Back ArrowLogo
Info
Profile

ਪੰਡਿਤ ਕੌਣ ਕਿਤ ਲਿਖ ਸੁਣਾਏ,

ਨਾ ਕਹੀਂ ਆਏ ਨਾ ਕਹੀਂ ਜਾਏ,

ਜੈਸੇ ਗੁਰ ਕਾ ਕੰਗਣ ਕਰ ਸੋਂ ।

ਮਨ ਅਟਕਿਉ ਸ਼ਾਮ ਸੁੰਦਰ ਸੋਂ ।

 

ਬੁੱਲ੍ਹਾ ਸ਼ਹੁ ਦੀ ਪੈਰੀਂ ਪੜੀਏ,

ਸੀਸ ਕਾਟ ਕਰ ਆਗੇ ਧਰੀਏ,

ਹੁਣ ਮੈਂ ਹਰ ਦੇਖਾ ਹਰ ਹਰ ਸੋਂ ।

ਮਨ ਅਟਕਿਉ ਸ਼ਾਮ ਸੁੰਦਰ ਸੋਂ ।

 

  1.         ਮਾਏ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ

ਮਾਏ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ ।

ਇਸ਼ਕ ਸ਼ਰ੍ਹਾ ਦੀ ਲੱਗ ਗਈ ਬਾਜ਼ੀ, ਖੇਡਾਂ ਮੈਂ ਦਾਓ ਲਗਾ ਕੇ ।

 

ਮਾਰਨ ਬੋਲੀ ਤੇ ਬੋਲੀ ਨਾ ਬੋਲਾਂ, ਸੁਣਾਂ ਨਾ ਕੰਨ ਲਾ ਕੇ ।

ਵਿਹੜੇ ਵਿਚ ਸ਼ੈਤਾਨ ਨਚੇਂਦਾ, ਉਸ ਨੂੰ ਰੱਖ ਸਮਝਾ ਕੇ ।

 

ਤੋੜ ਸ਼ਰ੍ਹਾ ਨੂੰ ਜਿੱਤ ਲਈ ਬਾਜ਼ੀ, ਫਿਰਦੀ ਨੱਕ ਵਢਾ ਕੇ ।

ਮੈਂ ਵੇ ਅੰਜਾਣੀ ਖੇਡ ਵਿਗੁੱਚੀਆਂ, ਖੇਡਾਂ ਮੈਂ ਆਕੇ ਬਾਕੇ ।

 

ਇਹ ਖੇਡਾਂ ਹੁਣ ਲਗਦੀਆਂ ਝੇਡਾਂ, ਘਰ ਪੀਆ ਦੇ ਆ ਕੇ।

ਸਈਆਂ ਨਾਲ ਮੈਂ ਪਾਵਾਂ ਗਿੱਧਾ, ਦਿਲਬਰ ਲੁੱਕ ਲੁੱਕ ਝਾਕੇ ।

 

ਪੁੱਛੋ ਨੀ ਇਹ ਕਿਉਂ ਸ਼ਰਮਾਂਦਾ, ਜਾਂਦਾ ਨਾ ਭੇਤ ਬਤਾ ਕੇ ।

ਕਾਫਰ ਕਾਫਰ ਆਖਣ ਤੈਨੂੰ, ਸਾਰੇ ਲੋਕ ਸੁਣਾ ਕੇ ।

89 / 148
Previous
Next