Back ArrowLogo
Info
Profile

ਅਗਮ ਅਗੋਚਰੁ ਅਨਾਥੁ ਅਜਨੀ ਗੁਰਮਤਿ ਏਕੋ ਜਾਨਿਆ ॥

ਸੁਭਰ ਭਰੇ ਨਾਹੀ ਚਿਤ ਡੋਲੈ ਮਨ ਹੀ ਤੇ ਮਨੁ ਮਾਨਿਆ ॥੭॥

ਗੁਰ ਪਰਸਾਦੀ ਅਕਬਉ ਕਥੀਐ ਕਹਉ ਕਹਾਵੈ ਸੋਈ॥

ਨਾਨਕ ਦੀਨ ਦਇਆਲ ਹਮਾਰੇ ਅਵਰੁ ਨ ਜਾਨਿਆ ਕੋਈ ॥੮॥੨॥

ਸਾਰੰਗ ਮਹਲਾ ੧, ਪੰਨਾ ੧੨੩੨-੩੩

ਜਿਨ੍ਹਾਂ ਨੇ ਅਕੱਥ ਵਾਹਿਗੁਰੂ ਦੇ ਮਿਲਾਪ ਦਾ ਅਤੇ ਅਕੱਥ ਕਥਾ (ਨਾਮ ਅਭਿਆਸ) ਦਾ ਰਸੁ ਚਖਿਆ ਹੈ, ਤਿਨ੍ਹਾਂ ਗੁਰਮੁਖਿ ਜਨਾਂ ਦਾ ਮਨ ਵਾਹਿਗੁਰੂ- ਮਿਲਾਪ ਅਤੇ ਵਾਹਿਗੁਰੂ ਨਾਮ ਰੂਪੀ ਅਕੱਥ ਕਥਾ ਦੇ ਜਾਪ ਬਿਨਾਂ ਕਦੇ ਨਹੀਂ ਧੀਰਦਾ । ਅਕੱਥ ਕਥਾਵੀ ਜਾਪ ਤੋਂ ਬਿਨਾਂ ਓਹਨਾਂ ਨੂੰ ਧੀਰਜ ਆਉਂਦੀ ਹੀ ਨਹੀਂ, ਧੀਰਜ ਤਦੇ ਆਉਂਦੀ ਹੈ ਜੇ ਅਕੱਥ ਕਥਾਵੀ ਜਾਪ ਜਪਦੇ ਹੀ ਰਹਿਣ । ਇਸ ਅਕੱਥ ਕਥਾ ਰੂਪੀ ਜਾਪ ਦੇ ਜਪਿਆਂ ਕੋਟ ਕੂੜ ਜੁਗਾਂ ਤੇ ਕਲਪਾਂ (ਚਾਰ ਜੁਗਾਂ) ਦੋ ਕਮਾਤੇ ਦੂਖ ਪਾਪ ਬਿਨਸ ਜਾਂਦੇ ਹਨ ਤੇ ਸੱਚੀ ਅਕੱਥ ਕਥਾ ਰੂਪ ਸੱਚੇ ਨਾਮ ਅਭਿਆਸ ਨੂੰ ਦ੍ਰਿੜ੍ਹਿਆਂ ਹੀ ਨਿਬੇੜਾ ਨਿਬੜਦਾ ਹੈ (ਮਨ ਸੱਚੀ ਧੀਰਜ ਧਰਦਾ ਹੈ) ।

ਹੋਰ ਕਰਾਮਾਤੀ ਪ੍ਰਸਤਾਵ ਏਸ ਅਕੱਥ ਕਥਾ ਦੇ ਸਿਫਤਿ ਸਾਲ ਹੀ ਅਭਿਆਸ ਦਾ ਇਹ ਪਰਤੱਖ ਹੁੰਦਾ ਹੈ ਕਿ ਕ੍ਰੋਧ ਚੰਡਾਲ ਦੀ ਨਵਿਰਤੀ ਹੋ ਜਾਂਦੀ ਹੈ । ਆਨ ਮਤਿ ਸਭ ਸੜ ਬਲ ਜਾਂਦੀ ਹੈ । ਸਦਾ ਨਵੇਂ ਤੋਂ ਨਵੇਂ ਰੰਗਾਂ ਵਿੱਚ ਪ੍ਰੇਮ ਦਾ ਰੰਗ ਉਮਲ ਉਮ੍ਹਲ ਕੇ ਜਗਿਆਸੂ ਜਨ ਦੀ ਸੁਰਤੀ ਬਿਰਤੀ ਤੇ ਆ ਚੜ੍ਹਦਾ ਹੈ । ਐਸੀ ਆਤਮ- ਤੰਗੀ ਖੇਡ ਵਰਤਦੀ ਹੈ ਕਿ ਪੁਰਾਤਨ ਸੁਭਾਵੀ ਵਾਲਾ ਜੀਵਨ ਪਲਟ ਕੇ ਨਵਰੰਗੀ ਗੁਰਮਤਿ ਵਾਲਾ ਜੀਵਨ ਹੋ ਜਾਂਦਾ ਹੈ । ਵਾਹਿਗੁਰੂ ਦੇ ਸਚੀ ਭਾਵਨੀ ਵਾਲੋ ਭਉ ਤੋਂ ਛੁਟ ਹੋਰ ਸਭ ਭਉ ਵਿਸਰ ਜਾਂਦੇ ਹਨ । ਵਾਹਿਗੁਰੂ ਨੂੰ ਜਾਚਿਆਂ, ਵਾਹਿਗੁਰੂ ਦੇ ਅਗੇ ਅਰਦਾਸ ਕਰਿਆਂ ਸਿਫਤਿ ਸਾਲਾਹ ਦੇ ਰੰਗਾਂ ਨਾਲ ਸੁਭਰਿਆਂ ਰੰਗੀਸਰ ਵਾਹਿਗੁਰੂ ਸਦਾ ਅੰਗ ਸੰਗ ਹੀ ਆਇ ਵਸਦਾ ਹੈ।

ਪਿਛਲੇਰੀ ਚੰਚਲ ਮਤਿ ਦਾ ਸੁਤੇ ਸੁਭਾਵ ਹੀ ਤਿਆਗ ਹੋ ਜਾਂਦਾ ਹੈ । ਸਾਰੇ ਭੈ ਡਰਾਂ ਦੇ ਦੂਰ ਕਰਨ ਵਾਲਾ (ਭਉ-ਭੰਜਨ) ਵਾਹਿਗੁਰੂ ਏਕ ਸ਼ਬਦ ਵਿਖੇ ਲਿਵ ਲਗਿਆਂ ਸਹਜੇ ਹੀ ਆਇ ਮਿਲਦਾ ਹੈ । ਅਕੱਥ ਕਥਾ ਦਾ ਰੂਪ ਹੋਇਆਂ ਹੀ ਏਕ ਸ਼ਬਦ ਵਿਖੇ ਲਿਵ ਲਗਦੀ ਹੈ। ਅਕੱਥ ਕਥਾ ਰੂਪੀ ਹਰਿ ਰਸੁ ਨੂੰ ਚੱਖ ਕੇ ਜਨਮ ਜਨਮ ਦੀ ਪਿਆਸ ਦੂਰ ਹੋ ਜਾਂਦੀ ਹੈ । (ਤ੍ਰਿਖਾ ਨਿਵਾਰੀ ਜਾਂਦੀ ਹੈ) । ਐਸ ਵਡਭਾਗੀ ਜਨਾਂ ਨੂੰ ਵਾਹਿਗੁਰੂ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ।

ਵਾਹਿਗੁਰੂ ਨਾਮ ਦੀ ਸੱਚੀ ਅੰਮ੍ਰਿਤ ਧਾਰਾ ਐਸੀ ਚੋਣ ਲਗ ਪੈਂਦੀ ਹੈ ਕਿ ਜਿਸ ਦੁਆਰਾ ਕਦੇ ਨ ਭਰੇ ਜਾਣ ਵਾਲੇ, ਸੁੱਕੇ ਹੋਏ ਰਿਦ-ਅੰਤਰੀ ਕਿਆਰੇ ਸਿੰਜੇ ਜਾਂਦੇ ਹਨ । ਇਸ ਪ੍ਰਕਾਰ ਗੁਰਮਤਿ ਨਾਮ ਦੀ ਸਰਸ਼ਾਰ ਸਿੰਚਨੀ ਕਰਿ, ਸੁਭਰ ਭਰੇ

120 / 170
Previous
Next