Back ArrowLogo
Info
Profile

  1. ਕੀ ਕਰਦਾ ਨੀ ਕੀ ਕਰਦਾ ਨੀ

ਕੀ ਕਰਦਾ ਨੀ ਕੀ ਕਰਦਾ ਨੀ,

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।

 

ਇਕਸੇ ਘਰ ਵਿਚ ਵੱਸਦਿਆ ਰੱਸਦਿਆਂ, ਨਹੀਂ ਹੁੰਦਾ ਵਿਚ ਪਰਦਾ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।

 

ਵਿਚ ਮਸੀਤ ਨਿਮਾਜ਼ ਗੁਜ਼ਾਰੇ, ਬੁੱਤਖ਼ਾਨੇ ਜਾ ਵੜਦਾ ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।

 

ਆਪ ਇੱਕੋ ਕਈ ਲੱਖ ਘਰਾਂ ਦੇ ਮਾਲਕ ਸਭ ਘਰ ਘਰ ਦਾ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।

 

ਜਿਤ ਵੱਲ ਵੇਖਾਂ ਉੱਤੇ ਵੱਲ ਓਹੋ, ਹਰ ਦੀ ਸੰਗਤ ਕਰਦਾ ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।

 

ਮੂਸਾ ਤੇ ਫਰਔਨ ਬਣਾ ਕੇ, ਦੋ ਹੋ ਕੇ ਕਿਉਂ ਲੜਦਾ ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।

 

ਹਾਜ਼ਰ ਨਾਜ਼ਰ ਉਹੋ ਹਰ ਥਾਂ, ਚੂਚਕ ਕਿਸ ਨੂੰ ਖੜਦਾ ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।

 

ਐਸੀ ਨਾਜ਼ੁਕ ਬਾਤ ਕਿਉਂ ਕਹਿੰਦਾ, ਨਾ ਕਹਿ ਸਕਦਾ ਨਾ ਜਰਦਾ ।

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।

 

ਬੁੱਲ੍ਹਾ ਸ਼ਹੁ ਦਾ ਇਸ਼ਕ ਬਘੇਲਾ, ਰੱਤ ਪੀਂਦਾ ਗੋਸ਼ਤ ਚਰਦਾ ।

ਕੀ ਕਰਦਾ ਨੀ ਕੀ ਕਰਦਾ ਨੀ,

ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।

68 / 148
Previous
Next