ਸਦਾ ਸਦਾ ਸੁਆਸ ਸੁਆਸ ਕਥਾ ਕੀਤੀ ਜਾਣ ਵਾਲੀ ਕਿਹੜੀ ਕਥਾ ਹੈ ਸਿਵਾਇ ਗੁਰਮਤਿ ਨਾਮ ਦੇ ਅਭਿਆਸ ਤੋਂ ? ਹੋਰ ਕੋਈ ਕਥਾ ਹੋ ਹੀ ਨਹੀਂ ਸਕਦੀ । ਅਜਿਹੀ ਕਥਾ ਕਰਨੀ ਭੀ ਮਨ ਨੂੰ ਹੀ ਸੰਬੋਧਨ ਹੋਈ ਹੈ। ਹਰੇਕ ਗੁਰਮੁਖਿ ਜਗਿਆਸੂ ਦਾ ਮਨੂਆ ਇਸ ਸੁਆਸ-ਅਭਿਆਸੀ-ਕਥਾ ਕਰਨ ਦਾ ਪਾਤਰ ਹੈ। ਮਨ ਕਰਕੇ ਸੁਤੇ ਹੀ ਚਲਦੇ, ਫਿਰਦੇ, ਬਹਿੰਦੇ, ਤੁਰਦੇ ਸੁਆਸ ਸੁਆਸ ਕਥਾ ਸਿਵਾਏ ਨਾਮ ਅਭਿਆਸ ਤੋਂ ਹੋਰ ਕੋਈ ਹੋ ਹੀ ਨਹੀਂ ਸਕਦੀ। ਸੁਰਤੀ ਬਿਰਤੀ ਕਰਕੇ ਮਨ ਨੂੰ ਸੁਆਸ ਸੁਆਸ ਸਦਾ ਸਦਾ ਨਾਮ ਅਭਿਆਸ ਵਿਖੇ ਪ੍ਰੋਣਾ ਹੀ ਤੱਤ ਗੁਰਮਤਿ ਅਨੁਸਾਰ ਹਰਿ ਕਥਾ ਦਾ ਕਰਨਾ ਸੁਣਨਾ ਹੈ । ਆਪੇ ਹੀ ਇਹ ਕਥਾ ਕਰਨੀ ਹੈ ਤੇ ਆਪੋਂ ਹੀ ਸੁਣਨੀ ਹੈ । ਮੁਖ ਕਰਕੇ ਯਾ ਸੁਆਸਾਂ ਕਰਕੇ, ਅਥਵਾ, ਸੁਰਤੀ ਕਰਕੇ ਗੁਰ ਸ਼ਬਦ ਦਾ ਅਲਾਈ ਜਾਣਾ, ਇਹ ਹਰਿ ਕਥਾ ਦਾ ਕਰਨਾ ਸੁਣਨਾ ਹੈ ਤੇ ਇਸ ਗੁਰਮੰਤ੍ਰ ਗੁਰ- ਸ਼ਬਦ ਦੀ ਧੁਨੀ ਵਿਖੇ ਸੁਟਤੀ ਨੂੰ ਜੋੜਨਾ, ਇਹ ਹਰਿ ਕਥਾ ਦਾ ਸੁਣਨਾ ਹੈ । ਗੁਰਮੁਖਾਂ ਨੇ ਇਉਂ ਇਹ ਕਥਾ ਹਰ ਦਮ ਕਰਦੇ ਸੁਣਦੇ ਹੀ ਰਹਿਣਾ ਹੈ। ਗੁਰਮੁਖਾਂ ਦੀ ਹਰ ਨਫ਼ਸ ਹਰ ਸੁਆਸ ਨਾਮ ਅਭਿਆਸ ਰੂਪੀ ਕਥਾ ਕਰਦੇ ਰਹਿਣਾ ਹੀ ਅਕੱਥ ਕਥਾ ਰੂਪੀ ਕਹਾਣੀ ਦਾ ਕਰਨਾ ਸੁਣਨਾ ਹੈ। 'ਗੁਰਮੁਖਿ ਅਕਥ ਕਹਾਣੀ ਦਾ ਇਹ ਭਾਵ ਹੈ।
ਰਹਾਉ ਤੋਂ ਅਗਲੇਰੀ ਤ੍ਰੈਪਦਿਆਂ ਵਾਲੀ ਤੇਪੰਗਤੀ ਦੀ ਪਹਿਲੀ ਪੰਗਤੀ ਵਿਚਿ ਐਉਂ ਫੁਰਮਾਨ ਆਉਂਦਾ ਹੈ :
'ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥'
ਇਹ ਪ੍ਰਸ਼ਨੋਤਰੀ ਭਾਵ ਵਾਲਾ ਗੁਰ-ਪੰਗਤਾ (ਪ੍ਰਸ਼ਨ ਵਿਖੇ ਹੀ ਉਤਰ ਦਸਣ ਵਾਲਾ) ਨਿਰੂਪਨ ਕਰਾਉਂਦਾ ਹੈ ਕਿ ਉਪਰ ਦਸੀ ਸੁਆਸ-ਅਭਿਆਸੀ-ਹਰਿ-ਕਥਾ ਮਨ ਤਨ ਅੰਦਰਿ ਹੀ ਬਿਲੋਵਨਾ ਬਿਲੋਇ ਕੈ ਢੰਢੋਲਨੀ (ਭਾਲਣੀ) ਹੈ । ਤਾਂ ਤੇ ਮਨ ਤਨ ਅੰਤਰਿ ਹੀ ਬਿਲੋਵਨਾ ਬਿਲੋਇ ਕੈ ਲਧੀ ਹਰਿ ਕਥਾ ਨਾਮ ਅਭਿਆਸ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦੀ । ਸੁਆਸ ਸੁਆਸ ਮਨ ਤਨ ਕਰਕੇ ਜਪੀ ਜਾਣ ਕਾਰਨ ਇਹ ਅਕੱਥ ਕਹਾਣੀ ਹੈ । ਇਸੇ ਬੰਦ ਦੀ ਦੂਜੀ ਪੰਗਤੀ :
"ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ"
ਕਿਆ ਸੁੰਦਰਤਾ ਸਹਿਤ ਇਸ ਗੁਰਮਤਿ ਭਾਵ ਨੂੰ ਸਪੱਸ਼ਟਾਉਂਦੀ ਹੈ ਕਿ ਸੰਤ ਜਨਾਂ ਨਾਲ ਮਿਲ ਕੇ ਹੀ, ਭਾਵ, ਗੁਰੂ ਘਰ ਦੀ ਸਤ-ਸੰਗਤਿ ਵਿਖੇ ਜੁਟ ਕੇ ਹੀ, ਗੁਰਬਾਣੀ ਦੇ ਸਿਫਤਿ ਸਾਲਾਹੀ ਕੀਰਤਨ ਰੂਪ ਦੇ ਵਿਚ ਹੀ, ਇਹ ਕਥਾ ਸੁਣ ਕੇ ਗੁਰਮਤਿ ਭਾਣੀ ਕਥਾ ਹੋ ਜਾਂਦੀ ਹੈ । ਸੰਤ ਜਨਾਂ ਦੇ ਕੀਰਤਨ ਮੰਡਲ ਵਿਚਿ ਸੁਣੀ, ਕਥੀ ਅਤੇ ਦ੍ਰਿੜ ਹੋਈ ਇਹ ਹਰਿ ਕਥਾ ਵਾਹਿਗੁਰੂ ਦੇ ਮਿਲਾਪ ਲਈ ਰਸਾਇਣ ਰੂਪ ਹੈ । ਸੰਗਤਿ