ਵਿਚ ਨਹੀਂ ਰਿਹਾ। ਫੇਰ ਮੈਂ ਆਪ ਵਲ ਆਉਣ ਤੋਂ ਪਹਿਲਾਂ ਚੌਧਰੀ ਨੂੰ ਪੁੱਛਿਆ ਸੀ: ਤੂੰ ਨ੍ਵਾਬ ਦੇ ਨਾਲ ਹੋ ਆਇਆ ਏਂ, ਦੱਸ ਕਿ ਸਿੰਘ ਸਾਰੇ ਹੀ ਮਾਰੇ ਗਏ ਕਿ ਕੋਈ ਹੈ ਜੀਉਂਦਾ, ਜਿਸ ਦੀ ਦਾਰੀ ਉਸਦੀ ਜਿੰਦ ਦੀ ਉਡਾਰੀ ਨੂੰ ਠੱਲਾ ਪਾ ਸਕੇ। ਤਾਂ ਚੌਧਰੀ ਨੇ ਕਿਹਾ ਮੈਂ ਸਰਸਰੀ ਨਜ਼ਰ ਮਾਰੀ ਹੈ, ਕੋਈ ਕੋਈ ਸਿਸਕਦਾ ਹੈ ਪਰ ਕੋਈ ਬਚਦਾ ਦੀਹਦਾ ਨਹੀਂ। ਚੌਧਰੀ ਦਾ ਹਾਲ ਬੀ ਪਾਤਸ਼ਾਹ! ਚੋਰ ਦੀ ਮਾਂ ਵਾਲਾ ਸੀ ਨਾਂ. ਗੁੱਸੇ ਨਾ ਹੋਣਾ, ਪਾਤਸ਼ਾਹ। ਜੇ ਆਪਣੇ ਭਰਾਵਾਂ ਨੂੰ ਤੱਕੇ ਤਾਂ ਹੋਵੇ ਤੇ ਜੇ ਹੋਵੇ ਤਾਂ ਤੁਰਕ ਨਾਲ ਵਿਗੋਵੇ। ਸਿਖ ਹੋਯਾ ਆਪਦਾ, ਝੂਠ ਬੋਲਣਾ ਨਾਂ ਹੋਇਆ, ਫੇਰ ਨੀਤੀ ਵਰਤਣੀ ਹੋਈ। ਪਾਤਸ਼ਾਹ ਤੇਰੀ ਪਾਈ ਸਿਖਾਈ ਔਖੀ ਨੀਤੀ, ਨਾਲੇ ਸੱਚ ਨਾਲੇ ਨੀਤੀ। ਮੈਂ ਚੌਧਰੀ ਸੱਚ ਦੱਸੀ ਗਿਆ ਪਾਣੀ ਦਾ ਤੇ ਮਗਰੋਂ ਲਾਹੀ ਗਿਆ ਆਪਣਿਓਂ ਚਊਂ ਚਊਂ ਕਰਦੇ ਜ਼ਾਲਮ ਨੂੰ। ਹਾਂ, ਪਾਤਸ਼ਾਹ! ਚੌਧਰੀ ਇਕ ਗਲ ਹੋਰ ਕਰ ਗਿਆ ਏ, ਆਪਣੇ ਮਾਤਬਰਾਂ ਨੂੰ ਛੋੜ ਗਿਆ ਏ ਕਿ ਜੇ ਕੋਈ ਸਿੱਖ ਬਚਣ ਵਾਲਾ ਹੋਵੇ ਤਾਂ ਉਸ ਘਾਇਲ ਨੂੰ ਲਾਗਲੇ ਪਿੰਡਾਂ ਵਿਚ ਚੁਪਾਤੇ ਸਿੱਖਾਂ ਤੇ ਘਰੀਂ ਪੁਚਾ ਦੇਣ। ਮੈਨੂੰ ਏਨਾਂ ਈ ਪਤਾ ਏ ਪਾਤਸ਼ਾਹ! ਤੁਸੀਂ ਹੁਣ ਚਲੋ ਆਪਣੀ ਨਦਰੀ ਨਦਰ ਨਿਹਾਲ ਕਰਨ ਵਾਲੀਆਂ ਨਦਰਾਂ ਨਾਲ ਵੇਖ ਲਓ ਤੇ ਰੱਖ ਲਓ ਨੈਣਾਂ ਦੇ ਆਬੇਹਯਾਤ ਨਾਲ ਹਯਾਤੀ ਦਾਨ ਕਰਕੇ, ਜਿਸ ਨੂੰ ਜੀ ਚਾਹੇ ਆਪ ਦਾ ਏਥੇ ਰਖਣ ਨੂੰ, ਯਾ ਮੇਹਰ ਨਦਰਾਂ ਨਾਲ ਤਾਰ ਕੇ ਕਰ ਦਿਓ ਪਾਰ ਬੇ ਪਾਣੀਆਂ ਦੀ ਢਾਬ ਵਰਗੇ ਭਉਜਲ ਤੋਂ, ਜਿਨਾਂ ਨੂੰ ਘਲਣਾ ਜੇ ਅੱਗੇ।
२.
ਵਜ਼ੀਰ ਖਾਂ ਨ੍ਵਾਬ ਸਰਹਿੰਦ ਅਨੰਦ ਪੁਰ ਦੇ ਯੁੱਧ ਵਿਚ ਸਹੁਵਾਂ ਸੁਗੰਧਾਂ ਚਾਕੇ, ਕੁਰਾਨ ਜਾਮਨ ਦੇਕੇ, ਸਣੇ ਕਾਜ਼ੀ ਸਾਹਿਬ ਦੇ ਤੇ ਪਹਾੜੀ ਰਾਜਿਆਂ ਦੇ, ਗੁਰੂ ਸਾਹਿਬ ਨਾਲ ਧ੍ਰੋਹ ਕਰ ਚੁਕਾ ਸੀ, ਜੋ ਕਿਲੋ ਵਿਚੋਂ ਨਿਕਲਕੇ ਸਹੀ ਸਲਾਮਤ ਆਪਣੇ ਰਾਹੇ ਚਲੇ ਜਾਣ ਦੀ ਅਮਾਨ ਦੇਕੇ ਬਾਹਰ ਨਿਕਲਿਆਂ ਦਾ ਪਿੱਛਾ ਕਰਕੇ ਆ ਪਿਆ ਸੀ। ਰੋਪੜ ਲਾਗੇ ਤਾਂ ਸਖਤ
ਉਸਦੇ ਅੱਪੜਨ ਤੋਂ ਪਹਿਲਾਂ ਗੁਰੂ ਜੀ ਏਸੇ ਪਾਸੇ ਜਾ ਰਹੇ ਸੇ ਕਿ ਰਾਹ ਵਿਚ ਪੰਜਾਬ ਤੋਂ ਤੇ ਖਾਸ ਕਰਕੇ ਮਾਝੇ ਤੋਂ ਸਿਖਾਂ ਦਾ ਇਕ ਵਹੀਰ ਗੁਰੂ ਜੀ ਨੂੰ ਮਿਲਿਆ ਸੀ, ਜਿਨ੍ਹਾਂ ਵਿਚ ਅਨੰਦਪੁਰ ਤੋਂ ਗੁਰੂ ਜੀ ਦੀ ਆਗ੍ਯਾ ਦੇ ਉਲਟ ਜੋ ਸਿਖ ਚਲੇ ਗਏ ਸੇ ਬੀ ਸ਼ਾਮਲ ਸੇ। ਇਨ੍ਹਾਂ ਦਾ ਇਕ ਮਨੋਰਥ ਸੀ ਮਾਫੀ ਮੰਗਣੀ, ਦੂਜਾ ਸੀ ਗੁਰੂ ਜੀ ਨੂੰ ਮਨਾਉਣਾ ਕਿ ਸਰਕਾਰ ਨਾਲ ਸੁਲਹ ਕਰ ਲੈਣ ਤੇ ਜੇ ਗੁਰੂ ਜੀ ਮੰਨ ਜਾਣ ਤਾਂ ਆਪ ਵਿਚ ਪੈਕੇ ਸੁਲਹ ਕਰਾ ਦੇਣ। ਪਰ ਗੁਰੂ ਜੀ ਨੇ ਇਨ੍ਹਾਂ ਦੀ ਗਲ ਨਾਂ ਮੰਨੀ ਤੇ ਇਥੇ ਇਨ੍ਹਾਂ ਤੋਂ ਬਿਦਾਵੇ ਦਾ ਕਾਗਜ਼ ਲਿਖਾ ਲਿਆ ਕਿ ਅਸੀਂ ਅਗੇ ਤੋਂ ਆਪ ਦੇ ਸਿਖ ਨਹੀਂ। ਇਹ ਬਿਦਾਵਾ ਲੈ ਕੇ ਗੁਰੂ ਜੀ ਅੱਗੇ ਪਧਾਰ ਗਏ। ਖਿਦਰਾਣੇ ਦੀ ਢਾਬ ਤੇ ਪਹੁੰਚਕੇ ਇਸ ਨੂੰ ਸੁੱਕੀ ਦੇਖਕੇ ਕੁਛ ਹੋਰ ਅੱਗੇ ਚਲੇ ਗਏ ਤੇ ਇਕ ਟਿੱਬੀ ਤੇ ਜਾ ਡੇਰਾ ਲਾਇਆ, ਜਿਸ ਦਾ ਵਰਣਨ ਪਿਛੇ। ਆ ਚੁਕਾ ਹੈ, ਜਿਥੇ ‘ਖਾਨਾ’ ਉਨ੍ਹਾਂ ਨੂੰ ਜਾ ਮਿਲਿਆ ਸੀ। ਗੁਰੂ ਜੀ ਦੇ ਅਗੇ ਚਲੇ ਜਾਣ ਮਗਰੋਂ ਗੁਰੂ ਤੋਂ ਟੁੱਟੇ ਮਾਝੇ ਦੇ ਵਹੀਰ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਗੁਰੂ ਜੀ ਪਰ ਹੱਲਾ ਕਰਕੇ ਆ ਰਿਹਾ ਹੈ। ਤਦ ਜਥੇ ਵਿਚ ਵਿਚਾਰ ਹੋਈ। ਜਥੇਦਾਰ ਸੀ ਮਹਾਂ ਸਿੰਘ, ਇਸ ਨਾਲ ਚਾਰ ਸਿੰਘ ਹੋਰ ਨਿਤਰੇ, ਪੰਜਾਂ ਨੇ ਕਿਹਾ ਕਿ ਅਸਾਂ ਤਾਂ ਬੇਮੁਖ ਨਹੀਂ ਹੋਣਾ, ਵਜ਼ੀਰ ਖਾਂ ਨਾਲ ਲੜਕੇ ਮਰਾਂਗੇ ਤੇ ਜਿਸ ਨੇ ਸਾਡੇ ਨਾਲ ਗੁਰੂ ਸਨਮੁਖ ਹੋਕੇ ਸ਼ਹੀਦ ਹੋਣਾ ਹੈ ਉਹ ਸਾਡੇ ਵਲ ਆ ਜਾਓ। ਇਹ ਕਹਿਕੇ ਇਕ ਲੀਕ ਖਿੱਚ ਦਿੱਤੀ। ਕੁਛ ਹੋਰ ਸਿੱਖ ਬੀ ਲੀਕ ਟੱਪ ਆਏ ਤਦ ਮਹਾਂ ਸਿੰਘ ਨੇ ਕਿਹਾ: ਹੈਫ
ਏਥੇ ਢਾਬ ਦੇ ਢਾਹੇ ਉੱਤੇ ਬੇਰੀਆਂ ਸਨ, ਉਨ੍ਹਾਂ ਉਤੇ ਬੜੇ ਬੜੇ ਚਾਦਰੇ ਤੇ ਨਾਲ ਆਂਦੇ ਸਾਇਬਾਨ ਪਾ ਦਿਤੇ, ਦੂਰੋਂ ਜਾਪੇ ਕਿ ਤੰਬੂ ਡੇਰੇ ਲਗੇ ਹੋਏ ਹਨ ਤੇ ਉੱਚੇ ਉੱਚੇ ਥਾਂ ਤੋਂ ਢਾਬ ਦੇ ਕੰਢਿਆਂ ਦੇ ਲੁਕਵੇਂ ਥਾਂ ਬੀ ਮੱਲ ਲਏ ਤੇ ਜੰਗ ਕਰਨ ਦੀ ਵਿਉਂਤ ਬੀ ਮਿਥ ਲਈ। ਜਦ ਵਜ਼ੀਰ ਖਾਂ ਆ ਗਿਆ ਤਾਂ ਉਸ ਨੂੰ ਖਬਰ ਮਿਲੀ ਕਿ ਖਿਦਰਾਣੇ ਦੀ ਢਾਬ ਪਾਣੀ ਨਾਲ ਲਹਿ ਲਹਿ ਕਰ ਰਹੀ ਹੈ ਤੇ ਸਿੱਖਾਂ ਕਬਜ਼ਾ ਕਰ ਲਿਆ ਹੈ। ਹਾਲਾਂਕਿ ਉਹ ਵਾਹਿਗੁਰੂ ਹੁਕਮ ਵਿਚ ਆਪਣੇ ਸਦਾ ਦੇ ਸੁੱਕਣ ਦੇ ਵੇਲੇ ਤੋਂ ਪਹਿਲਾਂ ਹੀ ਸੁੱਕ ਚੁਕੀ ਸੀ। ਫਿਰ ਉਸ ਨੂੰ ਪਤਾ ਲਗਾ ਕਿ ਗੁਰੂ ਹੀ ਸਿਖਾਂ ਸਣੇ.
––––––––––––––––––
* ਕਈ ਆਖਦੇ ਹੈਨ ਕਿ ਮਾਈ ਭਾਗ ਜੋ, ਇਸ ਜਥੇ ਦੇ ਨਾਲ ਆਈ ਸੀ ਤੇ ਇਸ ਵੇਲੇ ਸ਼ਹੀਦ ਹੋਣ ਵਾਲਿਆਂ ਵਿਚ ਨਿਤਰੀ ਸੀ, ਉਸਨੇ ਵੀ ਇਸ ਵੇਲੇ ਸਿੰਘਾਂ ਨੂੰ ਉਤਮ ਉਪਦੇਸ਼ ਗੁਰੂ ਜੀ ਤੋਂ ਸਦਕੇ ਹੋ ਜਾਣ ਵਾਸਤੇ ਦਿੱਤਾ ਸੀ।
ਮੱਲੀ ਬੈਠਾ ਹੈ। ਇਥੋਂ ਦੀ ਜਿੱਤ ਵਜ਼ੀਰ ਖਾਂ ਲਈ ਦੋ ਸੁਖ ਰਖਦੀ ਸੀ, ਇਕ ਗੁਰੂ ਕੀ ਹਾਰ, ਦੂਜੇ ਤੁਰਕ ਦਲ ਨੂੰ ਪਾਣੀ ਦੇ ਛੰਭ ਦੀ ਪ੍ਰਾਪਤੀ। ਸੋ ਉਸਨੇ ਕੁਛ ਦੂਰ ਡੇਰਾ ਕਰਕੇ ਆਪਣੀ ਵਿਉਂਤ ਬੰਨ੍ਹ ਕੇ ਹੱਲਾ ਬੋਲ ਦਿੱਤਾ। ਹੁਣ ਇਸ ਵਹੀਰ ਤੇ ਸ਼ਾਹੀ ਸੈਨਾ ਦਾ ਘੋਰ ਯੁੱਧ ਹੋਇਆ। ਸਿੱਖ ਤਾਂ ਮਰਨ ਮੰਡਕੇ ਮੌਤ ਵਿਚ ਸੁਰਖਰੋਈ ਸਮਝਕੇ ‘ਆਪਾ ਨੁਛਾਵਰੀ ਜੁੱਧ’ ਕਰਦੇ ਸੇ ਤੇ ਜਾਨਾਂ ਤੋੜਕੇ ਲੜਦੇ ਸੇ, ਪਰ ਤੁਰਕ ਦਲ ਤਨਖਾਹਾਂਦਾਰ ਜਾਨਾਂ ਬਚਾ ਬਚਾਕੇ ਲੜਦਾ ਸੀ। ਇਸ ਲਈ ਇਸ ਥੋੜੇ ਜਿਹੇ ਜਥੇ ਨੇ ਤੁਰਕ ਦਲ ਦੇ ਬਹੁਤ ਆਹੂ ਲਾਹੇ। ਇਨਸਾਨੀ ਖ੍ਯਾਲ ਤੇ ਕ੍ਯਾਸ ਤੋਂ ਵੱਧ ਕਟਾ ਵੱਢ ਕੀਤੀ। ਜੁੱਧ ਕਰਦਿਆਂ ਲੌਢਾ ਪਹਿਰ ਲੈ ਆਂਦਾ, ਪਰ ਆਖਰ ਤੁਰਕ ਸੈਨਾਂ ਤੋਂ ਬਹੁਤ ਥੋੜੇ ਸਨ, ਲਗ ਪਗ ਸਾਰੇ ਘਾਇਲ ਤੇ ਜ਼ਖਮੀ ਹੋ ਢੱਠੇ, ਪਰ ਇਕ ਨੇ ਬੀ ਪਿੱਠ ਨਹੀਂ ਦਿੱਤੀ, ਇਕ ਨੇ ਬੀ ਹਾਰ ਨਹੀਂ ਮੰਨੀ, ਇਕ ਨੇ ਬੀ ਹੌਸਲਾ ਨਹੀਂ ਹਾਰਿਆ। ਗੁਰੂ ਜੀ ਬੀ ਟਿੱਬੀ ਤੋਂ ਤੱਕ ਤੱਕਕੇ ਆਪਣੇ ਅਮੋਘ ਬਾਣ ਇਸ ਦਾਨਾਈ ਤੇ ਬਲ ਨਾਲ ਛੋੜਦੇ ਰਹੇ ਕਿ ਤੁਰਕ ਦਲ ਦਾ ਨੁਕਸਾਨ ਅਤਿ ਦਾ ਹੋਇਆ, ਪਰ ਉਨ੍ਹਾਂ ਨੂੰ ਇਹ ਪਤਾ ਨਾ ਪਿਆ ਕਿ ਢਾਬ ਲਾਗਲੇ ਟਿੱਬਿਆਂ ਤੋਂ ਛੁਟ ਕਿਤੋਂ ਹੋਰਥੋਂ ਬੀ ਤੀਰ ਆ ਰਹੇ ਹਨ। ਜਦ ਸਿੱਖਾਂ ਵਾਲੇ ਪਾਸਿਓਂ ਤੀਰ ਗੋਲੀ ਬੰਦ ਹੋ ਗਈ, ਹਥਾ ਵਥੀ ਲੜਨ ਵਾਲੇ ਜਥੇ ਕਿ ਯੋਧੇ ਅੱਗੇ ਵਧਣੋਂ ਮੁੱਕ ਗਏ ਤਾਂ ਤੁਰਕ ਦਲ, ਇਹ ਸਮਝਕੇ ਕਿ ਸਿੱਖ ਸਭ ਮਰ ਗਏ ਹਨ, ਛੰਭ ਤੇ ਪਾਣੀ ਪੀਣ ਲਈ ਅਗੇ ਵਧਿਆ। ਅਗੇ ਬੇਰੀਆਂ, ਬੇਰੀਆਂ ਤੇ ਪਏ ਚਾਦਰੇ, ਛੌਲਦਾਰੀਆਂ ਤੇ ਸਾਇਬਾਨ! ਹਾਂ ਮਰੇ ਪਏ, ਕੱਟੇ ਪਏ ਤੇ ਸਿਸਕ ਰਹੇ ਘਾਇਲ ਸਿੱਖਾਂ ਦੇ ਤਨ, ਵਹਿ ਚੁਕੇ ਤੇ ਵਹ ਰਹੇ ਲਹੂ ਦੇ ਸਿਵਾ ਕੁਛ ਨਾ ਦਿੱਸਿਆ। ਪਾਣੀ ਤਾਂ ਮ੍ਰਿਗ ਤ੍ਰਿਸ਼ਨਾਂ ਦੇ ਜਲ ਵਾਂਙੂ ਭੁਲੇਵਾ ਦੇ ਗਿਆ ਤੇ ਤੁਰਕ ਸੈਨਾ ਸਚੀ
ਮੁਚੀ ਦਾ ਜਲ ਨਾ ਪਾਕੇ ਘਬਰਾਏ ਮ੍ਰਿਗ ਵਾਂਗੂੰ ਤੜਫ ਉੱਠੀ। ਇਸ ਵੇਲੇ ਜੋ ਵਿਚਾਰ ਤੁਰਕ ਦਲ ਵਿਚ ਹੋਈ ਸੋ ਪਿਛੇ ਆ ਚੁਕੀ ਹੈ। ਜੋ ਕੁਛ ਟਿੱਬੀ ਤੇ ਵਰਤਿਆ ਉਹ ਬੀ ਆਪ ਪੜ੍ਹ ਚੁਕੇ ਹੋ, ਹੁਣ ਢਾਬ ਵਿਚ ਦਾ ਹਾਲ