Back ArrowLogo
Info
Profile

ਕੋਈ ਭਰਮ ਨਾ ਰਹੇ। ਇੰਜ ਇਹ ਬਾਣੀ ਨਾ ਸਿਰਫ ਸਮਝ ਤੇ ਬੁੱਧੀ ਦਾ ਮਿਆਰ ਤੈਅ ਕਰਦੀ ਹੈ ਸਗੋਂ ਉਸ ਨੂੰ ਵਰਤਣ ਤੇ ਉਸ ਦੇ ਅਧਾਰ ਉਪਰ ਸਾਰੇ ਭੁਲੇਖਿਆਂ ਨੂੰ ਨਿਪਟਾਉਣ ਵਿੱਚ ਵੀ ਮਦਦ ਕਰਦੀ ਹੈ।

ਗੁਰਬਾਣੀ ਦੇ ਬਹੁਤੇ ਫੈਸਲੇ ਜਪੁ ਦੀ ਬਾਣੀ ਦੇ ਅਧਾਰ ਉਪਰ ਕੀਤੇ ਜਾ ਸਕਦੇ ਹਨ। ਗੁਰਮੱਤ ਦੀਆਂ ਬਹੁਤੀਆਂ ਕਠਿਨਾਈਆਂ ਜਪੁ ਦੀ ਬਾਣੀ ਹੱਲ ਕਰਦੀ ਹੈ। ਇਸ ਲਈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਬਾਣੀ ਦੀ ਸਮਝ ਦੇ ਪੱਧਰ ਉਪਰ ਵਿਆਖਿਆ ਤੇ ਪਕੜ ਬਹੁਤ ਮਜ਼ਬੂਤ ਕਰਨ ਦੀ ਲੋੜ ਹੈ।

ਸਿੱਖਾਂ ਵਿੱਚ ਇਸ ਦਾ ਆਮ ਪਾਠ ਕੀਤੇ ਜਾਣ ਦਾ ਰਿਵਾਜ ਹੈ। ਇਹ ਨਿੱਤ-ਨੇਮ ਦੀ ਬਾਣੀ ਹੈ, ਭਾਵ ਕਿ ਇਹ ਹਰ ਰੋਜ਼ ਪੜ੍ਹੀ ਜਾਣ ਵਾਲੀ ਬਾਣੀ ਹੈ। ਇਸ ਨੂੰ ਸਿਰਫ ਨਿਤਨੇਮ ਦੇ ਹਿੱਸੇ ਵੱਜੋਂ ਪਾਠ ਕਰਨ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ। ਇਸ ਉਪਰ ਗੰਭੀਰ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਦੀ ਸਮਝ ਤੋਂ ਬਾਦ ਹੀ ਸਿੱਖੀ ਦਾ ਅਸਲ ਮੰਤਵ ਸਮਝ ਪੈਣਾ ਸ਼ੁਰੂ ਹੁੰਦਾ ਹੈ।

ਜਪੁ ਦੀਆਂ 38 ਪਉੜੀਆਂ ਹਨ ਜੋ ਵੱਖ ਵੱਖ ਸਮਿਆਂ ਵਿੱਚ ਉਚਾਰੀਆਂ ਗਈਆਂ ਤੇ ਫਿਰ ਬਾਦ ਵਿੱਚ ਇਹਨਾਂ ਨੂੰ ਇਕੱਠਿਆਂ ਕੀਤਾ ਗਿਆ। ਇਸ ਦਾ ਸੰਕੇਤ ਇਸ ਦੇ ਰੂਪਕ ਪੱਖ ਤੋਂ ਮਿਲਦਾ ਹੈ। ਸਾਰੀਆਂ ਪਉੜੀ ਵਿੱਚ ਪੰਗਤੀਆਂ ਦੀ ਗਿਣਤੀ ਇੱਕੋ ਜਿੰਨੀ ਨਹੀਂ, ਕਿਤੇ ਵੱਧ ਹੈ ਕਿਤੇ ਜ਼ਿਆਦਾ, ਜਦੋਂ ਕਿ ਸਿਧ ਗੋਸ਼ਟਿ ਤੇ ਦੱਖਣੀ ਓਅੰਕਾਰ ਦੀਆਂ ਬਾਣੀਆਂ ਵਿੱਚ ਰੂਪਕ ਪੱਖ ਵਧੇਰੇ ਮਜ਼ਬੂਤ ਹੈ। ਉਹ ਰਾਗ ਅਧਾਰਤ ਬਾਣੀਆਂ ਹਨ, ਜਦੋਂ ਕਿ ਜਪੁ ਦੀ ਬਾਣੀ ਲਈ ਕੋਈ ਰਾਗੁ ਨਿਸ਼ਚਿਤ ਨਹੀਂ ਕੀਤਾ ਗਿਆ। ਇਸ ਤੋਂ ਇਕ ਸੰਕੇਤ ਮਿਲਦਾ ਹੈ ਕਿ ਜਪੁ ਦੀ ਬਾਣੀ ਵਿੱਚ ਵਿਚਾਰ ਦੀ ਪ੍ਰਧਾਨਤਾ ਵਧੇਰੇ ਹੈ ਦੂਜਾ ਇਸ ਨੂੰ ਵੱਖ ਵੱਖ ਹਿੱਸਿਆਂ ਵਿੱਚ ਲਿਖੇ ਜਾਣ ਕਾਰਨ ਇਹ ਕਈ ਵਿਚਾਰਾਂ ਦਾ ਸੰਗ੍ਰਹਿ ਜਾਪਦਾ ਹੈ।

6 / 42
Previous
Next