Back ArrowLogo
Info
Profile
ਗੁਣਾਂ ਨੂੰ ਗੁਰੂ ਬਾਝੋਂ ਹੋਰ ਕੋਈ ਨਹੀਂ ਕਥ ਸਕਦਾ। ਸਤਿਗੁਰੂ ਦੇ ਵਰੋਸਾਏ ਹੋਏ ਗੁਰਮੁਖਿ ਜਨਾਂ ਨੂੰ ਹੀ ਇਸ ਅਕੱਥ ਕਥਾ ਦੀ ਲੱਖਤਾ ਹੋ ਸਕਦੀ ਹੈ । ਅਲਪੱਗ ਜੀਵ ਬੁੱਧੀਸ਼ਾਂ ਨੂੰ ਇਸ ਲੱਖਤਾ ਦੀ ਕੀ ਸਾਰ ? ਇਹ ਅਕੱਥ ਕਥਾ ਗੁਰ-ਸਬਦ ਦੀਖਿਆ (ਗੁਰ-ਸ਼ਬਦ) ਦੇ ਰੂਪ ਵਿਚ ਹੋ ਕੇ ਸਤਿਗੁਰ ਦੇ ਰਾਹੀਂ ਧੁਰੋਂ ਉਤਰੀ ਹੈ । ਇਹ ਗੁਰ-ਸ਼ਬਦ ਇਸ ਅਕੱਥ ਕਥਾ ਦਾ ਸੱਚਾ ਨੀਸਾਣ ਰੂਪ ਸਰੂਪ ਹੈ। ਪੂਰੇ ਗੁਰੂ, ਗੁਰੂ ਨਾਨਕ ਸਾਹਿਬ ਦੁਆਰਾ ਜਾਣਿਆ ਜਾਦਾ ਹੈ । ਇਸ ਸ਼ਬਦ ਰੂਪ ਅਕੱਥ ਕਥਾ ਦਾ ਜਾਣੀ-ਜਾਣ ਕੇਵਲ ਪੁਰਾ ਗੁਰੂ ਸਤਿਗੁਰੂ ਨਾਨਕ ਦੇਵ ਹੀ ਹੈ, ਜਿਸ ਨੇ ਧੁਰ ਅਰਸ਼ਾਂ ਤੋਂ ਇਸ ਅਕੱਥ ਕਥਾ ਨੂੰ ਇਸ ਮਾਤ ਲੋਕ ਦੇ ਫ਼ਰਸ਼ੀ ਮੰਡਲ ਵਿਚ ਲੈ ਕੇ ਵਿਥਾਰਿਆ।

ਏਕੋ ਸੱਚਾ ਕਲਿਆਣਕਾਰੀ ਧਰਮ ਇਜ ਏਕੇ ਅਕੱਥ ਰੂਪੀ ਗੁਰ-ਸ਼ਬਦ ਦੇ ਮੂਲ ਮੁਢੀ ਆਸਰੇ ਕਰਕੇ ਪ੍ਰਫੁਲਤ ਹੁੰਦਾ ਹੈ (ਸਾਖਾਂ ਵਿਚਿ ਸਫਟ ਹੁੰਦਾ ਹੈ) । ਜਿਸ ਨੇ ਦ੍ਰਿੜਨਾ ਹੈ, ਦ੍ਰਿੜ ਲਵੇ ਇਸ ਸਚੇ ਧਰਮ ਨੂੰ । ਦ੍ਰਿੜਾਉਣ- ਹਾਰਾ ਏਕੋ ਕੇਵਲ ਗੁਰੂ ਸਤਿਗੁਰੂ ਨਾਨਕ ਦੇਵ ਹੀ ਹੈ । ਇਹ ਦ੍ਰਿੜਨਯੋਗ ਸੱਚਾ ਧਰਮ, ਇਕੋ ਕੇਵਲ ਗੁਰਮਤਿ ਧਰਮ ਗੁਰੂ ਨਾਨਕ ਸਾਹਿਬ ਦਾ ਪ੍ਰਮਾਰਥੀ ਪੰਥ ਹੀ ਹੈ। ਏਸੇ ਹੀ ਸੱਚੇ ਗੁਰਮਤਿ ਧਰਮ ਨੇ ਜੁਗਾ ਜੁਗਾਤਰਾਂ ਵਿਖੇ ਪੂਰਾ ਉਤਰਨਾ ਹੈ। ਪਿਛਲੇ ਜੁਗਾਂ ਵਿਚਿ ਭੀ ਇਹੋ ਇਕ ਧਰਮ ਪੂਰਾ ਉਤਰਿਆ ਹੈ । ਅਕੱਥ ਕਥਾ ਲਖਣ ਦਾ ਪੂਰਾ ਸੂਰਾ ਗੁਰਮੁਖਿ ਗਿਆਨੀ ਧਿਆਨੀ ਜਨ ਜੇ ਕੋਈ ਉਪਜਿਆ ਹੈ ਤਾਂ ਏਸੇ ਏਕੇ ਗੁਰਮਤਿ ਧਰਮ ਵਿਖੇ ਹੀ ਉਪਜਿਆ ਹੈ ਅਤੇ ਅਗਾਹਾਂ ਉਪਜੇਗਾ । ਜੋ ਗੁਰਮੁਖਿ ਜਨ ਬੇਅੰਤ (ਅਨਹਦ) ਵਾਹਿਗੁਰੂ ਦੇ ਸਰੂਪ ਵਿਚ ਏਕਾਗਰਤਾ ਸਹਿਤ ਲਿਵਤਾਰ ਲਾਈ ਰਖਦਾ ਹੈ, ਉਹੀ ਗੁਰਮੁਖਿ ਜਨ ਅਲੱਖ ਅਪਾਰ ਵਾਹਿਗੁਰੂ ਦੀ ਅਕੱਥ ਕਥਾ ਦਾ ਪਾਰਾਵਾਰ ਪਾ ਸਕਦਾ ਹੈ, ਕਿਉਂਕਿ ਉਹ ਖੁਦ ਵਾਹਿਗੁਰੂ ਅਲੱਖ ਅਪਾਰ ਨੂੰ ਮਿਲ ਜਾਂਦਾ ਹੈ ।

ਉਹ ਵੇਪਰਵਾਹ ਅਕਾਲ ਪੁਰਖ ਚਾਹੇ ਸਰਬੀ ਥਾਈਂ ਰਵਿਆ ਹੋਇਆ ਹੈ, ਫਿਰ ਭੀ ਉਹ ਇਕੋ ਸਿੰਘਾਸਨ ਰੂਪੀ ਤਖ਼ਤ ਤੇ ਬਿਰਾਜਮਾਨ ਹੈ । ਏਕ ਸਿਰਜਨਹਾਰ ਨਿਰੰਕਾਰ ਸੱਚਾ ਪਾਤਸ਼ਾਹ ਸਰਬੀ ਥਾਈਂ ਰਵਿਆ ਹੋਇਆ ਹੋਣ ਕਰਕੇ, ਏਕ ਤਖ਼ਤ ਸਿੰਘਾਸਨ ਤੇ ਬਿਰਾਜਮਾਨ ਹੁੰਦਾ ਹੋਇਆ ਭੀ, ਆਪਣੀ ਸਮੱਗਰੀ, ਰਚੀ ਰਚਨਾ ਨੂੰ ਵੇਖਦਾ ਹੈ ਅਤੇ ਵੇਖ ਵੇਖ ਕੇ ਵਿਗਸਦਾ ਹੈ।

ਜਿਉ ਸੂਰਜ ਕਿਰਣਿ ਰਵਿਆ ਸਰਬ ਠਾਈ

ਸਭ ਘਟਿ ਘਟਿ ਰਾਮੁ ਰਵੀਜੰ ॥੪॥੫॥

ਕਲਿਆਨ ਮ: ੪, ਪੰਨਾ ੧੩੨੬

ਜਿਸ ਪ੍ਰਕਾਰ ਸੂਰਜ ਇਕ ਮੰਡਲ ਵਿਖੇ ਬਿਰਾਜਮਾਨ ਹੁੰਦਾ ਹੋਇਆ ਵੀ

105 / 170
Previous
Next