Back ArrowLogo
Info
Profile

  1.         ਕਿਉਂ ਇਸ਼ਕ ਅਸਾਂ ਤੇ ਆਇਆ ਏ

ਕਿਉਂ ਇਸ਼ਕ ਅਸਾਂ ਤੇ ਆਇਆ ਏ ।

ਤੂੰ ਆਇਆ ਹੈ ਮੈਂ ਪਾਇਆ ਏ ।

 

ਇਬਰਾਹੀਮ ਚਾ ਚਿਖ਼ਾ ਸੁਟਾਇਉ, ਜ਼ਕਰੀਏ ਸਿਰ ਕਲਵੱਤਰ ਧਰਾਇਉ,

ਯੂਸਫ਼ ਹੱਟੋ ਹੱਟ ਵਿਕਾਇਉ, ਕਹੁ ਸਾਨੂੰ ਕੀ ਲਿਆਇਆ ਏ ।

ਕਿਉਂ ਇਸ਼ਕ ਅਸਾਂ ਤੇ ਆਇਆ ਏ ।

 

ਸ਼ੇਖ ਸੁਨਆਨੋਂ ਖੂਕ ਚਰਾਇਉ, ਸ਼ਮਸ ਦੀ ਖੱਲ ਉਲਟ ਲੁਹਾਇਉ,

ਸੂਲੀ ਤੇ ਮਨਸੂਰ ਚੜ੍ਹਾਇਉ, ਕਰ ਹੱਥ ਹੁਣ ਮੈਂ ਵਲ ਧਾਇਆ ਏ ।

ਕਿਉਂ ਇਸ਼ਕ ਅਸਾਂ ਤੇ ਆਇਆ ਏ ।

 

ਜਿਸ ਘਰ ਵਿਚ ਤੇਰਾ ਫੇਰ ਹੋਇਆ, ਸੋ ਜਲ ਬਲ ਕੋਇਲਾ ਢੇਰ ਹੋਇਆ,

ਜਦ ਰਾਖ਼ ਉੱਡੀ ਤਦ ਸੇਰ ਹੋਇਆ, ਕਹੁ ਕਿਸ ਗੱਲ ਦਾ ਸਧਰਾਇਆ ਏ ।

ਕਿਉਂ ਇਸ਼ਕ ਅਸਾਂ ਤੇ ਆਇਆ ਏ ।

 

ਬੁੱਲ੍ਹਾ ਸ਼ਹੁ ਦੇ ਕਾਰਨ ਕਰੀਏ, ਤਨ ਭੱਠੀ ਮਨ ਅਹਿਰਣ ਕਰੀਏ,

ਪ੍ਰੇਮ ਹਥੌੜਾ ਮਾਰਨ ਕਰੀਏ, ਦਿਲ ਲੋਹਾ ਅੱਗ ਪੰਘਰਾਇਆ ਏ ।

ਕਿਉਂ ਇਸ਼ਕ ਅਸਾਂ ਤੇ ਆਇਆ ਏ । ਤੂੰ ਆਇਆ ਹੈ ਮੈਂ ਪਾਇਆ ਏ ।

 

  1. ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ

ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ ।

ਲਾਤੱਤਹੱਰਕ ਖੁਦ ਲਿਖਿਓ ਈ, ਕਿਸ ਨੂੰ ਦੇਨਾ ਏਂ ਫਾਹੀ।

ਸ਼ਰ੍ਹਾ ਤੇ ਅਹਿਲ ਕੁਰਾਨ ਭੀ ਆਹੇ, ਅਸੀਂ ਅੱਗੇ ਸੱਦੇ ਆਈ ।

69 / 148
Previous
Next