨ ਦੇ ਹੇਠਲੇ ਪਰਤ ਵਿਚ 'ਸੰਸਕਾਰ' ਵਸਦੇ ਹਨ ਉਥੇ ਨਾਮ ਜਾ ਵਸਦਾ ਹੈ ਤੇ ਉਥੇ ਗਿਆ ਫੇਰ ਆਪੇ ਜਾਰੀ ਰਹਿੰਦਾ ਹੈ। ਫੇਰ ਤਾਂ ਪ੍ਰਾਣਾਂ ਦਾ ਤੇ ਸਰੀਰ ਦਾ ਰੁਖ਼ ਬੀ ਨਾਮ ਵਾਲਾ ਹੋ ਜਾਂਦਾ ਹੈ।
10.
ਸੋ ਸਜਣ ਜੀ! ਨਾਮ ਜਪਦਿਆਂ ਜਦ ਮਿਸਰਨ ਬਣ ਜਾਂਦਾ ਹੈ ਤਾਂ ਸਿਮਰਨ ਹੋਕੇ ਮਨ ਦੇ ਇਨ੍ਹਾਂ ਡੂੰਘੇ ਪਰਤਾਂ ਵਿਚ ਚਲਾ ਜਾਂਦਾ ਹੈ, ਫੇਰ ਪ੍ਰਾਣਾਂ ਵਿਚ ਵਸ ਜਾਂਦਾ ਹੈ। ਫਿਰ ਐਉਂ ਭਾਸਦਾ ਹੈ ਕਿ ਸਾਡਾ ਮਨ, ਪ੍ਰਾਣ ਤੇ ਸਰੀਰ ਕਿਸੇ ਰੰਗ ਵਿਚ ਹੈਨ। ਹਾਂ ਜੀਓ ਫੇਰ ਕੋਈ 'ਹੈ' ਦਾ ਭਾਵ ਸਾਰੇ ਅੰਦਰ ਵਯਾਪ ਜਾਂਦਾ ਹੈ ਤੇ ਅੰਦਰ ਬੈਠਾ ਮਿਸਰਨ ਆਪੇ ਮਨ ਬੁਧ ਨੂੰ ਸ੍ਵਛ ਤੇ 'ਹੈ' ਦੇ ਭਾਵ ਵਿਚ ਰੰਗ ਲੈਂਦਾ ਹੈ। 'ਹੈ' ਜਿਸਨੂੰ ਦਾਨੇ 'ਸਤਿ' ਆਖਦੇ ਹਨ, ਸਤਿ ਦੀ ਲੱਖਤਾ ਹੋ ਆਉਂਦੀ ਹੈ ਐਉਂ।
11.
ਸੱਚ ਵੱਲੋਂ ਮੱਸਯਾ ਦੀ ਰਾਤ ਹੈ। ਚੰਦ ਗੁੰਮ ਹੈ। ਕੂੜ ਦਾ ਹਨੇਰਾ ਪਰਧਾਨ ਹੈ। ਇਸ ਕਰਕੇ ਜਗਯਾਸੂ ਠੁੱਡੇ ਖਾਂਦੇ ਹਨ। ਸੱਚ ਧਾਰ, ਸੱਚ ਵਿਹਾਜ, ਚੰਦ ਚੜ੍ਹੇ ਫੇਰ ਕਾਹਦੇ ਠਹੋਲੇ।
12.
ਨਾਮ ਦੀਆਂ ਗਲਾਂ ਬਾਤਾਂ ਨੂੰ ਸੁਣ ਚੁਕਾ ਹੈਂ। ਨਾਮ ਬਿਨਾਂ ਗਤਿ ਨਹੀਂ ਹੈ। ਇਹੋ ਹੀ ਸੂਖਮ ਤੇ ਨਿਰਵਿਘਨ ਤੋਂ ਨਿਰਵਿਘਨ ਰਸਤਾ ਹੈ। ਨਾਮ