ਬਾਣੀ ਪੜ੍ਹੋ ਆਪਣੇ ਆਪ ਨੂੰ ਵਾਹਿਗੁਰੂ ਦੀ ਹਜ਼ੂਰੀ ਵਿਚ ਸਮਝੋ ਤੇ ਇਹ ਸਮਝੋ ਕਿ ਤੁਹਾਡੀ ਬਾਣੀ ਉਹ ਸੁਣ ਰਿਹਾ ਹੈ। ਹਾਂ ਇਹ ਸਮਝ ਕੇ ਦਿਲ ਬਾਣੀ ਵਿਚ ਲਾਈਏ ਕਿ ਜੋ ਹੁਣ ਸਾਡਾ ਦਿਲ ਉਡੇਗਾ ਤੇ ਜੀਭ ਬਾਣੀ ਪੜ੍ਹੇਗੀ, ਤਦ ਜਿਸਦੀ ਹਜ਼ੂਰੀ ਵਿਚ ਬਾਣੀ ਪੜ੍ਹਦੇ ਹਾਂ ਓਹ ਕਿੰਞ ਖੁਸ਼ੀ ਹੋਸੀ? ਉਸ ਨਾਲ ਮਨ ਕਿਵੇਂ ਜੁੜਸੀ? ਮਨ ਜੁੜਸੀ ਉਨ੍ਹਾਂ ਸ਼ੈਆਂ ਨਾਲ ਕਿ ਜਿਨ੍ਹਾਂ ਦਾ ਮਨ ਚਿੰਤਨ ਕਰ ਰਿਹਾ ਹੈ ਤੇ ਉਨ੍ਹਾਂ ਦਾ ਹੀ ਅਸਰ ਪੈਸੀ। ਜੇ ਬਾਣੀ, ਭਜਨ ਵੇਲੇ ਵਾਹਿਗੁਰੂ ਨਾਲ ਜੁੜੇਗਾ ਤਾਂ ਵਾਹਿਗੁਰੂ ਦੇ ਸਰੂਪ ਦਾ ਅਸਰ ਸ਼ਾਂਤੀ, ਠੰਢ, ਸੁਖ, ਆਤਮ ਖੇੜਾ, ਆਤਮਰਸ ਲੈ ਕੇ ਆਵੇਗਾ, ਤੇ ਜੇ ਹੋਰਨਾਂ ਸ਼ੈਆਂ ਨਾਲ ਜੁੜੇਗਾ ਤਾਂ ਉਹਨਾਂ ਦਾ ਅਸਰ ਲੈ ਲਏਗਾ।
18.
ਇਨ੍ਹਾਂ ਗੱਲਾਂ ਦਾ ਪੱਕ ਕਰ:
1. ਵਾਹਿਗੁਰੂ ਹੈ, ਜ਼ਰੂਰ ਹੈ,
2. ਚਾਹੇ ਮੈਨੂੰ ਨਹੀਂ ਦਿੱਸਦਾ ਕਿਉਂਕਿ ਮੇਰੇ ਆਤਮ ਨੈਣ ਅਜੇ ਖੁੱਲ੍ਹੇ ਨਹੀਂ।
3. ਖੁੱਲ੍ਹਣ ਦਾ ਤ੍ਰੀਕਾ ਬਾਣੀ ਤੇ ਭਜਨ ਹੈ।
4. ਮੈਂ ਪਾਠ ਕਰਾਂ, ਪਾਠ ਸੁਣਾਂ, ਕੀਰਤਨ ਕਰਾਂ, ਕੀਰਤਨ ਸੁਣਾਂ, ਭਜਨ ਵਿਚ, ਬੰਦਗੀ ਵਿਚ ਲਗਾਂ।
5. ਪਾਠ ਕੀਰਤਨ, ਭਜਨ ਹਰ ਹਾਲ ਵਿਚ ਸਮਝਾਂ ਕਿ ਮੈਂ ਹਜ਼ੂਰੀ ਵਿਚ ਹਾਂ। “ਕੋਟਿ ਬ੍ਰਹਮੰਡ ਕੋ ਠਾਕੁਰ ਸੁਆਮੀ” ਦੀ ਹਜੂਰੀ ਵਿਚ ਹਾਂ। ਉਹ ਮੇਰੀ ਅਰਦਾਸ ਸੁਣ ਰਿਹਾ ਹੈ, ਮੈਂ ਹੁਣ ਭੈ ਵਿਚ, ਪ੍ਰੇਮ ਵਿਚ, ਉਸ ਦੇ ਹਜ਼ੂਰ ਸਾਰਾ ਹਾਜ਼ਰ ਰਹਾਂ ਤੇ ਅਰਦਾਸ ਕਰਾਂ। ਜੇ ਮਨ ਉੱਡੇ ਤਾਂ ਰੋਕਾਂ। ਨਾ ਰੁਕੇ, ਫੇਰ ਰੋਕਾਂ, ਰੋਕਣ ਲਈ ਅਰਦਾਸ ਕਰਾਂ, ਗੁਰੂ ਬਾਬੇ ਨਾਨਕ ਅਗੇ ਅਰਦਾਸ ਕਰਾਂ ਕਿ "ਜਿਵੇਂ ਆਪ ਨੇ ਕਾਜ਼ੀ ਤੇ ਨਵਾਬ ਨੂੰ ਹਜ਼ੂਰੀ ਦਾਨ ਕੀਤੀ ਸੀ ਮੈਨੂੰ ਬੀ ਹਜ਼ੂਰੀ ਦਾਨ ਕਰੋ। ਤੁਸੀਂ ਸਦਾ ਜੀਉਂਦੇ ਹੋ, ਦੇਹੀ ਵਿਚ ਕਿ ਦੇਹੀ ਤੋਂ ਬਾਹਰ, ਤੁਸੀਂ ਸਾਡੇ ਨਾਲ ਹੋ, ਜਾਗਤੀ ਜੋਤ ਹੈ। ਜਿਵੇਂ ਓਦੋਂ ਤੱਠੇ ਸਾਓ ਅੱਜ ਮੇਰੇ ਤੇ ਤੱਠੋ, ਮੈਨੂੰ ਹਜ਼ੂਰੀ ਵਿਚ ਹਾਜ਼ਰ ਹੋਕੇ ਅਰਦਾਸ ਕਰਨੀ, ਬਾਣੀ ਪੜਨੀ, ਭਜਨ ਕਰਨਾ, ਦਾਨ ਕਰੋ। ਤੁਸੀਂ ਦਿਆਲ ਹੋ, ਦੀਨ ਦਿਆਲ ਹੋ, ਤੁਸੀਂ