ਦੇਂਦੀ ਹੈ। ਇਹ ਹੀ ਮਾਨੋ ਰੋਗ ਰੂਪ ਹੈ। ਦੂਰ ਹੋਵੇਗੀ ਇਹ ਨਾਮ ਦੀ ਕਮਾਈ ਨਾਲ।
15.
ਤੀਸਰੀ ਰੀਲ ਹੈ ਭਾਣਾ ਮੰਨਣਾ। ਜਗਤ ਵਿਚ ਵੱਸਦਿਆਂ ਦੁਖ ਸੁਖ ਵਾਪਰਦੇ ਹਨ, ਹਰਖ ਸ਼ੋਕ ਆਉਂਦੇ ਹਨ, ਇਨ੍ਹਾਂ ਦੀ ਠੁਹਕਰ ਅੰਦਰ ਡੂੰਘੀ ਜਾਂਦੀ ਹੈ। ਅਸਲ ਵਿਚ ਤਾਂ ਇਹ ਠੁਹਕਰ ਹਉਮੈ ਨੂੰ ਲਗਦੀ ਹੈ ਜਿਸ ਵਿਚ 'ਮੈਂ' 'ਮੇਰੀ' ਦਾ ਨਿਵਾਸ ਹੈ। 'ਮੈਂ ਨੂੰ ਜਦੋਂ 'ਮੇਰੀ' ਦੀ ਪ੍ਰਾਪਤੀ ਵਿਚ ਰੋਕ ਪਵੇ ਯਾ ਪ੍ਰਾਪਤ ਖੁੱਸੇ ਤਦੋਂ ਇਹ ਦੁਖੀ ਹੁੰਦੀ ਹੈ। ਸੋ ਜਦੋਂ ਹੋਣੀਆਂ ਵਾਪਰਕੇ 'ਮੇਰੀ' ਦੇ ਪਦਾਰਥ ਵਿਣਸਦੇ ਯਾ ਵਿਛੜਦੇ ਹਨ ਉਸ ਵੇਲੇ ਜੋ ਇਸ ਨੂੰ 'ਭਾਣਾ' ਕਰਕੇ ਮੰਨਦਾ ਹੈ ਉਹ ਠੁਹਕਰ ਨਹੀਂ ਖਾਂਦਾ ਤੇ ਹਉਮੈਂ ਤੋਂ ਨਿਖੇੜਾ ਪਾਉਂਦਾ ਹੈ। ਜਿਨ੍ਹਾਂ ‘ਪਦਾਰਥਾਂ' ਤੇ 'ਮੋਹ’ ਵਾਲੇ ਅਪਣਿਆਂ ਨੇ ਰਹਿਣਾ ਨਹੀਂ, ਜੋ ਕਦੇ ਸਾਡੇ ਪਾਸ ਨਹੀਂ ਸਨ, ਜੋ ਮਿਲੇ ਸਨ ਤੇ ਵਿਛੁੜਨਗੇ, ਓਹ ਕਦੇ ਬੀ ਸਾਡੇ ਨਹੀਂ ਸਨ। ਉਨ੍ਹਾਂ ਵਿਚ ਕਾਹਦੀ ਤ੍ਰਿਸ਼ਨਾਂ ਤੇ ਕਾਹਦਾ ਜਕੜਵਾਂ ਮੋਹ? ਆਏ ਹੁਕਮ ਵਿਚ, ਗਏ ਹੁਕਮ ਵਿਚ ਅਸੀਂ ਨਿਰੰਕਾਰ ਦੇ ਤੇ ਨਿਰੰਕਾਰ ਸਾਡਾ, ਅੰਦਰ ਜਿਸ ਨਾਲ ਲਿਵ ਦੁਆਰਾ ਮਿਲ ਰਹੇ ਹਾਂ। ਇਸ ਬਾਹਰ ਦੇ 'ਆਉਣ ‘ਪ੍ਰਾਪਤ ਹੋਣ' ਫਿਰ 'ਵਿਛੜਨ ਤੇ ਵਿਣਸਨ' ਦਾ ਸਾਨੂੰ ਲੇਪ ਕਿਉਂ? ਜੋ ਹੋ ਰਿਹਾ ਹੈ ਹੁਕਮ ਵਿਚ ਹੋ ਰਿਹਾ ਹੈ।
16.
ਸਾਡਾ ਪਿਆਰ ਦਾਤੇ ਨਾਲ ਹੈ, ਦਾਤਾਂ ਨਾਲ ਨਹੀਂ, ਦਾਤਾਂ ਦੇਣ ਲੈਣ ਵਾਲਾ ਆਪ ਹੈ। ਅਸੀਂ ਸਦਾ ਉਸ ਨਿਰੰਕਾਰ ਨਾਲ ਲੱਗੇ ਰਹੀਏ। ਐਉਂ ਦੀ ਵੀਚਾਰ-ਦੁਖ ਸੁਖ ਵਾਪਰਨ ਵੇਲੇ ਜਦੋਂ ਹਉਮੈ ਜ਼ੋਰ ਪਕੜਦੀ ਹੈ ਚਾਹੋ ਹੰਕਾਰ ਦਾ, ਚਾਹੋ ਕ੍ਰੋਧ ਦਾ, ਚਾਹੋ ਟੋਆ ਖਾਂਦੀ ਹੈ ਗ਼ਮ ਚਿੰਤਾ ਦਾ, ਤਦੋਂ - ਸਿਮਰਨ ਦੇ ਪ੍ਰਵਾਹ ਤੇ ਲਿਵ ਦੀ ਧਾਰਾ ਨੂੰ ਟੁੱਟਣ ਨਹੀਂ ਦੇਂਦੀ।
17.
ਨਿਤਨੇਮ ਕਰੋ, ਬਾਣੀ ਪੜ੍ਹੋ, ਪਰ ਰੱਬ ਦੀ ਹਜ਼ੂਰੀ ਵਿਚ, ਗੈਰ-ਹਜ਼ੂਰੀ ਦੀ ਬਾਣੀ ਪੜ੍ਹਕੇ ਜੇ ਸੁਆਦ ਨਾ ਆਵੇ ਤਾਂ ਕਸੂਰ ਤੁਹਾਡਾ ਆਪਣਾ ਹੈ। ਜਦ