

ਰਹੁ ਇਸ਼ਕਾ ਕੀ ਕਰੇਂ ਅਖਾੜੇ, ਸ਼ਾਹ ਮਨਸੂਰ ਸੂਲੀ 'ਤੇ ਚਾੜ੍ਹੇ,
ਆਣ ਬਣੀ ਜਦ ਨਾਲ ਅਸਾਡੇ, ਬੁੱਲ੍ਹੇ ਮੂੰਹ ਤੋਂ ਲੋਈ ਲਾਹੀ ।
ਵੇਖੋ ਨੀ ਕੀ ਕਰ ਗਿਆ ਮਾਹੀ ।
ਲੈ ਦੇ ਕੇ ਦਿਲ ਹੋ ਗਿਆ ਰਾਹੀ ।
ਮੈਂ ਸੋਈ ਹੋਈ ਮੁੱਠੀ ਆਂ, ਮੈਂ ਵਾਂਗ ਜ਼ੁਲੈਖਾਂ ਕੁੱਠੀ ਆਂ,
ਚਾ ਇਸ਼ਕ ਨੇ ਮੈਂ ਫੱਟੀ ਆਂ, ਮੇਰਾ ਬੰਦ ਬੰਦ ਹਿੱਲ ਗਿਆ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ ।
ਮੈਂ ਸਿਆਣੀਆਂ ਸਭ ਬੁਲਾਈਆਂ, ਮੈਂ ਔਸੀਆਂ ਸਭ ਪਵਾਈਆਂ,
ਜਵਾਬ ਦਿੱਤਾ ਨਜੂਮੀਆਂ, ਮੇਰੀ ਨੈਣੀਂ ਨੀਰ ਉੱਛਲ ਗਿਆ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ ।
ਨੇੜੇ ਕਿਉਂ ਨਹੀਂ ਆਈਦਾ, ਸਾਨੂੰ ਦੂਰੋਂ ਨਹੀਂ ਦਿਖਲਾਈਦਾ,
ਨੱਜ਼ਾਰੇ ਤੋਂ ਡਰਾਈਦਾ, ਕੋਹ ਤੂਰ ਪਹਾੜ ਜਲ ਗਿਆ ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ ।
ਪੀਆ ਨੇ ਨੈਣ ਬਾਣ ਲਾ ਕੇ, ਬਿਰਹੋਂ ਸੂੰ ਚਹਿਚਿਹਾ ਕੇ,
ਫਰਹਾਦ ਤੋਂ ਕੋਹ ਕਟਾ ਕੇ, ਸ਼ੀਰੀਂ ਸੋਂ ਰਲ ਗਿਆ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ ।
ਬੁੱਲ੍ਹਾ ਆਪ ਤੋਂ ਲਭਾਈਦਾ, ਸ਼ਹੁ ਇਨਾਇਤ ਹੈ ਪਾਈਦਾ,
ਨੇੜੇ ਹੀ ਪਛੋਤਾਈਦਾ, ਬੁੱਲ੍ਹਾ ਅੱਜ ਸ਼ਹੁ ਮਿਲ ਗਿਆ ।
ਵੇਖੋ ਨੀ ਪਿਆਰਾ ਮੈਨੂੰ ਸੁਫਨੇ ਮੇਂ ਛਲ ਗਿਆ।