ਮਨ ਮੇਰੇ ਹਰਿ ਕੈ ਨਾਮਿ ਵਡਾਈ ॥
ਹਰਿ ਬਿਨੁ ਅਵਰੁ ਨ ਜਾਣਾ ਕੋਈ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ਰਹਾਉ॥
ਸਬਦਿ ਭਉ ਭੰਜਨੁ ਜਮਕਾਲ ਨਿਖੰਜਨੁ ਹਰਿ ਸੇਤੀ ਲਿਵ ਲਾਈ ॥
ਹਰਿ ਸੁਖਦਾਤਾ ਗੁਰਮੁਖਿ ਜਾਤਾ ਸਹਜੇ ਰਹਿਆ ਸਮਾਈ ॥੧॥
ਭਗਤਾ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨਣੁ ਭਗਤਿ ਬਡਾਈ ॥
ਨਿਜ ਘਰਿ ਵਾਸਾ ਸਦਾ ਹਰਿ ਸੇਵਨਿ ਹਰਿ ਦਰਿ ਸੋਭਾ ਪਾਈ ॥੨॥
ਮਨਮੁਖ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ ॥
ਗੁਰਮਤਿ ਨਿਹਚਲੁ ਹਰਿ ਮਨਿ ਵਸਿਆ ਅੰਮ੍ਰਿਤੁ ਸਾਚੀ ਬਾਨੀ ॥੩॥
ਮਨ ਕੇ ਤਰੰਗ ਸਬਦਿ ਨਿਵਾਰੇ ਰਸਨਾ ਸਹਜਿ ਸੁਭਾਈ ॥
ਸਤਿਗੁਰ ਮਿਲਿ ਰਹੀਐ ਸਦ ਅਪੁਨੇ ਜਿਨਿ ਹਰਿ ਸੇਤੀ ਲਿਵਲਾਈ॥੪॥
ਮਨੁ ਸਬਦਿ ਮਰੈ ਤਾ ਮੁਕਤੋ ਹੋਵੈ ਹਰਿ ਚਰਣੀ ਚਿਤੁ ਲਾਈ ॥
ਹਰਿ ਸਰੁ ਸਾਗਰੁ ਸਦਾ ਜਲੁ ਨਿਰਮਲੁ ਨਾਵੈ ਸਹਜਿ ਸੁਭਾਈ ॥੫॥
ਸਬਦੁ ਵੀਚਾਰਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰੀ ॥
ਅੰਤਰਿ ਨਿਹਕੇਵਲੁ ਹਰਿ ਰਵਿਆ ਸਭੁ ਆਤਮਰਾਮੁ ਮੁਰਾਰੀ ॥੬॥
ਸੇਵਕ ਸੇਵਿ ਰਹੇ ਸਚਿ ਰਾਤੇ ਜੋ ਤੇਰੈ ਮਨਿ ਭਾਣੇ ॥
ਦੁਬਿਧਾ ਮਹਲੁ ਨ ਪਾਵੈ ਜਗਿ ਝੂਠੀ ਗੁਣ ਅਵਗਣ ਨ ਪਛਾਣੇ ॥੭॥
ਆਪੇ ਮੇਲਿ ਲਏ ਅਕਥ ਕਥੀਐ ਸਚੁ ਸਬਦੁ ਸਚੁ ਬਾਣੀ ॥
ਨਾਨਕ ਸਾਚੇ ਸਚਿ ਸਮਾਣੇ ਹਰਿ ਕਾ ਨਾਮੁ ਵਖਾਣੀ ॥੮॥੧॥
ਸਾਰਗ ਮਹਲਾ ੩ ਅਸ: ਪੰਨਾ ੧੨੩੩
ਵਾਹਿਗੁਰੂ ਨਾਮ ਦੀ ਅਭਿਆਸ ਕਮਾਈ ਵਿਚ ਹੀ ਸਚੀ ਵਡਿਆਈ ਹੈ, ਵਾਹਿਗੁਰੂ ਨਾਮ ਦਾ ਅਭਿਆਸ ਹੀ ਸਭ ਤੋਂ ਵਡੇਰਾ ਹੈ । ਜਿਨ੍ਹਾਂ ਗੁਰਮੁਖਿ ਜਨਾਂ ਨੇ ਇਸ ਨਾਮ ਵਡਾਈ ਨੂੰ ਸਭ ਤੋਂ ਉੱਚੀ ਸੁੱਚੀ ਵਡਾਈ ਸਮਝਿਆ ਹੈ, ਓਹ ਵਾਹਿਗੁਰੂ ਦੇ ਨਾਮ-ਅਭਿਆਸ ਤੋਂ ਛੁਟ ਹੋਰ ਕਿਸੇ ਪਾਸੇ ਲਗਦੇ ਹੀ ਨਹੀਂ । ਹੋਰ ਪਾਸੇ ਜਾਂ ਹੋਰ ਕੰਮ ਵਿਚਿ ਲਗਣਾ ਹੀ ਛੁਟੇਰਾਪਣ ਜਾਣਦੇ ਹਨ। ਮੁਕਤੀ ਤੇ ਗਤੀ ਲਿਆਣ ਦਾ