ਜਪੋ, ਜਪਦਿਆਂ ਸਿਮਰਣ ਹੋ ਜਾਏਗਾ। ਸਿਮਰਣ ਮਨ, ਪ੍ਰਾਣ ਤੇ ਸਰੀਰ ਵਿਚ ਵਸ ਜਾਏਗਾ। ਇਸ ਵਿਚ ਟਿਕਿਆਂ ਤੇ ਇਸ ਪ੍ਰਵਾਹ ਵਿਚ ਟੁਰਦਿਆਂ ਮੋਹ ਮਾਇਆ ਕਟੀਜੇਗੀ ਤੇ ਸਾਈਂ ਦਾ ਪਿਆਰ ਜਾਗੇਗਾ। ਸੁਰਤ ਸਾਈਂ ਰੁਖ਼ੀ ਹੋ ਜਾਏਗੀ। ਬਾਹਰ ਵੱਲੋਂ ਮਨ ਦਾ ਧਾਵਣਾ ਮਿਰਜਾਦਾ ਵਿਚ ਹੁੰਦਾ ਜਾਏਗਾ। ਇੰਦੇ ਮਨ ਦੇ ਵੱਸ ਵਿਚ ਰਹਿਣਗੇ। ਖਿੱਚੋਤਾਣ ਛੱਡਣਗੇ। 'ਮਨ' ਅੰਦਰ ਜਾਗ ਪਈ ਉੱਚੀ ਬੁੱਧੀ ਦੇ ਹੇਠ ਟੁਰਨ ਲਗ ਪਏਗਾ। ਬੁੱਧੀ ਨਿਰਮਲ ਹੋ ਕੇ ਨਿਰੰਕਾਰ ਦੀ ਅਗੁਵਾਨੀ ਵਿਚ ਆਵੇਗੀ। ਆਪੇ ਤੇ ਕਾਬੂ ਵਧੇਗਾ।
13.
ਬਾਣੀ ਦੇ ਅਭਯਾਸ ਨਾਲ ਨਾਮ ਦੀ ਕੀਮਤ ਦੀ ਸੋਝੀ ਤੇ ਨਾਮ ਵਿਚ ਰੁਚੀ ਵਧਦੀ ਹੈ। ਕਿਸੇ ਵੇਲੇ ਨਾਮ ਤੋਂ ਉਖੜਿਆਂ ਤੇ ਤੋਟ ਪੈਣ ਵੇਲੇ, ਬਾਣੀ ਰਖਯਾ ਕਰਦੀ ਹੈ।
14.
ਜੀਵ ਦੇ ਅੰਦਰ "ਹਉ” 'ਮੈਂ ਹਾਂ' ਦਾ ਰੂਪ ਧਾਰਕੇ ਅਭਿਮਾਨ ਵਿਚ ਆਉਂਦੀ ਹੈ, ਸਾਂਈ ਵਿਚ ਤੇ ਜੀਵ ਵਿਚ ਪਰਦਾ ਤਾਣਦੀ ਹੈ ਭੁੱਲ ਦਾ। ‘ਹਉਂ’ ਮਨ ਨੂੰ ਬਾਹਰ ਨੂੰ ਰੁਖ਼ ਦੇਂਦੀ ਹੈ ਤੇ 'ਮੈਂ 'ਮੇਰੀ' ਵਿਚ ਆਪਣੇ ਆਪ ਨੂੰ ਪਸਾਰਦੀ ਹੈ। ਦੇਖੋ, ਜਦੋਂ ਜੀਵ ਆਕੜਦਾ ਤੇ ਹੰਕਾਰਦਾ ਹੈ ਤਾਂ ਹਉਂ ਆਪਣੇ ਆਪ ਨੂੰ 'ਮੈਂ' ਵਿਚ, ਹੰਕਾਰ ਵਿਚ ਦਿਖਾਲ ਰਹੀ ਹੈ। ਜਦੋਂ ਲੈਂਦਾ ਹੈ, ਧਾਉਂਦਾ ਹੈ, ਲੈਕੇ ਖੁਸ਼ ਹੁੰਦਾ ਹੈ, ਮਾਣਦਾ ਹੈ, ਭੋਗਦਾ ਹੈ ਅਰਥਾਤ ਜਦੋਂ ਇਸਨੂੰ ਇਸਦੀ 'ਮੇਰੀ' ਦੀ ਪੂਰਨਤਾ ਦਾ ਸਾਮਾਨ ਲੋੜੀਂਦਾ ਹੈ ਯਾ ਲੱਝਦਾ ਹੈ, ਤਾਂ ਉਹੋ ਹਉਂ ਕਾਮਨਾ ਬਣ ਜਾਂਦੀ ਹੈ। ਕਦੇ ਭੋਗ ਦਾ ਰੂਪ ਧਾਰਦੀ ਹੈ, ਕਦੇ ਲੋਭ ਦਾ, ਕਦੇ ਮੋਹ ਦਾ। ਫੇਰ ਜਦੋਂ ਹੰਕਾਰ ਨੂੰ ਠੁਹਕਰ ਵੱਜੇ ਤਾਂ ਇਹ ਕ੍ਰੋਧ ਬਣਕੇ ਪ੍ਰਗਟਦੀ ਹੈ। ਜੇ ਇਹ ਕ੍ਰੋਧ ਕੁਛ ਸਾਰ ਨਾ ਸਕੇ ਤਾਂ ਇਹੋ ਕ੍ਰੋਧ ਜਲਨ ਸਾੜਾ ਤੇ ਈਰਖਾ ਬਣ ਜਾਂਦਾ ਹੈ। ਸੋ ਇਹ 'ਹਉ' ਹੀ ਸਭੇ ਕੁਛ ਬਣਦੀ ਹੈ, ਇਸ ਕਰਕੇ 'ਹਉਮੈਂ ਹੀ ਬੰਧਨ ਰੂਪ ਹੈ; ਜੰਮਣ ਮਰਣ ਸਾਰੇ ਖੇਲ ਮਾਇਆ ਦੇ ਇਸੇ ਵਿਚ ਹੋ ਰਹੇ ਹਨ। ਇਸੇ 'ਹਉਂ ਦੀ ਸੋਝੀ ‘ਦਰ ਦੀ ਸੋਝੀ ਅਗੇ ਤਣਿਆ ਹੋਇਆ ਪੜ੍ਹਦਾ ਉਤਾਰ